ਨਕੋਦਰ ਮਕਬਰਾ
ਨਕੋਦਰ ਨਾਂ ਦੀ ਤਹਿਸੀਲ/ ਸਬ ਡਵੀਜ਼ਨ ਉੱਤਰੀ ਰੇਲਵੇ ਦੇ ਹੈੱਡ ਕੁਆਰਟਰ ਜਲੰਧਰ ਸ਼ਹਿਰ ਨਕੋਦਰ ਲਾਈਨ ਅਤੇ ਲੋਹੀਆਂ ਖਾਸ ਨਕੋਦਰ ਲਾਈਨ ਤੇ ਸਥਿਤ ਹੈ| ਇਹ ਰੇਲਵੇ ਜੰਕਸ਼ਨ ਜਲੰਧਰ ਸ਼ਹਿਰ ਤੋਣ 32 ਕਿਲੋਮੀਟਰ, ਲੁਧਿਆਣਾ ਤੋਂ 47 ਕਿਲੋਮੀਟਰ ਅਤੇ ਲੋਹੀਆਂ ਖਾਸ ਤੋਂ 32 ਕਿਲੋਮੀਟਰ ਦੇ ਫ਼ਾਸਲੇ ਤੇ ਹੈ| ਇਹ ਜਲੰਧਰ (24 ਕਿਲੋਮੀਟਰ), ਫ਼ਿੱਲੌਰ (34 ਕਿਲੋਮੀਟਰ), ਸੁਲਤਾਨਪੁਰ (40 ਕਿਲੋਮੀਟਰ) ਅਤੇ ਕਪੂਰਥਲਾ (35 ਕਿਲੋਮੀਟਰ) ਨਾਲ ਸਿੱਧੇ ਸੜਕ ਰਾਹੀਂ ਜੁੜਿਆ ਹੋਇਆ ਹੈ| ਇਕ ਸੜਕ ਨਕੋਦਰ ਨੂੰ ਜਗਰਾਓਂ ਨਾਲ ਦਰਿਆ ਸਤਲੁਜ ਤੇ ਫ਼ੈਰੀ ਦੇ ਰਾਹੀਂ ਵੀ ਜੋੜਦੀ ਹੈ| ਇਸ ਵਿਚ ਇਕ ਖਾਦੀ ਮੰਡਲ, ਇਕ ਸਿਵਲ ਹਸਪਤਾਲ, ਇਕ ਵੈਟਰਨਰੀ ਹਸਪਤਾਲ, ਤਿੰਨ ਸਬ- ਪੋਸਟ ਆਫ਼ਿਸ, ਇਕ ਟੈਲੀਫ਼ੋਨ ਐਕਸਚੇਂਜ, ਇਕ ਪੁਲਿਸ ਸਟੇਸ਼ਨ ਅਤੇ ਇਕ ਪੀ ਡਬਲਿਊ ਡੀ ਰੈਸਟ ਹਾਊਸ ਹੈ| ਇਹ ਦਰੀਆਂ ਅਤੇ ਖਾਦੀ ਦੇ ਸਮਾਨ ਦੇ ਉਤਪਾਦਕ ਵਜੋਂ ਮਸ਼ਹੂਰ ਹੈ|
ਇਕ ਮਾਨਤਾ ਅਨੁਸਾਰ ਮੂਲ ਰੂਪ ਨਾਲ ਇਹ ਕਸਬਾ ਕੰਬੋਹਾਂ ਦੇ ਅਧੀਨ ਸੀ| ਇਕ ਹੋਰ ਮਾਨਤਾ ਅਨੁਸਾਰ ਇਸ ਦਾ ਸੰਸਥਾਪਕ ਇਕ ਅਫ਼ਗਾਨੀ, ਨਕੋਦਰ ਖਾਨ ਸੀ| ਇਕ ਹੋਰ ਧਾਰਣਾ ਦੇ ਅਨੁਸਾਰ ਜਦੋਂ ਮੰਜ ਰਾਜਪੂਤਾਂ ਨੇ ਦਰਿਆ ਸਤਲੁਜ ਪਾਰ ਕੀਤਾ, ਮਲਿਕ ਨਕੋਦਰ ਖਾਨ ਜਿਸ ਨੂੰ ਬਾਬਾ ਮਲਿਕ ਕਿਹਾ ਜਾਂਦਾ ਸੀ, ਦੇ ਭਰਾ ਰਾਏ ਇਜ਼ੱਤ ਰਾਏ, ਜਿਸ ਨੇ ਤਲਵਾਨ ਤੇ ਜਿੱਤ ਪ੍ਰਾਪਤ ਕੀਤੀ ਸੀ, ਨੇ ਨਕੋਦਰ ਦੀ ਸਥਾਪਨਾ ਕੀਤੀ| ਨਕੋਦਰ ਸ਼ਬਦ ਫ਼ਾਰਸੀ ਲਫ਼ਜ਼ ਨੇਕੀ ਦਰ ਦਾ ਵਿਗੜਿਆ ਹੋਇਆ ਰੂਪ ਹੈ ਜਿਸ ਤੋਂ ਭਾਵ ਹੈ “ਨੇਕੀ ਜਾਂ ਚੰਗਿਆਈ ਦਾ ਦੁਆਰ”| ਇਕ ਚੌਥੀ ਧਾਰਣਾ ਕਹਿੰਦੀ ਹੈ ਕਿ ਇਸ ਦੀ ਖੋਜ ਮੁਗਲਾਂ ਦੀ ਨਿਕੁਦਰੀ ਫ਼ੌਜ (ਮਿੰਗ ਜਾਂ ਹਜ਼ਾਰਾ) ਨੇ ਕੀਤੀ ਹੈ|
ਐਨ-ਏ-ਅਕਬਰੀ ਦੇ ਅਨੁਸਾਰ ਨਕੋਦਰ ਤੇ ਮੈਣ ਦਾ ਰਾਜ ਸੀ, ਜੋ ਪ੍ਰਤੱਖ ਰੂਪ ਨਾਲ ਮੰਜ ਰਾਜਪੂਤਾਂ ਲੈ ਇਕ ਗਲਤੀ ਸੀ, ਅਤੇ ਬੇਸ਼ੱਕ ਉਨ੍ਹਾਂ ਦੇ ਇਲਾਕੇ ਦੀ ਇਕ ਸਬ-ਡਵੀਜ਼ਨ ਸੀ| ਸਿੱਖ ਕਾਲ਼ ਦੇ ਦੌਰਾਨ ਉਨ੍ਹਾਂ ਨੂੰ ਸਰਦਾਰ ਤਾਰਾ ਸਿੰਘ ਘੇਬਾ ਵੱਲੋਂ ਖਦੇੜ ਦਿੱਤਾ ਗਿਆ ਸੀ, ਜਿਸ ਨੇ ਇਕ ਕਿਲ੍ਹਾ ਬਣਾਇਆ ਅਤੇ ਇਸ ਕਸਬੇ ਨੂੰ ਇਕ ਮਹੱਤਵਪੂਰਣ ਇਲਾਕਾ ਬਣਾ ਦਿੱਤਾ| 1816 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਉੱਤੇ ਕਬਜ਼ਾ ਕਰ ਲਿਆ| ਪਹਿਲੇ ਐਂਗਲੋ ਸਿਖ ਯੁੱਧ, 1845-46 ਤੋਂ ਬਾਅਦ ਬ੍ਰਿਟਿਸ਼ ਰਾਜ ਦੇ ਅਰੰਭ ਤੇ ਇੱਥੇ ਇਕ ਛਾਉਣੀ ਹੋਇਆ ਕਰਦੀ ਸੀ ਜਿਸ ਨੂੰ 1854 ਵਿਚ ਖਤਮ ਕਰ ਦਿੱਤਾ ਗਿਆ ਸੀ| ਬਾਰਕਲੇ ਦੇ ਅਨੁਸਾਰ ਇਕ ਰਵਾਇਤ ਕਹਿੰਦੀ ਹੈ ਕਿ ਨਕੋਦਰ ਇਕ ਦਰਿਆ ਦੇ ਤਲੇ ਮਿਲਿਆ ਸੀ, ਜੋ ਇਸ ਦੀ ਭੂਗੌਲਿਕ ਸਥਿਤੀ ਨੂੰ ਦੇਖਦੇ ਹੋਏ ਅਸੰਭਵ ਨਹੀਂ ਲਗਦਾ|
ਨਕੋਦਰ ਕਸਬੇ ਤੋਂ ਬਾਹਰ ਮੁਸਲਮਾਨਾਂ ਦੇ ਦੋ ਵਧੀਆ ਮਕਬਰੇ ਹਨ ਜੋ ਇਕ ਦੂਜੇ ਦੇ ਨੇੜੇ ਹੀ ਬਣੇ ਹੋਏ ਹਨ। ਇਨ੍ਹਾਂ ਦੀ ਸਾਂਭ ਸੰਭਾਲ ਅਤੇ ਸੁਰੱਖਿਆ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿਚੋਂ ਇਕ ਮਕਬਰਾ 1612 ਈ. ਵਿਚ ਜਹਾਂਗੀਰ ਦੀ ਸਲਤਨਤ (1605-1627 ਈ.) ਦੇ ਆਰੰਭ ਵਿਚ ਬਣਿਆ ਸੀ ਅਤੇ ਦੂਜਾ ਸ਼ਾਹਜਹਾਂ ਦੀ ਬਾਦਸ਼ਾਹਤ (1627-1658 ਈ.) ਦੇ ਅੰਤ ਵਿਚ 1657 ਈ. ਵਿਚ ਬਣਿਆ ਸੀ।
ਮੁਹੰਮਦ ਮੋਮਿਨ ਦਾ ਮਕਬਰਾ ਉਸਤਾਦ ਮੁਹੰਮਦ ਮੋਮਿਨ ਦੀ ਮ੍ਰਿਤ ਦੇਹ ਉਤੇ ਬਣਿਆ ਹੈ ਜਿਸ ਨੂੰ ਉਸਤਾਦ ਉਸਤਾਦ ਮੁਹੰਮਦ ਹੁਸੈਨ ਬਨਾਮ ਹਫੀਜ਼ਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੋ ਬਾਦਸ਼ਾਹ ਅਕਬਰ ਦੇ ਦਰਬਾਰ ਵਿਚ 1021 ਈ. ਦੌਰਾਨ ਇਕ ਨਵਰਤਨ ਖਾਨੇਖਾਨ ਦੀ ਸੇਵਾ ਵਿਚ ਇਕ ਤੰਬੂਰਾ ਵਜਾਉਣ ਵਾਲਾ ਸੀ। ਅਸ਼ਟਭੁਜੀ ਪਲੈਟਫਾਰਮ ਤੇ ਬਣਿਆ ਅਤੇ ਦੋ ਸਾਈਡ ਪੌੜੀਆਂ ਵਾਲਾ ਇਹ ਮਕਬਰਾ ਅੰਦਰੋਂ ਚੌਰਸ ਹੈ ਅਤੇ ਬਾਹਰੋਂ ਅਸ਼ਟਭੁਜਾ ਹੈ। ਇਸ ਦੇ ਸਿਖਰ ਤੇ ਇਕ ਬੁਰਜ ਹੈ, ਨੀਵੇਂ ਗੋਲ ਡਰੰਮ ਉਤੇ ਇਕ ਅਰਧ ਗੋਲਾਕਾਰ ਗੁੰਬਜ ਹੈ ਅਤੇ ਬਾਹਰ ਵੱਲ ਨਿਕਲੇ ਹੋਏ ਚਾਰ ਯੋਜਕ ਹਨ। ਸਾਹਮਣੇ ਵਾਲਾ ਹਰੇਕ ਲੰਬੇ ਅਕਾਰ ਵਾਲੇ ਪਾਸੇ ਵਿਚ ਆਲੇ ਬਣੇ ਹੋਏ ਹਨ ਜਦੋਂ ਕਿ ਛੋਟੇ ਵਾਲੇ ਪਾਸੇ ਵਿਚ ਅਸ਼ਟਭੁਜੀ ਆਲੇ ਇਕ ਦੂਜੇ ਦੇ ਉਪਰ ਬਣੇ ਹੋਏ ਹਨ, ਜਿਨ੍ਹਾਂ ਸਭ ਉਤੇ ਨੁਕੀਲੇ ਡਾਟ ਹਨ। ਪ੍ਰਵੇਸ਼ ਦੁਆਰ ਉਤਰੀ ਅਤੇ ਦੱਖਣੀ ਆਲਿਆਂ ਵੱਲ ਹਨ ਜਦੋਂ ਕਿ ਬਾਕੀ ਆਲੇ ਨਕਾਸ਼ੀਦਾਰ ਜਾਲੀਆਂ ਨਾਲ ਬੰਦ ਕੀਤੇ ਗਏ ਹਨ। ਬਾਹਰਲੇ ਪਾਸੇ ਪੈਨਲਾਂ ਦੇ ਵਿਚਲੇ ਹਿੱਸੇ ਅਤੇ ਡਾਟ ਵਾਲੇ ਸਕੰਧਾਂ ਨੂੰ ਚਮਕੀਲੇ ਟਾਈਲਵਰਕ ਨਾਲ ਰੇਖਾ ਗਣਿਤ ਡਿਜ਼ਾਈਨ ਨਾਲ ਸਜਾਇਆ ਗਿਆ ਹੈ। ਉਤਲੇ ਅਤੇ ਹੇਠਲੇ ਪੈਨਲ ਲਾਲ ਪਲਾਸਟਰਡ ਇੱਟਾਂ ਨਾਲ ਫਰੇਮ ਕੀਤੇ ਹੋਏ ਹਨ ਜਿਨ੍ਹਾਂ ਵਿਚ ਗੁਲਦਸਤੇ ਉਕੇਰੇ ਹੋਏ ਹਨ। ਮੂਲ ਰੂਪ ਵਿਚ ਕਵਰ ਵਿਚ ਗੇਰੂਆਂ ਰੰਗ ਦੇ ਸੰਗਮਰਮਰ ਨਾਲ ਮੜ੍ਹੀਆਂ ਹੋਈਆਂ ਦੋ ਬੇਹੱਦ ਖੂਬਸੂਰਤ ਦੋ ਕਬਰਾਂ ਸਨ ਜਿਨ੍ਹਾਂ ਉਤੇ ਚਿੱਟੇ ਮਾਰਬਲ ਨਾਲ ਲਿਖਤ ਸੀ, ਜੋ ਹੁਣ ਖਤਮ ਹੋ ਚੁੱਕੀਆਂ ਹਨ।
ਨਕੋਦਰ ਮਕਬਰਾ
ਹਾਜੀ ਜਮਾਲ ਦਾ ਮਕਬਰਾ ਮੁਹੰਮਦ ਮੋਮਿਨ ਦੇ ਮਕਬਰੇ ਦੇ ਨੇੜੇ ਹੈ। ਇਹ ਮਕਬਰਾ ਹਾਜੀ ਜਮਾਲ ਦੀ ਕਬਰ ਉਤੇ ਬਣਾਇਆ ਗਿਆ ਸੀ ਜੋ ਬਾਦਸ਼ਾਹ ਸ਼ਾਹਜਹਾਂ ਦੀ ਸਲਤਨਤ ਦੇ ਅੰਤ ਵਿਚ ਇਕ ਤੰਬੂਰਾ ਵਾਦਕ ਉਸਤਾਦ ਮੁਹੰਮਦ ਹੁਸੈਨੀ ਦਾ ਚੇਲਾ ਸੀ। ਇਸ ਦੇ ਪ੍ਰਵੇਸ਼ ਦੁਆਰ ਉਤੇ ਉਕੇਰੀਆਂ ਗਈਆਂ ਦੋ ਲਾਈਨਾਂ ਇਸ ਦਾ ਹਾਜੀ ਜਮਾਲ ਦਾ ਮਕਬਰਾ ਹੋਣ ਦਾ ਹਵਾਲਾ ਦਿੰਦੀਆਂ ਹਨ ਅਤੇ ਇਨ੍ਹਾਂ ਦੀ ਮਿਤੀ ਏ ਐਚ 1067 (1657 ਈ.) ਹੈ। ਇਹ ਇਕ ਚੌਰਸ ਪਲੈਟਫਾਰਮ ਦੇ ਮੱਧ ਵਿਚ ਬਣਿਆ ਹੋਇਆ ਹੈ ਜਿਸ ਦੇ ਚਾਰੇ ਪਾਸੇ ਡੂੰਘੇ ਆਲੇ ਹਨ ਜੋ ਹਰੇਕ ਪਾਸੇ ਦੋ ਪੌੜੀਆਂ ਹਨ। ਚਾਰੇ ਪਾਸਿਆਂ ਤੇ ਅਸ਼ਟਭੁਜੀ ਆਲੇ ਹਨ ਜੋ ਨੁਕੀਲੇ ਡਾਟਾਂ ਨਾਲ ਢਕੇ ਹੋਏ ਹਨ। ਦੱਖਣ ਵਾਲੇ ਪਾਸੇ ਤੋਂ ਕਬਰ ਤੱਕ ਜਾਇਆ ਜਾ ਸਕਦਾ ਹੈ ਜਦੋਂ ਕਿ ਬਾਕੀ ਸਾਰੇ ਪਾਸੇ ਨੱਕਾਸ਼ੀਦਾਰ ਜਾਲੀਆਂ ਨਾਲ ਬੰਦ ਕੀਤੇ ਹੋਏ ਹਨ। ਅੰਦਰਲਾ ਪਾਸਾ ਅਸ਼ਟਭੁਜੀ ਹੈ ਜਦੋਂ ਕਿ ਬਾਹਰਲਾ ਪਾਸ ਚੌਰਸ ਹੈ ਜਿਸ ਦੇ ਖੁੰਜਿਆਂ ਦੇ ਬੁਰਜ ਵਾਲੇ ਸਕੰਧਾਂ ਨਾਲ ਅਸ਼ਟਭੁਜੀ ਕੰਗੂਰੇ ਬਣੇ ਹੋਏ ਹਨ। ਇਕ ਬਲਬ ਦੇ ਅਕਾਰ ਦਾ ਗੁੰਬਜ ਹੈ ਜਿਸ ਦੇ ਸਿਖਰ ਉਤੇ ਇਕ ਬੁਰਜ ਬਣਿਆ ਹੋਇਆ ਹੈ ਜੋ ਖੁੰਜਿਆਂ ਤੇ ਬਣੇ ਕੰਗੂਰਿਆਂ ਉਪਰ ਲੱਗੇ ਸਕੰਧਾਂ ਦੇ ਸਹਾਰੇ ਖੜ੍ਹਾ ਹੈ। ਸਾਹਮਣੇ ਵਾਲੇ ਪਾਸੇ ਇੱਟਾਂ ਦੇ ਫਰੇਮ ਵਾਲੇ ਪੈਨਲਾਂ ਉਤੇ ਸੰਗਮਰਮਰ ਦੇ ਚੂਨੇ ਦੀ ਲਪਾਈ ਅਤੇ ਚਿੱਟੀਆਂ ਲਾਈਨਾਂ ਨਾਲ ਅਲੱਗ ਕਰਕੇ ਦਿਖਾਇਆ ਗਿਆ ਹੈ। ਵੱਡੇ ਪੈਨਲਾਂ ਨੂੰ ਫੁੱਲਾਂ ਦੇ ਗਮਲਿਆਂ ਅਤੇ ਛੋਟਿਆਂ ਨੂੰ ਰੇਖਾ ਗਣਿਤ ਡਜ਼ਾਈਨਾਂ ਨਾਲ ਭਰਿਆ ਗਿਆ ਹੈ। ਪੈਨਲਾਂ ਵਿਚਲੀਆਂ ਚੌੜੀਆਂ ਪੱਟੀਆਂ ਨੂੰ ਵੱਖ-ਵੱਖ ਰੰਗਾਂ ਦੀਆਂ ਟਾਈਲਾਂ ਨਾਲ ਡਾਈਪਰ ਡਿਜ਼ਾਈਨ ਨਾਲ ਸਜਾਇਆ ਗਿਆ ਹੈ। ਅਸ਼ਟਭੁਜੀ ਮੀਨਾਰਾਂ ਅਤੇ ਮੋਰਚਾਬੰਦੀ ਕੰਧਾਂ ਦੇ ਨਾਲ-ਨਾਲ ਗੁੰਬਜ ਦੇ ਬੁਰਜਾਂ ਨੂੰ ਵੀ ਮੀਨਾਕਾਰੀ ਵਾਲੀਆਂ ਚਮਕੀਲੀਆਂ ਟਾਈਲਾਂ ਨਾਲ ਸਜਾਇਆ ਗਿਆ ਹੈ। (ਅਧਿਸੂਚਨਾ ਨੰਬਰ 4687 ਮਿਤੀ 18-2-1919 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)
ਮਕਬਰੇ ਦੇ ਪੱਛਮ ਵੱਲ ਇਕ ਗੇਟ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ 1667 ਈ. ਵਿਚ ਬਣਾਇਆ ਗਿਆ ਸੀ। ਇਕ ਹੋਰ ਛੋਟਾ ਗੇਟ ਪੂਰਬ ਦਿਸ਼ਾ ਵੱਲ ਹੈ ਜੋ ਹੁਣ ਖੰਡਰ ਬਣ ਚੁੱਕਾ ਹੈ। ਉੱਤਰ ਵਾਲੇ ਪਾਸੇ ਇਕ ਟੈਂਕ ਹੈ ਜਿਸ ਦੀਆਂ ਇੱਟਾਂ ਦੀ ਵਰਤੋਂ ਨਕੋਦਰ ਛਾਉਣੀ ਦੀ ਇਮਾਰਤ ਵਿਚ ਵੱਡੇ ਪੱਧਰ ਤੇ ਕੀਤੀ ਗਈ ਸੀ, ਇਸ ਦੇ ਇਕ ਪਾਸੇ ਇਕ ਸਮਰ ਹਾਊਸ ਹੈ, ਜੋ ਹੁਣ ਸਬ ਜੱਜ ਕਮ ਜੁਡੀਸ਼ੀਅਲ ਮੈਜਿਸਟੇ੍ਰਟ ਦੀ ਅਦਾਲਤ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਟੈਂਕ ਦੇ ਪਿਛਲੇ ਪਾਸੇ ਬਾਰਾਂਦਰੀ ਹੈ ਜਿਸ ਵਿਚ ਬਹਾਦੁਰ ਖਾਨ ਦਾ ਅਸਥਾਨ ਹੈ ਜਿਸ ਦੀ ਮੌਤ ਜਹਾਂਗੀਰ ਦੀ ਸਲਤਨਤ ਦੌਰਾਨ ਹੋਈ ਸੀ, ਅਤੇ ਇਕ ਪੁਰਾਣੀ ਮਸਜਿਦ ਵੀ ਹੈ ਜੋ ਹੁਣ ਖਸਤਾ ਹਾਲਤ ਵਿਚ ਹੈ।
ਦੱਖਰੀ ਸਰਾਂ ਪੁਰਾਣੇ ਸ਼ਾਹ ਮਾਰਗ ਦੇ ਨਾਲ ਉਸਾਰੀਆਂ ਗਈਆਂ ਸਰਾਵਾਂ ਮੁਗਲ ਕਾਰਵਾਂ ਸਰਾਂ ਦਾ ਇਕ ਬਿਹਤਰੀਨ ਨਮੂਨਾ ਹੈ। ਇਹ ਪਿੰਡ ਦੱਖਣੀ ਵਿਚ (31.10` ਉ.; 75.25` ਪੂ.) ਨਕੋਦਰ ਕਪੂਰਥਲਾ ਰੋਡ ਉਤੇ ਨਕੋਦਰ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਕਿਹਾ ਜਾਂਦਾ ਹੈ ਕਿ ਇਸ ਸਰਾਂ ਨੂੰ ਲਗਭਗ 1640 ਈ. ਵਿਚ ਮੁਗਲ ਬਾਦਸ਼ਾਹ ਸ਼ਾਹਜਹਾਂ ਦੀ ਸਲਤਨਤ ਦੌਰਾਨ ਸੁਪ੍ਰਸਿੱਧ ਮੁਗਲ ਅਲੀ ਮਰਦਾਨ ਖਾਨ ਵੱਲੋਂ ਬਣਵਾਇਆ ਗਿਆ ਸੀ। ਇਸ ਦਏ ਬੰਦ ਚਾਰਭੁਜੀ ਅਹਾਤੇ ਵਿਚ ਇਕ ਸੌ ਚੌਵੀ ਕਮਰੇ ਹਨ ਅਤੇ ਪੂਰਬੀ ਅਤੇ ਪੱਛਮੀ ਪਾਸੇ ਮੱਧ ਵਿਚ ਦੋ ਸ਼ਾਨਦਾਰ ਪ੍ਰਵੇਸ਼ ਦੁਆਰ ਹਨ| ਅਹਾਤੇ ਦੇ ਅੰਦਰਲੇ ਪਾਸੇ ਇਕ ਮਸਜਿਦ ਅਤੇ ਇਕ ਖੂਹ ਹੈ| ਇਸ ਦੇ ਅੱਧੇ ਗੁੰਬਜ ਨੂੰ ਚਮਕੀਲੀਆਂ ਟਾਈਲਾਂ ਨਾਲ ਸਜਾਇਆ ਗਿਆ ਹੈ ਅਤੇ ਅੰਦਰ ਚੂਨੇ ਦੇ ਪਲਸਤਰ ਤੇ ਰੂਪਾਂਕਣ ਉਕੇਰੇ ਹੋਏ ਹਨ| ਸਰਾਂ ਦੇ ਚਾਰ ਦੀਵਾਰੀ ਦੇ ਬਾਹਰਲੇ ਪਾਸੇ ਖੂੰਜਿਆਂ ਤੇ ਮਜਬੂਤੀ ਲਈ ਗੋਲ ਅਕਾਰ ਦੇ ਬਨ੍ਹੇਰੇ ਬਣੇ ਹੋਏ ਹਨ। ਪ੍ਰਵੇਸ਼ ਦੁਆਰ ਦੇ ਤਿੰਨ ਮੰਜਲੀ ਸਾਹਮਣੇ ਵੱਲ ਦੋਹੇਂ ਪਾਸੇ ਆਲੇ ਅਤੇ ਝਰੋਖੇ ਹਨ, ਛੋਟਿਆਂ ਨੂੰ ਮੀਨਾਕਾਰੀ ਵਾਲੀ ਬਰੀਕ ਜਾਲੀ ਨਾਲ ਲਾਲ ਪੱਥਰ ਵਿਚ ਲਗਾ ਕੇ ਬੰਦ ਕੀਤਾ ਹੋਇਆ ਹੈ। ਕੰਧ ਵਿਚੋਂ ਬਾਹਰ ਨਿਕਲਦਾ ਪ੍ਰਵੇਸ਼ ਦੁਆਰ ਅਸ਼ਟਭੁਜੀ ਮੀਨਾਰਾਂ ਨਾਲ ਮਜ਼ਬੂਤ ਬਣਾਇਆ ਗਿਆ ਹੈ ਜਿਨ੍ਹਾਂ ਉਤੇ ਗੁਬੰਦ ਦੇ ਅਕਾਰ ਦੇ ਗੁੰਬਜ ਬਣੇ ਹੋਏ ਹਨ। ਵਿਚਲੀ ਮਹਿਰਾਵ ਨੂੰ ਫਰੇਮ ਕਰਨ ਵਾਲੇ ਮਹਿਰਾਵ ਅਤੇ ਪੈਨਲ ਅਤੇ ਝਰੋਖਿਆਂ ਨੂੰ ਰੇਖਾ ਗਣਿਤ ਅਤੇ ਫੁਲਕਾਰੀ ਦੇ ਡਿਜ਼ਾਈਨਾਂ ਨਾਲ ਚਮਕਦਾਰ ਟਾਈਲਾਂ ਨਾਲ ਸਜਾਇਆ ਗਿਆ ਹੈ। (ਅਧਿਸੂਚਨਾ ਨੰ. 4687 ਮਿਤੀ, 18-2-1919 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)
ਮੁਗਲ ਬ੍ਰਿਜ (ਪੁਲ) ਨਕੋਦਰ ਤੋਂ ਲਗਭਗ 12 ਕਿਲੋਮੀਟਰ ਦੇ ਫਾਸਲੇ ਤੇ ਨਕੋਦਰ-ਕਪੂਰਥਲਾ ਰੋਡ ਉਤੇ ਪਿੰਡ ਮਹਿਲੀਆਂ ਕਲਾਂ ਦੇ ਦੱਖਣ ਵੱਲ ਹੈ। ਇਹ ਸ਼ਾਹਜਹਾਂ ਦੀ ਸਲਤਨਤ (1627-1658 ਈ.) ਦੌਰਾਨ ਬਣੇ ਅਤੇ ਹੁਣ ਮੌਜੂਦ ਪੁਲਾਂ ਵਿਚੋਂ ਇਕ ਹੈ। ਇਸ ਪੁਲ ਦਾ ਘੇਰਾ ਧੋਲੀ-ਵੇਣੀ ਦਰਿਆ ਤੋਂ ਦੱਖਣੀ ਸਰਾਂ ਦੇ ਪੂਰਬ ਤੱਕ ਹੈ। ਇਹ ਲਖੌਰੀ ਇੱਟਾਂ ਨਾਲ ਬਣਿਆ ਹੋਇਆ ਹੈ ਅਤੇ ਇਸ ਵਿਚ ਚਾਪ ਦੇ ਅਕਾਰ ਦੀਆਂ ਚਾਰ ਮਹਿਰਾਬਾਂ ਹਨ ਜਿਨ੍ਹਾਂ ਵਿਚ ਵਿਚਲੀ ਸਭ ਤੋਂ ਉੱਚੀ ਹੈ ਅਤੇ ਬਾਕੀ ਦੀਆਂ ਘੱਟ ਹੁੰਦੀਆਂ ਜਾਂਦੀਆਂ ਹਨ। (ਅਧਿਸੂਚਨਾ ਨੰ. ਪੀਐਨ 16721 ਮਿਤੀ 4-6-1923 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)