ਵੀਡੀਓ ਗੈਲਰੀ

ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਜੀ ਟੀਕਾਕਰਨ ਲਈ ਆਪਣੇ ਮੋਬਾਈਲ ਤੇ ਸਵੈ-ਰਜਿਸਟਰ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ । ਉਹ ਲਗਭਗ 60 ਹਸਪਤਾਲਾਂ ਬਾਰੇ ਵੀ ਜਾਣਕਾਰੀ ਦੇ ਰਹੇ ਹਨ ਜਿਸ ਵਿਚ ਸਰਕਾਰੀ ਅਤੇ ਨਿੱਜੀ ਦੋਵੇ ਤਰਾਂ ਦੇ ਹਸਪਤਾਲ ਜਿੱਥੇ ਟੀਕਾਕਰਨ ਉਪਲਬਧ ਹੈ ਸ਼ਾਮਲ ਹਨ. ਸਾਰੇ ਸੇਵਾ ਕੇਂਦਰ ਵੀ ਟੀਕਾ ਰਜਿਸਟ੍ਰੇਸ਼ਨ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ. ਮਹਾਂਮਾਰੀ ਨੂੰ ਖਤਮ ਕਰਨ ਲਈ ਜਲਦੀ ਟੀਕਾਕਰਣ ਜ਼ਰੂਰੀ ਹੈ.

ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨੇ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਮਹਾਂਮਾਰੀ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਗੰਭੀਰ ਹੈ। ਉਨ੍ਹਾਂ ਜਲੰਧਰ ਵਿੱਚ ਸ਼ੂਗਰ, ਹਾਈਪਰਟੈਨਸ਼ਨ ਅਤੇ ਗੰਭੀਰ ਗੁਰਦੇ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋਈਆਂ 63 ਮੌਤਾਂ ਬਾਰੇ ਵੀ ਦੱਸਿਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਾ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ ਟੈਸਟ ਲਈ ਅੱਗੇ ਆਉਣ। ਉਨ੍ਹਾਂ ਲੈਵਲ -1, ਲੈਵਲ -2 ਅਤੇ ਲੈਵਲ-3 ਦੇ ਨਾਲ ਨਾਲ ਬੈੱਡਾਂ, ਪਾਈਪ ਆਕਸੀਜਨ ਸਪਲਾਈ ਅਤੇ ਆਈਸੀਯੂ ਬੈੱਡਾਂ ਸਮੇਤ ਬਿਨ੍ਹਾਂ ਵੈਂਟੀਲੇਟਰ ਬਾਰੇ ਵੀ ਦੱਸਿਆ।ਉਨ੍ਹਾਂ ਕਿਹਾ ਕਿ ਜੇਕਰ ਕੋਈ ਜਲੰਧਰ ਨਿਵਾਸੀ ਪ੍ਰਾਈਵੇਟ ਹਸਪਤਾਲ ਜਾਣਾ ਚਾਹੁੰਦਾ ਹੈ, ਤਾਂ jalandhar.nic.in ਜਾਂ 0181-2224417 ‘ਤੇ ਫੋਨ ਕਰਕੇ ਬੈੱਡਾਂ ਦੀ ਉਪਲਬਧਤਾ ਬਾਰੇ ਪਤਾ ਲਗਾਇਆ ਜਾ ਸਕਦਾ ਹੈ, ਤਾਂ ਜੋ ਇਲਾਜ ਸ਼ੁਰੂ ਕਰਨ ਵਿਚ ਸਮਾਂ ਅਜਾਈਂ ਨਾ ਜਾ ਸਕੇ।

ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨੇ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਵਲ ਹਸਪਤਾਲ ਅਤੇ ਪਿਮਸ ਵਿਖੇ ਸਮਰੱਥਾ ਮੁਤਾਬਕ ਬੈਡਜ਼ ਦਾ ਪ੍ਰਬੰਧ ਹੈ। ਜੇਕਰ ਕੋਈ ਜਲੰਧਰ ਦਾ ਨਿਵਾਸੀ ਪ੍ਰਾਈਵੇਟ ਹਸਪਤਾਲ ਜਾਣਾ ਚਾਹੁੰਦਾ ਹੈ, ਤਾਂ ਬੈਡ ਦੀ ਉਪਲੱਬਧਤਾ ਬਾਰੇ ਜਾਣਕਾਰੀ ਲਈ 0181-2224417 ‘ਤੇ ਫੋਨ ਕੀਤਾ ਜਾ ਸਕਦਾ ਹੈ, ਤਾਂ ਜੋ ਇਲਾਜ ਸ਼ੁਰੂ ਕਰਨ ਦੌਰਾਨ ਸਮਾਂ ਖਰਾਬ ਨਾ ਹੋਵੇ।

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਕੋਵਿਡ ਦੇ ਪਾਜੀਟਿਵ ਕੇਸਾਂ ਦੀ ਗਿਣਤੀ ਵਧਣ ਨਾਲੋਂ ਮੌਤ ਦਰ (ਕੋਵਿਡ ਕਰਕੇ ਹੋਣ ਵਾਲੀ ਮੌਤਾਂ) ਨੂੰ ਰੋਕਣਾ ਬਹੁਤ ਮਹੱਤਵਪੂਰਨ ਹੈ। ਜਲਦੀ ਪਹਿਚਾਣ ਅਤੇ ਜਲਦੀ ਇਲਾਜ ਸ਼ੁਰੂ ਕਰਨਾ ਖਾਸ ਕਰਕੇ ਦੂਸਰੀ ਬਿਮਾਰੀਆਂ ਦੇ ਕੇਸਾਂ ਵਿੱਚ ਬਹੁਤ ਮਹੱਤਵਪੂਰਨ ਹੈ।

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਕੋਵਿਡ-19 ਸਬੰਧੀ ਸਥਿਤੀ ਅਤੇ ਇਸ ਮਹਾਂਮਾਰੀ ਨਾਲ ਨਿਪਟਣ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ । ਓਹਨਾ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਤੋਂ ਬਾਹਰ ਆਇਆ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਕਰਫਿਊ ਹਟਾਉਣ ਬਾਰੇ ਬੋਲਦੇ ਹੋਏ

ਜਲੰਧਰ ਤੋਂ ਚੱਲਣ ਲਈ ਕੋਈ ਰੇਲ ਗੱਡੀ ਨਹੀਂ, ਡੀਸੀ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਲਈ ਕਿਹਾ

ਜ਼ਿਲ੍ਹਾ ਜਲੰਧਰ ਵਿੱਚ ਦੁਕਾਨਾਂ ਖੋਲਣ ਦੀ ਢਿਲ ਵਾਰੇ ਹੁਕਮ

ਡੀਸੀ ਜਲੰਧਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਬਾਰੇ ਦੱਸਦੇ ਹੋਏ

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਜ਼ਿਲ੍ਹੇ ਦੇ ਸਨਅਤਕਾਰਾਂ ਨੂੰ ਦਿੱਤੀ ਰਾਹਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ।