ਬੰਦ

ਖੇਡ ਕੇਂਦਰ

ਖੇਡਾਂ

ਭਾਰਤ ਦੇ ਖੇਡਾਂ ਦੇ ਸਮਾਨ ਦੇ ਉਦਯੋਗ ਦੀਆਂ ਜੜ੍ਹਾਂ ਪਾਕਿਸਤਾਨ ਦੇ ਸਿਆਲਕੋਟ ਵਿਚ ਹਨ। ਜਦੋਂ 1947 ਵਿਚ ਭਾਰਤ ਦੀ ਵੰਡ ਹੋਈ ਸੀ ਤਾਂ ਸਿਆਲਕੋਟ ਦੇ ਕਈ ਹੁਨਰਮੰਦ ਹਿੰਦੂ ਸ਼ਿਲਪਕਾਰ ਸਰਹੱਦ ਪਾਰ ਕਰਕੇ ਪੰਜਾਬ ਵਿਚ ਆਏ ਅਤੇ ਜਲੰਧਰ ਵਿਚ ਵੱਸ ਗਏ ਜਿੱਥੇ ਅੱਜ ਭਾਰਤ ਦੇ ਖੇਡਾਂ ਦੇ ਸਮਾਨ ਦਾ ਉਦਯੋਗ ਅਧਾਰਤ ਹੈ। ਭਾਰਤੀ ਖੇਡ ਸਮਾਨ ਉਦਯੋਗ ਹੁਣ ਮੇਰਠ (ਉੱਤਰ ਪ੍ਰਦੇਸ਼) ਅਤੇ ਗੁੜਗਾਓਂ (ਹਰਿਆਣਾ) ਵਿਚ ਵੀ ਫੈਲ ਚੁੱਕਾ ਹੈ। ਭਾਰਤ ਵਿਚ ਬਣਨ ਵਾਲਾ ਖੇਡ ਦਾ ਸਮਾਨ ਜ਼ਿਆਦਾਤਰ ਇੰਗਲੈਂਡ, ਅਮਰੀਕਾ, ਜਰਮਨੀ, ਫਰਾਂਸ ਅਤੇ ਆਸਟ੍ਰੇਲੀਆ ਵਿਚ ਐਕਸਪੋਰਟ ਹੁੰਦਾ ਹੈ।

ਪਿਛਲੇ ਪੰਜ ਦਹਾਕਿਆਂ ਵਿਚ ਭਾਰਤ ਵਿਚ ਖੇਡ ਸਮਾਨ ਉਦਯੋਗ ਵਿਚ ਚੋਖੀ ਤਰੱਕੀ ਹੋਈ ਹੈ ਅਤੇ ਰੋਜ਼ਗਾਰ, ਵਿਕਾਸ ਅਤੇ ਐਕਸਪੋਰਟ ਵਿਚ ਇਸ ਦੀ ਵਿਸ਼ਾਲ ਸਮਰੱਥਾ ਦੇ ਮੱਦੇ ਨਜ਼ਰ ਭਾਰਤ ਦੀ ਆਰਥਿਕਤਾ ਵਿਚ ਹੁਣ ਇਸ ਦਾ ਮਹੱਤਵਪੂਰਨ ਸਥਾਨ ਹੈ। ਆਮਦਨ ਨੂੰ, ਖਾਸ ਤੌਰ ਤੇ ਐਕਸਪੋਰਟ ਤੋਂ ਹੋਣ ਵਾਲੀ ਆਮਦਨ ਨੂੰ ਵੱਧ ਤੋਂ ਵੱਧ ਕਰਨ ਲਈ ਸ੍ਰੋਤਾਂ ਦੀ ਸਹੀ ਵਰਤੋਂ ਨੂੰ ਟੀਚਾ ਰੱਖਦੇ ਹੋਏ ਯੋਜਨਾਬੱਧ ਵਿਕਾਸ ਤੇ ਜੋਰ ਦਿੱਤਾ ਜਾ ਰਿਹਾ ਹੈ।

ਭਾਰਤੀ ਖੇਡ ਸਮਾਨ ਉਦਯੋਗ 318 ਆਈਟਮਾਂ ਤਿਆਰ ਕਰਦਾ ਹੈ। ਐਪਰ, ਐਕਸਪੋਰਟ ਹੋਣ ਵਾਲੀਆਂ ਪ੍ਰਮੁੱਖ ਆਈਟਮਾਂ ਹਵਾ ਭਰਨ ਵਾਲੀਆਂ ਬਾਲਾਂ, ਹਾਕੀਆਂ ਅਤੇ ਗੇਂਦਾਂ, ਕ੍ਰਿਕੇਟ ਬੈਟ ਅਤੇ ਗੇਂਦਾਂ, ਬਾਕਸਿੰਗ ਦਾ ਸਮਾਨ, ਮੱਛੀ ਫੜਨ ਦਾ ਸਮਾਨ, ਇਨਡੋਰ ਗੇਮਾਂ ਜਿਵੇਂ ਕਿ ਕੈਰਮ ਅਤੇ ਸ਼ਤਰੰਜ ਅਤੇ ਵਿਭਿੰਨ ਪ੍ਰਕਾਰ ਦੀਆਂ ਸੁਰੱਖਿਆ ਵਸਤਾਂ ਹਨ। ਭਾਰਤੀ ਖੇਡ ਸਮਾਨ ਉਦਯੋਗ ਇਕ ਬਹੁਤ ਵੱਡੀ ਕਿਰਤ ਤੀਬਰਤਾ ਵਾਲਾ ਉਦਯੋਗ ਹੈ ਜੋ ਸਮਾਜ ਦੇ ਕਮਜੋਰ ਵਰਗਾਂ ਦੇ ਨਾਲ ਨਾਲ ਵੱਡੀ ਗਿਣਤੀ ਵਿਚ ਇਸਤਰੀਆਂ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾਉਂਦਾ ਹੈ।

ਖੇਡ ਪੁਰਸਕਾਰ

ਜਲੰਧਰ ਤੋਂ ਪਦਮ ਸ੍ਰੀ / ਅਰਜੁਨ ਪੁਰਸਕਾਰ ਜੇਤੂ ਖਿਡਾਰੀਆਂ ਦੀ ਸੂਚੀ

ਲੜੀ ਨੰ ਵਿਧਾ ਨਾਮ ਪੁਰਸਕਾਰ
1. ਬਾਸਕੇਟ ਬਾੱਲ ਸ੍ਰੀ ਸਜੱਣ ਸਿੰਘ ਚੀਮਾ ਅਰਜੁਨ ਪੁਰਸਕ੍ਰਿਤ
2. ਬਾਸਕੇਟ ਬਾੱਲ ਸ੍ਰੀ ਅਨਿਲ ਪੁੰਜ ਅਰਜੁਨ ਪੁਰਸਕ੍ਰਿਤ
3. ਬਾੱਕਸਿੰਗ ਸ੍ਰੀ ਕੌਰ ਸਿੰਘ ਪਦਮ ਸ਼੍ਰੀ ਅਤੇ ਅਰਜੁਨ ਪੁਰਸਕ੍ਰਿਤ
4. ਫ਼ੁਟਬਾੱਲ ਸ੍ਰੀ ਗੁਰਦੇਵ ਸਿੰਘ ਅਰਜੁਨ ਪੁਰਸਕ੍ਰਿਤ
5. ਕਬੱਡੀ ਸ੍ਰੀ ਬਲਦੇਵ ਸਿੰਘ ਫ਼ਿਦਾ ਅਰਜੁਨ ਪੁਰਸਕ੍ਰਿਤ
6. ਕਬੱਡੀ ਸ੍ਰੀ ਨਰਿੰਦਰ ਸਿੰਘ ਅਰਜੁਨ ਪੁਰਸਕ੍ਰਿਤ
7. ਹਾਕੀ ਸ੍ਰੀ ਪਰਗਟ ਸਿੰਘ ਪਦਮ ਸ਼੍ਰੀ ਅਤੇ ਅਰਜੁਨ ਪੁਰਸਕ੍ਰਿਤ
8. ਹਾਕੀ ਸ੍ਰੀ ਬਲਜੀਤ ਢਿੱਲੋਂ ਅਰਜੁਨ ਪੁਰਸਕ੍ਰਿਤ
9. ਹਾਕੀ ਸ੍ਰੀ ਬਲਜੀਤ ਸੈਣੀ ਅਰਜੁਨ ਪੁਰਸਕ੍ਰਿਤ
10. ਹਾਕੀ ਕੈਪਟਨ ਹਰੀਪਾਲ ਕੌਸ਼ਿਕ ਅਰਜੁਨ ਪੁਰਸਕ੍ਰਿਤ
11. ਹਾਕੀ ਸ੍ਰੀ ਬਲਦੇਵ ਸਿੰਘ ਅਰਜੁਨ ਪੁਰਸਕ੍ਰਿਤ
12. ਹਾਕੀ ਸ੍ਰੀ ਅਜੀਤ ਪਾਲ ਸਿੰਘ ਅਰਜੁਨ ਪੁਰਸਕ੍ਰਿਤ
13. ਹਾਕੀ ਸ੍ਰੀ ਸੁਰਿੰਦਰ ਸਿੰਘ ਸੋਢੀ ਅਰਜੁਨ ਪੁਰਸਕ੍ਰਿਤ
14. ਹਾਕੀ ਸ੍ਰੀ ਦਵਿੰਦਰ ਸਿੰਘ ਗਰਚਾ ਅਰਜੁਨ ਪੁਰਸਕ੍ਰਿਤ
15. ਵੇਟ ਲਿਫ਼ਟਿੰਗ ਸ੍ਰੀ ਦਲਬੀਰ ਸਿੰਘ ਅਰਜੁਨ ਪੁਰਸਕ੍ਰਿਤ
16. ਕੁਸ਼ਤੀ ਸ੍ਰੀ ਕਰਤਾਰ ਸਿੰਘ ਅਰਜੁਨ ਪੁਰਸਕ੍ਰਿਤ
17. ਕੁਸ਼ਤੀ ਸ੍ਰੀ ਰਣਧੀਰ ਸਿੰਘ ਧੀਰਾ ਅਰਜੁਨ ਪੁਰਸਕ੍ਰਿਤ

ਜਲੰਧਰ ਦਾ ਖੇਡ ਸਮਾਨ ਉਦਯੋਗ

ਮੁਗਲ ਕਾਲ ਦੌਰਾਨ ਜਲੰਧਰ ਨੂੰ ਮਹੱਤਤਾ ਪ੍ਰਾਪਤ ਹੋਈ। 12 ਮੁਸਲਿਮ ਬਸਤੀਆਂ ਹੋਂਦ ਵਿਚ ਆਈਆਂ ਜਿਨ੍ਹਾਂ ਵਿਚ ਬਸਤੀ ਦਾਨਿਸ਼ਮੰਦਾ, ਬਸਤੀ ਗੁਜ਼ਨ, ਬਸਤੀ ਨਾਓ ਸ਼ਾਮਲ ਸਨ ਜੋ ਹੁਣ ਖੇਡ ਸਮਾਨ ਉਦਯੋਗ ਦੇ ਪ੍ਰਮੁੱਖ ਕੇਂਦਰ ਹਨ। ਬਸਤੀ ਨਾਓ ਵਿਚ ਤਾਂ ਸਭ ਤੋਂ ਵੱਡੀਆਂ ਖੇਡਾਂ ਦੇ ਸਮਾਨ ਦੀਆਂ ਮਾਰਕੀਟਾਂ ਵਿਚੋਂ ਇਕ ਮਾਰਕੀਟ ਹੈ।

ਸ਼ਹਿਰੀਕਰਨ ਦੀ ਦਰ ਵਿਚ ਜਲੰਧਰ ਦਾ ਰੈਂਕ ਭਾਰਤ ਵਿਚ ਦੂਜੇ ਨੰਬਰ ਤੇ ਹੈ ਅਤੇ 1991 ਦੀ ਮਰਦਮ ਸ਼ੁਮਾਰੀ ਅਨੁਸਾਰ 598 ਵਿਅਕਤੀ ਪ੍ਰਤੀ ਵਰਗ ਕਿ. ਮੀ. ਦੀ ਦਰ ਨਾਲ ਇਸ ਦੀ ਅਬਾਦੀ ਸੰਘਣਤਾ ਸਭ ਤੋਂ ਵੱਧ ਹੈ। ਇਸ ਦਾ ਕਾਰਨ ਵੱਧ ਰਿਹਾ ਉਦਯੋਗਿਕੀਕਰਣ ਹੈ। ਖੇਡਾਂ ਦੇ ਸਮਾਨ ਦਾ ਉਪਯੋਗੀ ਉਤਪਾਦਨ ਚੌਥੇ ਦਹਾਕੇ ਦੇ ਅੰਤ ਵਿਚ ਛੋਟੇ ਪੱਧਰ ਤੇ ਆਰੰਭ ਹੋਇਆ। ਸਾਲਾਂ ਦੇ ਦੌਰਾਨ ਖੇਡ ਸਮਾਨ ਉਦਯੋਗ ਵਿਚ ਬਹੁਤ ਵਧੀਆ ਵਿਕਾਸ ਹੋਇਆ ਅਤੇ ਹੁਣ ਭਾਰਤੀ ਖੇਡ ਦਾ ਸਮਾਨ ਵਿਭਿੰਨ ਦੇਸ਼ਾਂ ਵਿਚ ਐਕਸਪੋਰਟ ਹੁੰਦਾ ਹੈ। ਮੋਟੇ ਅਨੁਮਾਨ ਦੱਸਦੇ ਹਨ ਕਿ ਅੱਜ ਜਲੰਧਰ ਵਿਚ ਲਗਭਗ 100 ਪ੍ਰਮੁੱਖ ਉਦਯੋਗ ਅਤੇ ਤਕਰੀਬਨ 20 ਹਜਾਰ ਲਘੂ ਪੱਧਰ ਦੇ ਉਦਯੋਗ ਹਨ ਜਿਨ੍ਹਾਂ ਦੀ ਸਲਾਨਾ ਟਰਨ ਓਵਰ ਦਾ ਅਨੁਮਾਨ 450 ਕਰੋੜ ਰੁਪਏ ਹੈ।

ਜਲੰਧਰ ਵਿਚ ਬਣਨ ਵਾਲੇ ਲਗਭਗ 60 ਖੇਡਾਂ ਦੇ ਸਮਾਨ ਵਿਚ ਵੱਖ- ਵੱਖ ਪ੍ਰਕਾਰ ਦੀਆਂ ਹਵਾ ਭਰਨ ਵਾਲੀਆਂ ਬਾਲਾਂ ਹਨ। ਇਨ੍ਹਾਂ ਬਾਲਾਂ ਤੋਂ ਇਲਾਵਾ ਹੋਰ ਬਣਨ ਵਾਲੀ ਖੇਡ ਸਮੱਗਰੀ ਬੈਡਮਿਨਟਨ ਰੈਕਿਟ ਅਤੇ ਸ਼ਟਲ ਕਾਕ, ਕ੍ਰਿਕੇਟ ਬੈਟ ਅਤੇ ਬਾਲਾਂ, ਵਿਭਿੰਨ ਪ੍ਰਕਾਰ ਦੇ ਦਸਤਾਨੇ ਅਤੇ ਸੁਰੱਖਿਆ ਸਮੱਗਰੀ ਸ਼ਾਮਲ ਹੈ।

ਜਲੰਧਰ ਵਿਚ ਤਿੰਨ ਪ੍ਰਕਾਰ ਦੇ ਅਦਾਰੇ ਆਮ ਤੌਰ ਤੇ ਪਾਏ ਜਾਂਦੇ ਹਨ :

  • ਵੱਡੇ ਅਦਾਰੇ : ਇਹ ਆਮ ਤੌਰ ਤੇ ਘਰੇਲੂ ਮਾਰਕੀਟ ਦੀ ਲੋੜ ਪੂਰਤੀ ਦੇ ਨਾਲ ਨਾਲ ਐਕਸਪੋਰਟ ਕਰਦੇ ਹਨ।
  • ਛੋਟੇ ਅਦਾਰੇ : ਇਹ ਆਮ ਤੌਰ ਤੇ ਘਰੇਲੂ ਮਾਰਕੀਟ ਲਈ ਖੇਡ ਦਾ ਸਮਾਨ ਬਣਾਉਂਦੇ ਹਨ। ਵੱਡੇ ਅਦਾਰੇ ਅਤੇ ਛੋਟੇ ਅਦਾਰੇ ਦੋਵੇਂ ਹੀ ਜਾਂ ਤਾਂ ਫੈਕਟਰੀਜ਼ ਐਕਟ, 1948 ਅਧੀਨ ਜਾਂ ਸ਼ਾਪਸ ਐਂਡ ਐਸਟੈਬਲਿਸ਼ਮੈਂਟ ਐਕਟ ਆਫ ਦਾ ਸਟੇਟ ਆਫ ਪੰਜਾਬ ਦੇ ਅਧੀਨ ਰਜਿਸਟਰਡ ਹੁੰਦੇ ਹਨ।
  • ਗੈਰ ਰਜਿਟਰਡ ਯੂਨਿਟ : ਇਹ ਆਮ ਤੌਰ ਤੇ ਜਲੰਧਰ ਦੇ ਸ਼ਹਿਰੀ ਇਲਾਕਿਆਂ ਵਿਚ ਹਨ। ਇਹ ਛੋਟੇ ਯੂਨਿਟ ਜ਼ਿਆਦਾਤਰ ਘਰਾਂ ਵਿਚ ਲੱਗੇ ਹੋਏ ਹਨ ਜੋ ਆਮ ਤੌਰ ਤੇ ਪਰਿਵਾਰਕ ਮੈਂਬਰਾਂ ਵੱਲੋਂ ਚਲਾਏ ਜਾਂਦੇ ਹਨ ਪਰ ਕਈ ਮਾਮਲਿਆਂ ਵਿਚ ਇਕ ਦੋ ਕਾਮੇ ਤਨਖਾਹ ਤੇ ਵੀ ਰੱਖੇ ਹੁੰਦੇ ਹਨ। ਇਨ੍ਹਾਂ ਯੂਨਿਟਾਂ ਦੀ ਸਿੱਧੀ ਪਹੁੰਚ ਮਾਰਕੀਟਾਂ ਤੱਕ ਨਹੀਂ ਹੁੰਦੀ। ਇਹ ਦੇਖਿਆ ਗਿਆ ਹੈ ਕਿ ਕਈ ਵਾਰ ਜਦੋਂ ਵੱਡੇ ਅਦਾਰੇ, ਖਾਸ ਤੌਰ ਤੇ ਐਕਸਪੋਰਟ ਕਰਨ ਵਾਲੇ ਅਦਾਰੇ, ਵਿਦੇਸ਼ਾਂ ਤੋਂ ਆਏ ਵੱਡੇ ਆਰਡਰ ਪੂਰੇ ਨਹੀਂ ਕਰ ਸਕਦੇ ਤਾਂ ਉਹ ਇਸ ਦੇ ਉਤਪਾਦਨ ਦਾ ਕੁਝ ਹਿੱਸਾ ਇਨ੍ਹਾਂ ਛੋਟਿਆਂ ਗੈਰ ਰਜਿਸਟਰਡ, ਘਰਾਂ ਵਿਚ ਚਲਾਏ ਜਾ ਰਹੇ ਯੂਨਿਟਾਂ ਤੋਂ ਪੂਰਾ ਕਰਵਾਉਂਦੇ ਹਨ।