ਸੱਭਿਆਚਾਰ ਅਤੇ ਵਿਰਸਾ

ਨਕੋਦਰ

ਨਕੋਦਰ ਕਸਬੇ ਤੋਂ ਬਾਹਰ ਮੁਸਲਮਾਨਾਂ ਦੇ ਦੋ ਵਧੀਆ ਮਕਬਰੇ ਹਨ ਜੋ ਇਕ ਦੂਜੇ ਦੇ ਨੇੜੇ ਹੀ ਬਣੇ ਹੋਏ ਹਨ। ਇਨ੍ਹਾਂ ਦੀ ਸਾਂਭ ਸੰਭਾਲ ਅਤੇ ਸੁਰੱਖਿਆ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿਚੋਂ ਇਕ ਮਕਬਰਾ 1612 ਈ. ਵਿਚ ਜਹਾਂਗੀਰ ਦੀ ਸਲਤਨਤ (1605-1627 ਈ.) ਦੇ ਆਰੰਭ ਵਿਚ ਬਣਿਆ ਸੀ ਅਤੇ ਦੂਜਾ ਸ਼ਾਹਜਹਾਂ ਦੀ ਬਾਦਸ਼ਾਹਤ (1627-1658 ਈ. ) ਦੇ ਅੰਤ ਵਿਚ 1657 ਈ. ਵਿਚ ਬਣਿਆ ਸੀ।

ਮੁਹੰਮਦ ਮੋਮਿਨ ਦਾ ਮਕਬਰਾ ਉਸਤਾਦ ਮੁਹੰਮਦ ਮੋਮਿਨ ਦੀ ਮ੍ਰਿਤ ਦੇਹ ਉਤੇ ਬਣਿਆ ਹੈ ਜਿਸ ਨੂੰ ਉਸਤਾਦ ਉਸਤਾਦ ਮੁਹੰਮਦ ਹੁਸੈਨ ਬਨਾਮ ਹਫੀਜ਼ਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੋ ਬਾਦਸ਼ਾਹ ਅਕਬਰ ਦੇ ਦਰਬਾਰ ਵਿਚ 1021 ਈ. ਦੌਰਾਨ ਇਕ ਨਵਰਤਨ ਖਾਨੇਖਾਨ ਦੀ ਸੇਵਾ ਵਿਚ ਇਕ ਤੰਬੂਰਾ ਵਜਾਉਣ ਵਾਲਾ ਸੀ। ਅਸ਼ਟਭੁਜੀ ਪਲੈਟਫਾਰਮ ਤੇ ਬਣਿਆ ਅਤੇ ਦੋ ਸਾਈਡ ਪੌੜੀਆਂ ਵਾਲਾ ਇਹ ਮਕਬਰਾ ਅੰਦਰੋਂ ਚੌਰਸ ਹੈ ਅਤੇ ਬਾਹਰੋਂ ਅਸ਼ਟਭੁਜਾ ਹੈ। ਇਸ ਦੇ ਸਿਖਰ ਤੇ ਇਕ ਬੁਰਜ ਹੈ, ਨੀਵੇਂ ਗੋਲ ਡਰੰਮ ਉਤੇ ਇਕ ਅਰਧ ਗੋਲਾਕਾਰ ਗੁੰਬਜ ਹੈ ਅਤੇ ਬਾਹਰ ਵੱਲ ਨਿਕਲੇ ਹੋਏ ਚਾਰ ਯੋਜਕ ਹਨ। ਸਾਹਮਣੇ ਵਾਲਾ ਹਰੇਕ ਲੰਬੇ ਅਕਾਰ ਵਾਲੇ ਪਾਸੇ ਵਿਚ ਆਲੇ ਬਣੇ ਹੋਏ ਹਨ ਜਦੋਂ ਕਿ ਛੋਟੇ ਵਾਲੇ ਪਾਸੇ ਵਿਚ ਅਸ਼ਟਭੁਜੀ ਆਲੇ ਇਕ ਦੂਜੇ ਦੇ ਉਪਰ ਬਣੇ ਹੋਏ ਹਨ, ਜਿਨ੍ਹਾਂ ਸਭ ਉਤੇ ਨੁਕੀਲੇ ਡਾਟ ਹਨ। ਪ੍ਰਵੇਸ਼ ਦੁਆਰ ਉਤਰੀ ਅਤੇ ਦੱਖਣੀ ਆਲਿਆਂ ਵੱਲ ਹਨ ਜਦੋਂ ਕਿ ਬਾਕੀ ਆਲੇ ਨਕਾਸ਼ੀਦਾਰ ਜਾਲੀਆਂ ਨਾਲ ਬੰਦ ਕੀਤੇ ਗਏ ਹਨ। ਬਾਹਰਲੇ ਪਾਸੇ ਪੈਨਲਾਂ ਦੇ ਵਿਚਲੇ ਹਿੱਸੇ ਅਤੇ ਡਾਟ ਵਾਲੇ ਸਕੰਧਾਂ ਨੂੰ ਚਮਕੀਲੇ ਟਾਈਲਵਰਕ ਨਾਲ ਰੇਖਾ ਗਣਿਤ ਡਿਜ਼ਾਈਨ ਨਾਲ ਸਜਾਇਆ ਗਿਆ ਹੈ। ਉਤਲੇ ਅਤੇ ਹੇਠਲੇ ਪੈਨਲ ਲਾਲ ਪਲਾਸਟਰਡ ਇੱਟਾਂ ਨਾਲ ਫਰੇਮ ਕੀਤੇ ਹੋਏ ਹਨ ਜਿਨ੍ਹਾਂ ਵਿਚ ਗੁਲਦਸਤੇ ਉਕੇਰੇ ਹੋਏ ਹਨ। ਮੂਲ ਰੂਪ ਵਿਚ ਕਵਰ ਵਿਚ ਗੇਰੂਆਂ ਰੰਗ ਦੇ ਸੰਗਮਰਮਰ ਨਾਲ ਮੜ੍ਹੀਆਂ ਹੋਈਆਂ ਦੋ ਬੇਹੱਦ ਖੂਬਸੂਰਤ ਦੋ ਕਬਰਾਂ ਸਨ ਜਿਨ੍ਹਾਂ ਉਤੇ ਚਿੱਟੇ ਮਾਰਬਲ ਨਾਲ ਲਿਖਤ ਸੀ, ਜੋ ਹੁਣ ਖਤਮ ਹੋ ਚੁੱਕੀਆਂ ਹਨ।

ਨਕੋਦਰ ਮਕਬਰਾ
ਨਕੋਦਰ ਮਕਬਰਾ

ਹਾਜੀ ਜਮਾਲ ਦਾ ਮਕਬਰਾ ਮੁਹੰਮਦ ਮੋਮਿਨ ਦੇ ਮਕਬਰੇ ਦੇ ਨੇੜੇ ਹੈ। ਇਹ ਮਕਬਰਾ ਹਾਜੀ ਜਮਾਲ ਦੀ ਕਬਰ ਉਤੇ ਬਣਾਇਆ ਗਿਆ ਸੀ ਜੋ ਬਾਦਸ਼ਾਹ ਸ਼ਾਹਜਹਾਂ ਦੀ ਸਲਤਨਤ ਦੇ ਅੰਤ ਵਿਚ ਇਕ ਤੰਬੂਰਾ ਵਾਦਕ ਉਸਤਾਦ ਮੁਹੰਮਦ ਹੁਸੈਨੀ ਦਾ ਚੇਲਾ ਸੀ। ਇਸ ਦੇ ਪ੍ਰਵੇਸ਼ ਦੁਆਰ ਉਤੇ ਉਕੇਰੀਆਂ ਗਈਆਂ ਦੋ ਲਾਈਨਾਂ ਇਸ ਦਾ ਹਾਜੀ ਜਮਾਲ ਦਾ ਮਕਬਰਾ ਹੋਣ ਦਾ ਹਵਾਲਾ ਦਿੰਦੀਆਂ ਹਨ ਅਤੇ ਇਨ੍ਹਾਂ ਦੀ ਮਿਤੀ ਏ ਐਚ 1067 (1657 ਈ.) ਹੈ। ਇਹ ਇਕ ਚੌਰਸ ਪਲੈਟਫਾਰਮ ਦੇ ਮੱਧ ਵਿਚ ਬਣਿਆ ਹੋਇਆ ਹੈ ਜਿਸ ਦੇ ਚਾਰੇ ਪਾਸੇ ਡੂੰਘੇ ਆਲੇ ਹਨ ਜੋ ਹਰੇਕ ਪਾਸੇ ਦੋ ਪੌੜੀਆਂ ਹਨ। ਚਾਰੇ ਪਾਸਿਆਂ ਤੇ ਅਸ਼ਟਭੁਜੀ ਆਲੇ ਹਨ ਜੋ ਨੁਕੀਲੇ ਡਾਟਾਂ ਨਾਲ ਢਕੇ ਹੋਏ ਹਨ। ਦੱਖਣ ਵਾਲੇ ਪਾਸੇ ਤੋਂ ਕਬਰ ਤੱਕ ਜਾਇਆ ਜਾ ਸਕਦਾ ਹੈ ਜਦੋਂ ਕਿ ਬਾਕੀ ਸਾਰੇ ਪਾਸੇ ਨੱਕਾਸ਼ੀਦਾਰ ਜਾਲੀਆਂ ਨਾਲ ਬੰਦ ਕੀਤੇ ਹੋਏ ਹਨ। ਅੰਦਰਲਾ ਪਾਸਾ ਅਸ਼ਟਭੁਜੀ ਹੈ ਜਦੋਂ ਕਿ ਬਾਹਰਲਾ ਪਾਸ ਚੌਰਸ ਹੈ ਜਿਸ ਦੇ ਖੁੰਜਿਆਂ ਦੇ ਬੁਰਜ ਵਾਲੇ ਸਕੰਧਾਂ ਨਾਲ ਅਸ਼ਟਭੁਜੀ ਕੰਗੂਰੇ ਬਣੇ ਹੋਏ ਹਨ। ਇਕ ਬਲਬ ਦੇ ਅਕਾਰ ਦਾ ਗੁੰਬਜ ਹੈ ਜਿਸ ਦੇ ਸਿਖਰ ਉਤੇ ਇਕ ਬੁਰਜ ਬਣਿਆ ਹੋਇਆ ਹੈ ਜੋ ਖੁੰਜਿਆਂ ਤੇ ਬਣੇ ਕੰਗੂਰਿਆਂ ਉਪਰ ਲੱਗੇ ਸਕੰਧਾਂ ਦੇ ਸਹਾਰੇ ਖੜ੍ਹਾ ਹੈ। ਸਾਹਮਣੇ ਵਾਲੇ ਪਾਸੇ ਇੱਟਾਂ ਦੇ ਫਰੇਮ ਵਾਲੇ ਪੈਨਲਾਂ ਉਤੇ ਸੰਗਮਰਮਰ ਦੇ ਚੂਨੇ ਦੀ ਲਪਾਈ ਅਤੇ ਚਿੱਟੀਆਂ ਲਾਈਨਾਂ ਨਾਲ ਅਲੱਗ ਕਰਕੇ ਦਿਖਾਇਆ ਗਿਆ ਹੈ। ਵੱਡੇ ਪੈਨਲਾਂ ਨੂੰ ਫੁੱਲਾਂ ਦੇ ਗਮਲਿਆਂ ਅਤੇ ਛੋਟਿਆਂ ਨੂੰ ਰੇਖਾ ਗਣਿਤ ਡਜ਼ਾਈਨਾਂ ਨਾਲ ਭਰਿਆ ਗਿਆ ਹੈ। ਪੈਨਲਾਂ ਵਿਚਲੀਆਂ ਚੌੜੀਆਂ ਪੱਟੀਆਂ ਨੂੰ ਵੱਖ-ਵੱਖ ਰੰਗਾਂ ਦੀਆਂ ਟਾਈਲਾਂ ਨਾਲ ਡਾਈਪਰ ਡਿਜ਼ਾਈਨ ਨਾਲ ਸਜਾਇਆ ਗਿਆ ਹੈ। ਅਸ਼ਟਭੁਜੀ ਮੀਨਾਰਾਂ ਅਤੇ ਮੋਰਚਾਬੰਦੀ ਕੰਧਾਂ ਦੇ ਨਾਲ-ਨਾਲ ਗੁੰਬਜ ਦੇ ਬੁਰਜਾਂ ਨੂੰ ਵੀ ਮੀਨਾਕਾਰੀ ਵਾਲੀਆਂ ਚਮਕੀਲੀਆਂ ਟਾਈਲਾਂ ਨਾਲ ਸਜਾਇਆ ਗਿਆ ਹੈ। (ਅਧਿਸੂਚਨਾ ਨੰਬਰ 4687 ਮਿਤੀ 18-2-1919 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)

ਮਕਬਰੇ ਦੇ ਪੱਛਮ ਵੱਲ ਇਕ ਗੇਟ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ 1667 ਈ. ਵਿਚ ਬਣਾਇਆ ਗਿਆ ਸੀ। ਇਕ ਹੋਰ ਛੋਟਾ ਗੇਟ ਪੂਰਬ ਦਿਸ਼ਾ ਵੱਲ ਹੈ ਜੋ ਹੁਣ ਖੰਡਰ ਬਣ ਚੁੱਕਾ ਹੈ। ਉੱਤਰ ਵਾਲੇ ਪਾਸੇ ਇਕ ਟੈਂਕ ਹੈ ਜਿਸ ਦੀਆਂ ਇੱਟਾਂ ਦੀ ਵਰਤੋਂ ਨਕੋਦਰ ਛਾਉਣੀ ਦੀ ਇਮਾਰਤ ਵਿਚ ਵੱਡੇ ਪੱਧਰ ਤੇ ਕੀਤੀ ਗਈ ਸੀ, ਇਸ ਦੇ ਇਕ ਪਾਸੇ ਇਕ ਸਮਰ ਹਾਊਸ ਹੈ, ਜੋ ਹੁਣ ਸਬ ਜੱਜ ਕਮ ਜੁਡੀਸ਼ੀਅਲ ਮੈਜਿਸਟੇ੍ਰਟ ਦੀ ਅਦਾਲਤ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਟੈਂਕ ਦੇ ਪਿਛਲੇ ਪਾਸੇ ਬਾਰਾਂਦਰੀ ਹੈ ਜਿਸ ਵਿਚ ਬਹਾਦੁਰ ਖਾਨ ਦਾ ਅਸਥਾਨ ਹੈ ਜਿਸ ਦੀ ਮੌਤ ਜਹਾਂਗੀਰ ਦੀ ਸਲਤਨਤ ਦੌਰਾਨ ਹੋਈ ਸੀ, ਅਤੇ ਇਕ ਪੁਰਾਣੀ ਮਸਜਿਦ ਵੀ ਹੈ ਜੋ ਹੁਣ ਖਸਤਾ ਹਾਲਤ ਵਿਚ ਹੈ।

ਦੱਖਰੀ ਸਰਾਂ ਪੁਰਾਣੇ ਸ਼ਾਹ ਮਾਰਗ ਦੇ ਨਾਲ ਉਸਾਰੀਆਂ ਗਈਆਂ ਸਰਾਵਾਂ ਮੁਗਲ ਕਾਰਵਾਂ ਸਰਾਂ ਦਾ ਇਕ ਬਿਹਤਰੀਨ ਨਮੂਨਾ ਹੈ। ਇਹ ਪਿੰਡ ਦੱਖਣੀ ਵਿਚ (31.10` ਉ.; 75.25` ਪੂ.) ਨਕੋਦਰ ਕਪੂਰਥਲਾ ਰੋਡ ਉਤੇ ਨਕੋਦਰ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਕਿਹਾ ਜਾਂਦਾ ਹੈ ਕਿ ਇਸ ਸਰਾਂ ਨੂੰ ਲਗਭਗ 1640 ਈ. ਵਿਚ ਮੁਗਲ ਬਾਦਸ਼ਾਹ ਸ਼ਾਹਜਹਾਂ ਦੀ ਸਲਤਨਤ ਦੌਰਾਨ ਸੁਪ੍ਰਸਿੱਧ ਮੁਗਲ ਅਲੀ ਮਰਦਾਨ ਖਾਨ ਵੱਲੋਂ ਬਣਵਾਇਆ ਗਿਆ ਸੀ। ਇਸ ਦਏ ਬੰਦ ਚਾਰਭੁਜੀ ਅਹਾਤੇ ਵਿਚ ਇਕ ਸੌ ਚੌਵੀ ਕਮਰੇ ਹਨ ਅਤੇ ਪੂਰਬੀ ਅਤੇ ਪੱਛਮੀ ਪਾਸੇ ਮੱਧ ਵਿਚ ਦੋ ਸ਼ਾਨਦਾਰ ਪ੍ਰਵੇਸ਼ ਦੁਆਰ ਹਨ| ਅਹਾਤੇ ਦੇ ਅੰਦਰਲੇ ਪਾਸੇ ਇਕ ਮਸਜਿਦ ਅਤੇ ਇਕ ਖੂਹ ਹੈ| ਇਸ ਦੇ ਅੱਧੇ ਗੁੰਬਜ ਨੂੰ ਚਮਕੀਲੀਆਂ ਟਾਈਲਾਂ ਨਾਲ ਸਜਾਇਆ ਗਿਆ ਹੈ ਅਤੇ ਅੰਦਰ ਚੂਨੇ ਦੇ ਪਲਸਤਰ ਤੇ ਰੂਪਾਂਕਣ ਉਕੇਰੇ ਹੋਏ ਹਨ| ਸਰਾਂ ਦੇ ਚਾਰ ਦੀਵਾਰੀ ਦੇ ਬਾਹਰਲੇ ਪਾਸੇ ਖੂੰਜਿਆਂ ਤੇ ਮਜਬੂਤੀ ਲਈ ਗੋਲ ਅਕਾਰ ਦੇ ਬਨ੍ਹੇਰੇ ਬਣੇ ਹੋਏ ਹਨ। ਪ੍ਰਵੇਸ਼ ਦੁਆਰ ਦੇ ਤਿੰਨ ਮੰਜਲੀ ਸਾਹਮਣੇ ਵੱਲ ਦੋਹੇਂ ਪਾਸੇ ਆਲੇ ਅਤੇ ਝਰੋਖੇ ਹਨ, ਛੋਟਿਆਂ ਨੂੰ ਮੀਨਾਕਾਰੀ ਵਾਲੀ ਬਰੀਕ ਜਾਲੀ ਨਾਲ ਲਾਲ ਪੱਥਰ ਵਿਚ ਲਗਾ ਕੇ ਬੰਦ ਕੀਤਾ ਹੋਇਆ ਹੈ। ਕੰਧ ਵਿਚੋਂ ਬਾਹਰ ਨਿਕਲਦਾ ਪ੍ਰਵੇਸ਼ ਦੁਆਰ ਅਸ਼ਟਭੁਜੀ ਮੀਨਾਰਾਂ ਨਾਲ ਮਜ਼ਬੂਤ ਬਣਾਇਆ ਗਿਆ ਹੈ ਜਿਨ੍ਹਾਂ ਉਤੇ ਗੁਬੰਦ ਦੇ ਅਕਾਰ ਦੇ ਗੁੰਬਜ ਬਣੇ ਹੋਏ ਹਨ। ਵਿਚਲੀ ਮਹਿਰਾਵ ਨੂੰ ਫਰੇਮ ਕਰਨ ਵਾਲੇ ਮਹਿਰਾਵ ਅਤੇ ਪੈਨਲ ਅਤੇ ਝਰੋਖਿਆਂ ਨੂੰ ਰੇਖਾ ਗਣਿਤ ਅਤੇ ਫੁਲਕਾਰੀ ਦੇ ਡਿਜ਼ਾਈਨਾਂ ਨਾਲ ਚਮਕਦਾਰ ਟਾਈਲਾਂ ਨਾਲ ਸਜਾਇਆ ਗਿਆ ਹੈ। (ਅਧਿਸੂਚਨਾ ਨੰ. 4687 ਮਿਤੀ, 18-2-1919 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)

ਨੂਰਮਹਿਲ

ਮੁਗਲ ਬ੍ਰਿਜ (ਪੁਲ) ਨਕੋਦਰ ਤੋਂ ਲਗਭਗ 12 ਕਿਲੋਮੀਟਰ ਦੇ ਫਾਸਲੇ ਤੇ ਨਕੋਦਰ-ਕਪੂਰਥਲਾ ਰੋਡ ਉਤੇ ਪਿੰਡ ਮਹਿਲੀਆਂ ਕਲਾਂ ਦੇ ਦੱਖਣ ਵੱਲ ਹੈ। ਇਹ ਸ਼ਾਹਜਹਾਂ ਦੀ ਸਲਤਨਤ (1627-1658 ਈ.) ਦੌਰਾਨ ਬਣੇ ਅਤੇ ਹੁਣ ਮੌਜੂਦ ਪੁਲਾਂ ਵਿਚੋਂ ਇਕ ਹੈ। ਇਸ ਪੁਲ ਦਾ ਘੇਰਾ ਧੋਲੀ-ਵੇਣੀ ਦਰਿਆ ਤੋਂ ਦੱਖਣੀ ਸਰਾਂ ਦੇ ਪੂਰਬ ਤੱਕ ਹੈ। ਇਹ ਲਖੌਰੀ ਇੱਟਾਂ ਨਾਲ ਬਣਿਆ ਹੋਇਆ ਹੈ ਅਤੇ ਇਸ ਵਿਚ ਚਾਪ ਦੇ ਅਕਾਰ ਦੀਆਂ ਚਾਰ ਮਹਿਰਾਬਾਂ ਹਨ ਜਿਨ੍ਹਾਂ ਵਿਚ ਵਿਚਲੀ ਸਭ ਤੋਂ ਉੱਚੀ ਹੈ ਅਤੇ ਬਾਕੀ ਦੀਆਂ ਘੱਟ ਹੁੰਦੀਆਂ ਜਾਂਦੀਆਂ ਹਨ। (ਅਧਿਸੂਚਨਾ ਨੰ. ਪੀਐਨ 16721 ਮਿਤੀ 4-6-1923 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)

ਨੂਰਮਹਿਲ
ਨੂਰਮਹਿਲ

ਨੂਰਮਹਿਲ ਦੀ ਹੋਂਦ, ਨੂਰ ਜਹਾਂ (ਜਿਸ ਦੇ ਨਾਂ ਪਿੱਛੇ ਇਸ ਦਾ ਨਾਮ ਪਿਆ) ਕਰਕੇ ਹੈ ਜੋ ਬਾਦਸ਼ਾਹ ਜਹਾਂਗੀਰ (1605-1627 ਈ.) ਦੀ ਪਤਨੀ ਸੀ ਅਤੇ ਉਸ ਦਾ ਪਾਲਣ ਪੋਸ਼ਣ ਇੱਥੇ ਹੋਇਆ ਸੀ। ਉਸ ਨੇ 1619 ਅਤੇ 1621 ਈ. ਦਰਮਿਆਨ ਦੋਆਬ ਦੇ ਗਵਰਨਰ ਨਵਾਬ ਜ਼ਕੱਰੀਆ ਖਾਨ ਤੋਂ ਸ਼ਾਹੀ ਸਰਾਂ ਦੀ ਉਸਾਰੀ ਕਰਵਾਈ ਅਤੇ ਇਸ ਨਵੇਂ ਕਸਬੇ ਵਿਚ ਕਈ ਪਰਿਵਾਰਾਂ ਨੂੰ ਵਸਾਇਆ। 1738-1739 ਵਿਚ ਨਾਦਰ ਸ਼ਾਹ ਨੇ ਬਲਪੂਰਵਕ ਨੂਰਮਹਿਲ 3 ਲੱਖ ਰੁਪਏ ਦੀ ਉਗਰਾਹੀ ਕੀਤੀ ਜਿਸ ਨਾਲ ਇਸ ਦੀ ਖੁਸ਼ਹਾਲੀ ਨੂੰ ਬਹੁਤ ਤਕੜਾ ਧੱਕਾ ਪਹੰੁਚਿਆ। 1756-1757 ਵਿਚ ਅਹਿਮਦ ਸ਼ਾਹ ਨੇ ਏਨੀ ਹੀ ਰਕਮ ਦੀ ਮੰਗ ਕੀਤੀ ਅਤੇ ਜਦੋਂ ਲੋਕ ਇਹ ਦੇਣ ਵਿਚ ਅਸਮਰੱਥ ਰਹੇ ਤਾਂ ਉਸ ਨੇ ਉਨ੍ਹਾਂ ਦਾ ਕਤਲੇਆਮ ਕਰਨ ਅਤੇ ਕਸਬੇ ਨੂੰ ਲੁੱਟ ਕੇ ਅੱਗ ਦੇ ਹਵਾਲੇ ਕਰ ਦੇਣ ਦੇ ਹੁਕਮ ਦਿੱਤੇ।ਪੰਜਾਬ ਦੇ ਦਿੱਲੀ ਤੋਂ ਸੁਤੰਤਰ ਹੋਣ ਦੇ ਤੁਰੰਤ ਬਾਅਦ ਨੂਰਮਹਿਲ ਨੂੰ ਆਹਲੂਵਾਲੀਆਂ ਸਿੱਖਾਂ ਵਲੋਂ ਅਗਵਾਹ ਕੀਤਾ ਗਿਆ ਅਤੇ ਕਪੂਰਥਲਾ ਦੇ ਸਰਦਾਰ ਕੌਰ ਸਿੰਘ ਅਤੇ ਉਸ ਦੇ ਉੱਤਰਾਧਿਕਾਰੀਆਂ ਵੱਲੋਂ ਆਪਣੇ ਕੋਲ ਰੱਖਿਆ ਗਿਆ। ਇੰਜ ਜਾਪਦਾ ਹੈ ਜਿਵੇਂ ਕਿ ਇਸ ਤੋਂ ਪਹਿਲਾਂ ਇਹ ਕਸਬਾ ਤਲਵਾਨ ਰਾਜਪੂਤਾਂ ਦੇ ਅਧੀਨ ਵੀ ਰਿਹਾ ਹੋਵੇ। ਫਿਰ ਅਹਿਮਦ ਸ਼ਾਹ ਦੇ ਅੰਤਿਮ ਹਮਲੇ ਤੇ ਸਰਾਂ ਨੂੰ ਬਚਾਅ ਲਿਆ ਗਿਆ। 19ਵੀਂ ਸਦੀ ਦੇ ਅੰਤ ਵਿਚ ਬ੍ਰਿਟਿਸ਼ ਰਾਜ ਦੌਰਾਨ ਸਰਕਾਰੀ ਖਰਚੇ ਤੇ ਪੱਛਮੀ ਪ੍ਰਵੇਸ਼ ਦੁਆਰ ਨੂੰ ਮੁੜ ਬਹਾਲ ਕੀਤਾ ਗਿਆ।

ਇਹ ਸਰਾਂ ਪੂਰਬੀ ਨਿਰਮਾਣ ਕਲਾ ਦਾ ਇਕ ਸ਼ਾਨਦਾਰ ਨਮੂਨਾ ਹੈ। ਇਸ ਸਰਾਂ ਦੀ ਸਾਂਭ-ਸੰਭਾਲ ਪੁਰਾਤੱਤਵ ਵਿਭਾਗ ਵੱਲੋਂ ਇਕ ਸੁਰੱਖਿਅਤ ਇਮਾਰਤ ਦੇ ਤੌਰ ਤੇ ਕੀਤੀ ਜਾਂਦੀ ਹੈ। ਬੰਦ ਅਹਾਤੇ ਦੇ ਚਾਰੇ ਪਾਸੇ ਇਕ ਸੋ ਚੋਵੀ ਕਮਰੇ ਹਨ, ਪੂਰਬੀ ਅਤੇ ਪੱਛਮੀ ਪਾਸਿਆਂ ਦੇ ਵਿਚਕਾਰ ਦੋ ਪ੍ਰਵੇਸ਼ ਦੁਆਰ ਹਨ ਅਤੇ ਉੱਤਰੀ ਅਤੇ ਦੱਖਣੀ ਪਾਸੇ ਵਿਚਕਾਰ ਦੋ ਮੰਜਿਲੇ ਪੈਵੀਲੀਅਨ ਹਨ ਅਤੇ ਦੋਵੇਂ ਪ੍ਰਵੇਸ਼ ਦੁਆਰਾ ਦੇ ਅਹਾਤੇ ਦੇ ਅੰਦਰਲੇ ਪਾਸੇ ਇਕ ਮਸਜਿਦ ਅਤੇ ਇਕ ਖੂਹ ਹੈ, ਪੂਰਬੀ ਪ੍ਰਵੇਸ਼ ਦੁਆਰ ਸਧਾਰਨ ਹੈ ਜਦੋਂ ਕਿ ਪੱਛਮੀ ਨੂੰ ਸ਼ਿੰਗਾਰਿਆ ਗਿਆ ਹੈ। ਵਿਚਕਾਰ ਵਾਲੇ ਰਸਤੇ ਦੇ ਦੋਵੇਂ ਪਾਸੇ ਪਹਿਰੇਦਾਰਾਂ ਦੇ ਕਮਰੇ ਹਨ ਅਤੇ ਉਹ ਲਾਲ ਪੱਥਰ ਨਾਲ ਬਾਹਰ ਵਾਲੇ ਪਾਸੇ ਕੱਢ ਕੇ ਬਣਾਏ ਗਏ ਹਨ। ਬਾਹਰ ਵਾਲੇ ਪਾਸੇ ਤਿਰਛੇ ਕੋਣਾਂ ਵਿਚ ਚਾਪ ਦੇ ਅਕਾਰ ਦੇ ਆਲੇ ਇਕ ਦੂਜੇ ਦੇ ਉਪਰ ਬਣੇ ਹੋਏ ਹਨ। ਸਾਹਮਣੇ ਵਾਲੇ ਪੂਰੇ ਪਾਸੇ ਨੂੰ ਪੈਨਲਾਂ ਵਿਚ ਵੰਡਿਆਂ ਹੋਇਆ ਹੈ ਜਿਸ ਨੂੰ ਨੱਕਾਸ਼ੀਦਾਰ ਮੂਰਤੀਆਂ ਅਤੇ ਫੁੱਲ ਪੱਤੀਆਂ ਅਤੇ ਟਾਹਣੀਆਂ ਤੇ ਬੈਠੇ ਪੰਛੀਆਂ ਨਾਲ ਸਜਾਇਆ ਗਿਆ ਹੈ। ਪ੍ਰਵੇਸ਼ ਦੁਆਰ ਦਾ ਚਾਪ ਦੇ ਅਕਾਰ ਦਾ ਦਰਵਾਜਾ ਇਕ ਹੋਰ ਵੱਡੀ ਚਾਪ ਵਿਚ ਬਣਿਆ ਹੋਇਆ ਹੈ ਅਤੇ ਇਸ ਦੀਆਂ ਕੰਧਾਂ ਦੇ ਦੋਵੇਂ ਪਾਸੇ ਕਮਲ ਪਦਕ ਬਣਾਏ ਹੋਏ ਹਨ ਅਤੇ ਇਨ੍ਹਾਂ ਦੇ ਉਪਰ ਗੁੰਬਜ ਵਾਲੀਆਂ ਬਾਲਕੋਨੀਆਂ ਹਨ ਜਿਨ੍ਹਾਂ ਨੂੰ ਨੱਕਾਸ਼ੀਦਾਰ ਬਰੈਕਟਾਂ ਵਾਲੇ ਚਾਰ ਪਿੱਲਰਾਂ ਦੇ ਸਹਾਰੇ ਖੜ੍ਹਾ ਕੀਤਾ ਹੋਇਆ ਹੈ।ਪਿੱਲਰਾਂ ਦੇ ਵਿਚਾਰਲੀ ਥਾਂ ਨੂੰ ਪੱਥਰ ਦੀਆਂ ਨੱਕਾਸ਼ੀਦਾਰ ਜਾਲੀਆਂ ਨਾਲ ਬੰਦ ਕੀਤਾ ਹੋਇਆ ਹੈ। ਗੇਟਾਂ ਦੇ ਖੁੰਜਿਆਂ ਵਿਚ ਗੁਲਦਸਤੇ ਬਣਾਏ ਗਏ ਹਨ ਜੋ ਛੱਤ ਤੱਕ ਜਾ ਰਹੀਆਂ ਕੰਧਾਂ ਤੱਕ ਜਾਂਦੇ ਹਨ। (ਅਧਿਸੂਚਨਾ ਨੰ. 4687 ਮਿਤੀ 18-2-1919 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)

ਪੁਰਾਤਨ ਸਥਾਨ (ਥੇਹ ਘਾਟੀ), ਨਗਰ (ਜਲੰਧਰ) : ਪਿੰਡ ਨਗਰ (31“05`ਉ. 77“50`ਪੂ.) ਫਿਲੌਰ ਦੇ ਉੱਤਰ ਪੂਰਬ ਵੱਲ ਲਗਭਗ 9 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜਿੱਥੇ ਸਭਿਅਤਾ ਦੇ ਤਿੰਨ ਰੰਗ ਹਨ। ਪਹਿਲਾ ਕਾਲ ਸਲੇਟੀ ਰੰਗ ਦੇ ਪੇਂਟ ਹੋਏ ਬਰਤਨ ਹਨ ਜਿਨ੍ਹਾਂ ਉਤੇ ਹੜੱਪਾ ਦੇ ਲਾਲ ਬਰਤਨਾਂ ਦਾ ਪ੍ਰਭਾਵ ਹੈ। ਅੱਧ ਗੋਲਾਕਾਰ ਵਾਲੀਆਂ ਝੌਂਪੜੀਆਂ ਅਤੇ ਸੜੀ ਹੋਈ ਮਿੱਟੀ ਦੇ ਦੋ ਅੰਡੇ ਦੇ ਅਕਾਰ ਦੇ ਢਾਂਚੇ ਜੋ ਸ਼ਾਇਦ ਧਾਰਮਿਕ ਪ੍ਰਕ੍ਰਿਤੀ ਦੇ ਹਨ, ਪਾਏ ਗਏ ਹਨ। ਮਾਲਾ ਅਤੇ ਚੂੜੀਆਂ ਤੋਂ ਇਲਾਵਾ ਤਾਂਬੇ ਦਾ ਸਮਾਨ, ਹੱਡੀਆਂ ਦੇ ਗਹਿਣੇ, ਟੈਰਾਕੋਟਾ ਦੇ ਝੁਮਕੇ ਅਤੇ ਪਸ਼ੂਆਂ ਦੇ ਚਿੱਤਰ ਵੀ ਮਿਲੇ ਹਨ। ਦੂਜੇ ਕਾਲ ਵਿਚ ਵਿਸ਼ੇਸ਼ ਤੌਰ ਤੇ ਕੁਸ਼ਾਣ ਬਰਤਨ, ਟੈਰਾਕੋਟਾ ਅਤੇ ਸਿੱਕੇ ਹਨ। ਇਕ ਟੈਰਾਕੋਟਾ ਮੋਹਰ ਤੇ ਤੀਜੀ ਸਦੀ ਦੇ ਅੱਖਰਾਂ ਵਿਚ ‘ਸ੍ਰੀ-ਮਹਾਂਸੈਨਾਪਤੀ – ਰਾਮਗੁਪਤਾਸਿਯ` ਲਿਖਿਆ ਹੋਇਆ ਹੈ ਜੋ ਕਿ ਇਕ ਬਹੁਤ ਹੀ ਮਹੱਤਵਪੂਰਨ ਖੋਜ ਹੈ। ਤੀਜੇ ਕਾਲੇ ਵਿਚ ਮੱਧਕਾਲੀ ਕੰਮਕਾਜ ਪ੍ਰਫੁਲਤ ਸੀ। (ਅਧਿਸੂਚਨਾ ਨੰ. 1954 ਮਿਤੀ 2-1-1954 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)

ਪੁਰਾਤਨ ਸਥਾਨ, ਕੱਟਪਾਲੋਂ (ਜਲੰਧਰ) : ਪਿੰਡ ਕਟਪਾਲੋਂ (31“05`ਉ.; 75“52 ਪੂ.) ਵਿਖੇ ਪੁਰਾਤਨ ਸਥਾਨ ਫਿਲੌਰ ਦੇ ਪੂਰਬ ਵੱਲ ਲਗਭਗ 7 ਕਿਲੋਮੀਟਰ ਦੇ ਫਾਸਲੇ ਤੇ ਹੈ ਅਤੇ ਸਰਵੇਖਣ ਦੁਆਰਾ ਇਸ ਦੀ ਖੁਦਾਈ 1976-77 ਵਿਚ ਕੀਤੀ ਗਈ ਸੀ। ਪਹਿਲੇ ਕਾਲ ਵਿਚ ਰੰਗ ਕੀਤੇ ਸਲੇਟੀ ਬਰਤਨ ਮਿਲੇ ਜੋ ਹੜੱਪਾ ਬਰਤਨਾਂ ਨਾਲ ਇੰਟਰਲਾਕ ਸਨ। ਤਾਂਬੇ ਦੀ ਸੁਰਮਾ ਪਾਉਣ ਵਾਲੀ ਸਲਾਈ ਅਤੇ ਟੈਰਾਕੋਟਾ ਮਣਕੇ ਅਤੇ ਪਹੀਏ ਹੋਰ ਪ੍ਰਮੁੱਖ ਖੋਜਾਂ ਹਨ। ਇਸ ਤੋਂ ਕੁਝ ਸਮਾਂ ਬੀਤਣ ਤੋਂ ਬਾਅਦ ਦੂਜਾ ਕਾਲ ਕੁਸ਼ਾਣਾਂ ਦਾ ਹੈ। ਤੀਜੇ ਕਾਲ ਵਿਚ ਸਤਹ ਉਤੇ ਕਾਫੀ ਟੋਏ ਹਨ। (ਅਧਿਸੂਚਨਾ ਨੰ. 4/7/67-ਸੀਏ (1) ਮਿਤੀ 5-3-1968 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)

ਹਰਬੱਲਭ ਸੰਗੀਤ ਸੰਮੇਲਨ

ਬਾਬਾ ਹਰਭੱਲਭ ਸੰਗੀਤ ਸੰਮੇਲਨ
ਬਾਬਾ ਹਰਬੱਲਭ ਜੀ

ਹਰਬੱਲਭ ਸੰਗੀਤ ਸੰਮੇਲਨ ਸੰਸਾਰ ਵਿਚ ਭਾਰਤੀ ਕਲਾਸੀਕਲ ਸੰਗੀਤ ਦਾ ਸਭ ਤੋਂ ਪੁਰਾਣਾ ਤਿਉਹਾਰ ਹੈ, ਜਿਸ ਨੂੰ ਹਰ ਸਾਲ ਸੰਗੀਤ ਦੀ ਪਵਿੱਤਰ ਸੀਟ ਵਿਚ ਮਨਾਇਆ ਜਾਂਦਾ ਹੈ, ਬਾਬਾ ਹਰਬੱਲਭ – ਇਕ ਸੰਤ ਅਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਪ੍ਰਸਿਧ. ਪਹਿਲਾ ਸੰਮੇਲਨ 1875 ਵਿਚ ਸਿੱਧ ਪੀਠ-ਸ਼੍ਰੀ ਦੇਵੀ ਤਾਲਾਬ ਵਿਖੇ ਜਲੰਧਰ ਵਿਚ ਹੋਇਆ. ਉਦੋਂ ਤੋਂ ਇਹ ਹਰ ਸਾਲ ਆਯੋਜਿਤ ਕੀਤਾ ਗਿਆ ਹੈ.

ਸੰਗੀਤ ਸੰਮੇਲਨ, ਜੋ ਪਿਛਲੇ 131 ਸਾਲਾਂ ਵਿਚ ਦਿਨ ਪਰ ਦਿਨ ਵਧਿਆ ਹੈ, ਦੇਸ਼ ਭਰ ਵਿਚ ਅਤੇ ਵਿਦੇਸ਼ਾਂ ਵਿਚ ਦਰਸ਼ਕਾਂ ਅਤੇ ਕਲਾਕਾਰਾਂ ਨੂੰ ਆਕਰਸ਼ਿਤ ਕਰ ਰਿਹਾ ਹੈ. ਇਸ ਤਿਉਹਾਰ ਨੂੰ ਟੂਰਿਜ਼ਮ ਵਿਭਾਗ, ਸਰਕਾਰ ਦੁਆਰਾ ਰਾਸ਼ਟਰੀ ਤਿਉਹਾਰਾਂ ਵਜੋਂ ਐਲਾਨ ਕੀਤਾ ਗਿਆ ਸੀ. ਭਾਰਤ ਦੇ ਭਾਰਤ ਅਤੇ ਪਾਕਿਸਤਾਨ ਤੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਸਾਰੇ ਮਸ਼ਹੂਰ ਕਲਾਕਾਰ ਆ ਗਏ ਅਤੇ ਪਿਛਲੇ 130 ਵਰ੍ਹਿਆਂ ਵਿਚ ਹਰ ਵੇਲੇਭ ਸੰਗੀਤ ਸੰਮੇਲਨ ਵਿਚ ਇਕ ਵਾਰ ਜਾਂ ਦੂਜੀ ‘ਤੇ ਪੇਸ਼ ਕੀਤੇ ਗਏ ਹਨ. ਰਾਸ਼ਟਰ ਦੇ ਪਿਤਾ, ਮਹਾਤਮਾ ਗਾਂਧੀ ਨੇ ਵਿਸ਼ਨੂ ਡਿਗੰਬ ਪੱਲਸਕਰ ਦੇ ਨਾਲ ਸਾਲ 1919 ਵਿਚ ਬਾਬਾ ਹਰਬੱਲਭ ਸੰਗੀਤ ਸੰਮੇਲਨ ਦਾ ਦੌਰਾ ਕੀਤਾ. ਕੇਂਦਰੀ ਸੰਗੀਤ ਮੰਤਰੀ, ਰਾਜਪਾਲਾਂ, ਰਾਜ ਦੇ ਮੁੱਖ ਮੰਤਰੀਆਂ, ਰਾਜ ਮੰਤਰੀ ਅਤੇ ਹੋਰ ਵੀਆਈਪੀ ਇਸ ਸੰਗੀਤ ਸਮਾਰੋਹ ਵਿਚ ਉਨ੍ਹਾਂ ਦਾ ਸਨਮਾਨ ਕਰਨ ਲਈ ਆ ਰਹੇ ਹਨ. ਇਹ ਤਿਉਹਾਰ ਹਰ ਸਾਲ ਭਾਰਤ ਅਤੇ ਵਿਦੇਸ਼ਾਂ ਤੋਂ ਹਜ਼ਾਰਾਂ ਸੰਗੀਤ ਪ੍ਰੇਮੀ ਆਕਰਸ਼ਿਤ ਕਰਦਾ ਹੈ. ਇਹ ਗਿਣਤੀ ਸਾਲ ਬਾਅਦ ਸਾਲ ਵਧ ਰਹੀ ਹੈ.

1956 ਵਿਚ ਇਕ ਸੰਗੀਤ ਅਕੈਡਮੀ ਸਵਾਮੀ ਹਰਿਭੱਲਾ ਦੇ ਬੈਨਰ ਹੇਠ ਬਣਾਈ ਗਈ ਸੀ. ਜਦੋਂ ਅਸੀਂ ਸਵਾਮੀ ਹਰਿਭੱਲਾ ਨੂੰ ਸੁਣਦੇ ਹਾਂ ਤਾਂ ਇਹ ਸਪੱਸ਼ਟ ਲੱਗਦਾ ਹੈ ਕਿ “ਇੱਕ ਮਹਾਨ ਕਲਾਕਾਰ ਦੇ ਭੇਤ ਦੀ ਕੁੰਜੀ ਇਹ ਹੈ ਕਿ ਅਣਜਾਣ ਕਾਰਨਾਂ ਕਰਕੇ, ਉਹ ਆਪਣੀਆਂ ਸ਼ਕਤੀਆਂ ਅਤੇ ਆਪਣੀ ਜ਼ਿੰਦਗੀ ਨੂੰ ਕੇਵਲ ਇਹ ਯਕੀਨੀ ਬਣਾਉਣ ਲਈ ਦੇਣਗੇ ਕਿ ਇਕ ਨੋਟ ਇਕ ਦੂਸਰੇ ਦੀ ਪਾਲਣਾ ਕਰਦਾ ਹੈ … ਅਤੇ ਸਾਨੂੰ ਮਹਿਸੂਸ ਕਰਦਾ ਹੈ ਕਿ ਸੰਸਾਰ ਵਿੱਚ ਕੁਝ ਸਹੀ ਹੈ. “

ਬਾਬਾ ਸੋਡਲ ਮੇਲਾ

ਬਾਬਾ ਸੋਡਲ ਮੇਲਾ
ਬਾਬਾ ਸੋਡਲ

ਬਾਬਾ ਸੌਡਲ ਮੇਲਾ ਪੰਜਾਬ ਦੇ ਸਭ ਤੋਂ ਮਹੱਤਵਪੂਰਨ ਮੇਲਿਆਂ ਵਿੱਚੋਂ ਇੱਕ ਹੈ, ਇੱਕ ਮਹਾਨ ਰੂਹ ਬਾਬਾ ਸੌਡਲ ਨੂੰ ਸ਼ਰਧਾਂਜਲੀ ਦੇਣ ਲਈ ਆਯੋਜਿਤ ਕੀਤਾ ਗਿਆ. ਹਰ ਸਾਲ, ਮੇਲਾ ਭਾਦੋਂ (ਸਤੰਬਰ) ਮਹੀਨੇ ਵਿਚ ਆਯੋਜਿਤ ਕੀਤਾ ਜਾਂਦਾ ਹੈ, ਜਲੰਧਰ ਵਿਚ ਉੱਤਰੀ ਭਾਰਤੀ ਰਾਜ ਪੰਜਾਬ ਦੇ ਸਭ ਤੋਂ ਮਹੱਤਵਪੂਰਨ ਸ਼ਹਿਰਾਂ ਵਿਚੋਂ ਇਕ. ਮੇਲਾ ਖਾਸ ਕਰਕੇ ਸ਼ੁਕਲ ਪਾਸ਼ੀ ਦੇ 14 ਵੇਂ ਦਿਨ ਹੁੰਦਾ ਹੈ ਅਤੇ ਹਜ਼ਾਰਾਂ ਸ਼ਰਧਾਲੂਆਂ ਨੇ ਭਾਗ ਲਿਆ ਸ਼ਰਧਾਲੂ ਆਪਣੇ ਦੇਵਤਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸੰਸਾਰ ਤੋਂ ਇਕੱਤਰ ਹੁੰਦੇ ਹਨ.

ਦੰਤਕਥਾ ਦਾ ਕਹਿਣਾ ਹੈ ਕਿ ਬਾਬਾ ਸੌਡਲ ਨੇ ਜਲੰਧਰ ਸ਼ਹਿਰ ਦੇ ਖੱਤਰੀ ਜਾਤੀ ਦੇ ਚੱਢਾ ਪਰਵਾਰ ਵਿਚ ਜਨਮ ਲਿਆ ਅਤੇ ਉਸ ਨਾਲ ਜੁੜੀਆਂ ਵੱਖਰੀਆਂ ਕਹਾਣੀਆਂ ਹਨ. ਇਕ ਕਹਾਣੀ ਇਹ ਹੈ ਕਿ ਜਦੋਂ ਉਹ ਛੋਟਾ ਮੁੰਡਾ ਸੀ ਤਾਂ ਉਹ ਹਮੇਸ਼ਾਂ ਆਪਣੀ ਮਾਂ ਨੂੰ ਤਾੜ ਵਿਚ ਪਾਲਣ ਲਈ ਵਰਤਿਆ ਜਾਂਦਾ ਸੀ ਜਿੱਥੇ ਉਹ ਇਸ ਤੱਥ ਦੇ ਬਾਵਜੂਦ ਵੀ ਧੋ ਰਹੇ ਸੀ ਕਿ ਉਸ ਨੇ ਉਸ ਤੋਂ ਝਿੜਕਿਆ ਸੀ. ਇਕ ਵਾਰ ਉਹ ਬਹੁਤ ਗੁੱਸੇ ਹੋ ਗਈ ਅਤੇ ਉਸ ਨੂੰ ਸਰਾਪਣ ਲਈ ਸਰਾਪਿਆ ਗਿਆ. ਉਸਨੇ ਉਸਨੂੰ ਤਿੰਨ ਵਾਰ ਦੁਹਰਾਉਣ ਲਈ ਕਿਹਾ. ਜਦੋਂ ਉਸ ਨੇ ਅਜਿਹਾ ਕੀਤਾ ਤਾਂ ਉਹ ਤਲਾਅ ਵਿਚ ਗਾਇਬ ਹੋ ਗਏ, ਕਦੇ ਦੁਬਾਰਾ ਨਹੀਂ ਮਿਲੇ. ਇਹ ਦਿਨ ਮੇਲਾ ਵਜੋਂ ਮਨਾਇਆ ਜਾਂਦਾ ਹੈ.

ਇਕ ਹੋਰ ਕਹਾਣੀ ਦੱਸਦੀ ਹੈ ਕਿ ਜਦੋਂ ਪੰਜਾਬ ਦੇ ਸ਼ਹਿਰਾਂ ਨੂੰ ਸਰਾਪਿਆ ਗਿਆ ਸੀ ਤਾਂ ਬਾਬਾ ਸੌਡਲ ਨੇ ਇੱਕ ਪਵਿੱਤਰ ਸੱਪ ਦਾ ਰੂਪ ਧਾਰ ਲਿਆ ਅਤੇ ਨਸ਼ਿਆਂ ਦੀ ਸੰਸਾਰ ਤੋਂ ਆਪਣੇ ਵਿਦਾਇਗੀ ਬਾਰੇ ਜਾਣਕਾਰੀ ਦਿੱਤੀ. ਉਸ ਨੇ ਚੱਢਾ ਅਤੇ ਅਨੰਦ ਪਰਿਵਾਰ ਦੇ ਲੋਕਾਂ ਨੂੰ ਉਨ੍ਹਾਂ ਦੇ ਰੀ-ਅਵਯੂਟ ਨੂੰ ਸਵੀਕਾਰ ਕਰਨ ਲਈ ਕਿਹਾ ਅਤੇ ਉਨ੍ਹਾਂ ਨੂੰ ਮੈਥੀ ਜਾਂ ਟੋਪਾ ਦੀ ਪੇਸ਼ਕਸ਼ ਕੀਤੀ. ਉਸਨੇ ਐਲਾਨ ਕੀਤਾ ਕਿ ਸਿਰਫ ਚੱਢਾ ਕਬੀਲੇ ਦੇ ਮੈਂਬਰਾਂ ਨੇ ਟਾਪਾ ਦੀ ਵਰਤੋਂ ਕੀਤੀ ਹੈ. ਹਰ ਸਾਲ, ਸਾਧਲ ਮੇਲਾ ਤੋਂ ਪਹਿਲਾਂ ਅਮਵਾਸੀਆ (ਚੰਦਰਾਮਾ ਰਾਤ) ‘ਤੇ, ਚੱਢਾ ਕਬੀਲੇ ਦਾ ਮੁਖੀ ਆਪਣੇ ਪੁੱਤਰਾਂ ਲਈ 14 ਵਾਰ ਚਿੱਕੜ ਕੱਢਣ ਲਈ ਛੱਪੜ ਕਰਦਾ ਹੈ.

ਮਿੱਡ ਇੱਕ ਵਿਸ਼ਵਾਸ ਨਾਲ ਕੱਢੀ ਗਈ ਹੈ ਕਿ ਜੇਕਰ ਇਹ ਕੀਤਾ ਜਾਂਦਾ ਹੈ ਤਾਂ ਬਾਬਾ ਜੀ ਟ੍ਰਾਂਦਸ਼ੀ ਦੇ ਦਿਨ (ਸਥਾਨਕ ਮਹੀਨਾ 13 ਵੇਂ ਦਿਨ) ਵਿੱਚ ਪ੍ਰਗਟ ਹੋਣਗੇ. ਕਸਰ ਬਣਾਇਆ ਗਿਆ ਹੈ ਅਤੇ ਇਸਨੂੰ 14 ਵਾਰ ਹੌਲੀ ਹੌਲੀ ਪੇਸ਼ ਕੀਤਾ ਜਾਂਦਾ ਹੈ. ਚਤੁਰਦਰਸ਼ੀ (14 ਵੇਂ ਦਿਨ) ਤੇ, ਚੱਢਾ ਕਬੀਲਾ ਸਿਰਫ ਤਲੇ ਹੋਏ ਖਾਣੇ ਖਾਂਦਾ ਹੈ. ਮੇਲੇ ਤੋਂ ਪਹਿਲਾਂ ਰਾਤ ਨੂੰ, ਪੂਰੇ ਚੱਢਾ ਕਬੀਲੇ ਬਾਬਾ ਸੌਡਲ ਦੇ ਨਾਮ ‘ਖੇਤਰੀ’ ਬੀਜਦੇ ਹਨ, ਇਕ ਰਵਾਇਤੀ ਤੌਰ ‘ਤੇ, ਇਸ ਲਈ ਕਬੀਲਾ ਖੁਸ਼ ਅਤੇ ਖੁਸ਼ਹਾਲ ਰਹਿੰਦਾ ਹੈ.

ਸਿੱਖ ਧਰਮ ਦੇ ਪੈਰੋਕਾਰ ਇਸ ਦਿਨ ਨੂੰ ਮੰਨਦੇ ਹਨ, ਇੱਕ ਬਹੁਤ ਸ਼ੁਭਚਿੰਤਕ ਇਹ ਮੇਲਾ ਬਾਬਾ ਦੀ ਸਮਾਧੀ ‘ਤੇ ਹੁੰਦਾ ਹੈ, ਜਿੱਥੇ ਉਨ੍ਹਾਂ ਦਾ ਰੰਗੀਨ ਪਦਾਰਥ ਰੰਗਤ ਅਤੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ. ਨੇੜਲੇ ਬਾਬਾ ਸੌਡਲ ਕਾ ਸਰੋਵਰ, ਇੱਕ ਪਵਿੱਤਰ ਸਰੋਵਰ ਹੈ. ਲੋਕ ਸਰੋਵਰ ਦੇ ਪਵਿਤਰ ਪਾਣੀ ਵਿਚ ਡੁੱਬ ਜਾਂਦੇ ਹਨ ਅਤੇ ਸਮਾਧੀ ਤੇ ਭੇਟ ਚੜ੍ਹਾਉਂਦੇ ਹਨ. ਇਹ ਦਿਨ ਔਰਤਾਂ ਲਈ ਵੀ ਵਿਸ਼ੇਸ਼ ਹੈ ਕਿਉਂਕਿ ਉਹ ਆਪਣੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬਾਬਾ ਦੁਆਰਾ ਅਸੀਸਾਂ ਦੀ ਮੰਗ ਕਰਦੇ ਹਨ. ਪ੍ਰਸਾਦ ਨੂੰ ਵੀ ਸਮਾਧੀ ਵਿਚ ਪੇਸ਼ ਕੀਤਾ ਜਾਂਦਾ ਹੈ.

ਮੇਲਾ ਗਾਦਰੀ ਬਾਬੇਆਂ ਦਾ

ਦੇਸ਼ ਭਗਤ ਯਾਦਦਾਰ ਹਾਲ ਜਲੰਧਰ
ਦੇਸ਼ ਭਗਤ ਯਾਦਗਾਰ ਹਾਲ ਜਲੰਧਰ

30 ਅਕਤੂਬਰ ਤੋਂ 1 ਨਵੰਬਰ ਤੱਕ ਪੰਜਾਬ ਵਿੱਚ ਕਮਿਊਨਿਸਟ ਉਤਸਵ ਦੇ ਦਿਨ ਹਨ. ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਆਦਿ ਆਦਿ ਮਹਾਨ ਕ੍ਰਾਂਤੀਕਾਰੀ ਸ਼ਹੀਦਾਂ ਨੂੰ ਦੇਸ਼ ਦਾ ਦਰਜਾ ਦੇਣ ਵਾਲੇ ਪੰਜਾਬ ਨੇ ਲੋਕਾਂ ਦੇ ਸੰਘਰਸ਼ ਨੂੰ ਸਫਲ ਬਣਾਉਣ ਲਈ ਮਨਾਇਆ ਹੈ. ਹਰ ਸਾਲ ਪੰਜਾਬ ਦੇ ਲੋਕ ਵੱਖ-ਵੱਖ ਸ਼ਹੀਦਾਂ ਦੇ ਜਨਮ ਦਿਨ ਮਨਾਉਂਦੇ ਹਨ ਅਤੇ ਆਪਣੀ ਮੌਤ ਦੀ ਵਰ੍ਹੇਗੰਢ ‘ਤੇ ਸ਼ਰਧਾ ਭੇਟ ਕਰਦੇ ਹਨ. ਪਰ, ਸਭ ਤੋਂ ਵੱਧ ਮਹੱਤਵਪੂਰਨ ਇਸ ਤਰ੍ਹਾਂ ਦਾ ਤਿਉਹਾਰ “ਮੇਲਾ ਗਦਰੀ ਬਾਬੇਆਂ ਦਾ” ਹੈ, ਜੋ ਹਰ ਸਾਲ 30 ਅਕਤੂਬਰ ਤੋਂ 1 ਨਵੰਬਰ ਤੱਕ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਚ ਦੇਖਿਆ ਜਾਂਦਾ ਹੈ. ਭਾਰਤ ਵਿਚ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਵਿਦੇਸ਼ ਵਿਚ ਰਹਿ ਰਹੇ ਭਾਰਤੀਆਂ ਨੇ ਸ਼ੁਰੂ ਕੀਤੇ ਮਹਾਨ ਗਦਰ ਅੰਦੋਲਨ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਮੇਲਾ ਆਯੋਜਿਤ ਕੀਤਾ ਗਿਆ ਹੈ.

ਗਦਰੀ ਮੇਲਾ ਇੱਕ ਤਿਉਹਾਰ ਹੈ ਜੋ ਲੋਕਾਂ ਦੀ ਸੱਭਿਆਚਾਰ ਨੂੰ ਪੋਸਣ ਦਿੰਦਾ ਹੈ ਅਤੇ ਸੱਭਿਆਚਾਰਕ ਸੱਭਿਆਚਾਰ ਨੂੰ ਤੋੜਦਾ ਹੈ, ਜੋ ਕਿ ਰਾਜ ਇਸਦੇ ਵਿਚਾਰਧਾਰਕ ਉਪਕਰਣਾਂ ਦੁਆਰਾ ਸਿਨੇਮਾ ਅਤੇ ਮੀਡੀਆ ਸਮੇਤ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ. ਇਹ ਇਕ ਕਾਊਂਟਰ-ਸਭਿਆਚਾਰ ਪੈਦਾ ਕਰਦਾ ਹੈ, ਜੋ ਕਿ ਕਾਰਪੋਰੇਟ ਦੀਆਂ ਜ਼ਰੂਰੀ ਨੀਤੀਆਂ ਦੁਆਰਾ ਵਰਜਿਆ ਨਹੀਂ ਜਾਂਦਾ ਹੈ, ਅਤੇ ਮੌਜੂਦਾ ਅਜੋਕੀ ਸੰਸਕ੍ਰਿਤੀ ਦੇ ਆਦਰਸ਼ਤਾ ਤੋਂ ਮੁਕਤ ਹੈ. ਇਨ੍ਹਾਂ ਸਮਿਆਂ ਵਿਚ ਜਦੋਂ ਵਿਅਕਤੀਆਂ ਅਤੇ ਕੱਪੜੇ ਜੋ ਸਮਾਜ ਦੀ ਪ੍ਰਮੁਖ ਸਮਝ ਨੂੰ ਝੁਕਾਉਂਦੇ ਨਹੀਂ ਹਨ ਅਤੇ ਇਸ ਦੀਆਂ ਪ੍ਰਕਿਰਿਆਵਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਸ ਤਰ੍ਹਾਂ ਦਾ ਤਿਉਹਾਰ ਬਹੁਤ ਮਹੱਤਵ ਰੱਖਦਾ ਹੈ. ਇਹ ਉਦਾਰਵਾਦੀ ਮਨੁੱਖਤਾਵਾਦੀ ਸੱਭਿਆਚਾਰਕ ਪ੍ਰਤਿਨਿਧਾਂ ਤੋਂ ਜਾਤ, ਵਰਗ ਅਤੇ ਲਿੰਗ ਦੂਰ ਕਰਨ ਦੇ ਸਵਾਲਾਂ ਨੂੰ ਸੰਬੋਧਿਤ ਕਰਦਾ ਹੈ ਅਤੇ ਕੋਹਵਾਲਾਂ ਵੱਲ ਮੋੜਦਾ ਹੈ ਜਿੱਥੇ ਵਿਭਾਜਨ ਨਾਲ ਨਜਿੱਠਣ ਦੇ ਢੰਗ ਦੀ ਕਾਢ ਕੱਢੀ ਜਾਂਦੀ ਹੈ. ਇਹ ਆਵਾਜ਼ਾਂ ਨੂੰ ਪਲੇਟਫਾਰਮ ਮੁਹਈਆ ਕਰਦਾ ਹੈ ਜਿਹੜੀਆਂ ਆਧੁਨਿਕ ਸਿਨੇਮਾ ਅਤੇ ਥੀਏਟਰ ਦੇ ਅਖੌਤੀ ਦਿਸ਼ਾ-ਨਿਰਦੇਸ਼ਾਂ ਦੁਆਰਾ ਨਾਮਨਜ਼ੂਰ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਅਸਲੀਅਤ ਨੂੰ ਸਮਝਣ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਵਧਾਉਣ ਲਈ ਜਗ੍ਹਾ ਪ੍ਰਦਾਨ ਕਰਕੇ.

ਗਦਰ ਪਾਰਟੀ ਦੀ ਸਥਾਪਨਾ 1913 ਵਿਚ ਅਮਰੀਕਾ ਵਿਚ ਬਾਬਾ ਸੋਹਨ ਸਿੰਘ ਭਕਨਾ ਦੇ ਪ੍ਰਧਾਨ ਵਜੋਂ ਕੀਤੀ ਗਈ ਸੀ. ਪਾਰਟੀ ਨੇ ਇਕ ਅਖ਼ਬਾਰ ਛਾਪਿਆ ਜੋ ਕਿ ਪਾਰਟੀ ਦਾ ਰੀੜ੍ਹ ਦੀ ਹੱਡੀ ਸੀ ਜਿਸਨੂੰ ‘ਗਦਰ:’ ਇੰਗਰੇਜ਼ ਰਾਜ ਦਾ ਦੁਸ਼ਮਨ ਕਿਹਾ ਜਾਂਦਾ ਸੀ (ਬ੍ਰਿਟਿਸ਼ ਸ਼ਾਸਨ ਦਾ ਦੁਸ਼ਮਣ). ਇਹ ਜ਼ਰੂਰੀ ਤੌਰ ਤੇ ਤਾਰਕ ਨਾਥ ਦਾਸ, ਮੌਲਵੀ ਬਰਕਤੁੱਲਾ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਦੇ ਰੂਪ ਵਿਚ ਇਕ ਧਰਮਨਿਰਪੱਖ ਪਾਰਟੀ ਸੀ. ਪਾਰਟੀ, ਜਿਵੇਂ ਕਿ ਨਾਮ ਤੋਂ ਇਹ ਸੰਕੇਤ ਮਿਲਦਾ ਹੈ ਕਿ ਭਾਰਤ ਵਿਚ ਵਿਦੇਸ਼ੀ ਸ਼ਾਸਨ ਦੇ ਵਿਰੁੱਧ ਬਗ਼ਾਵਤ ਨੂੰ ਅੱਗੇ ਵਧਾਉਣ ਦਾ ਟੀਚਾ ਸੀ, ਜਿਸ ਲਈ ਇਸ ਨੇ ਪਿੰਡਾਂ ਵਿਚ ਮੀਟਿੰਗਾਂ ਦਾ ਆਯੋਜਨ ਕੀਤਾ ਅਤੇ ਲੋਕਾਂ ਨੂੰ ਮੌਜੂਦਾ ਅਨਿਆਂ ਵਿਰੁੱਧ ਬਗ਼ਾਵਤ ਦਾ ਭਰੋਸਾ ਦਿਵਾਇਆ. ਹਾਲਾਂਕਿ ਇਹ ਆਪਣੀ ਪਿਆਰੀ ਭੂਮੀ ਲਈ ਆਜ਼ਾਦੀ ਪ੍ਰਾਪਤ ਕਰਨ ਵਿੱਚ ਅਸਫਲ ਰਹੀ, ਪਰੰਤੂ ਇਹ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਇੱਕ ਮਹੱਤਵਪੂਰਣ ਪੱਥਰ ਵਜੋਂ ਕੰਮ ਕਰਦਾ ਸੀ.

ਰਾਜ ਲਈ, ਗਦਰੀ ਮੇਲਾ ਇਕ ਖੁੱਲ੍ਹੀ ਚੁਣੌਤੀ ਹੈ ਜੋ ਜਨਤਾ ਦੁਆਰਾ ਸਾਮਰਾਜਵਾਦ, ਆਪਣੀਆਂ ਨੀਤੀਆਂ ਅਤੇ ਸੱਭਿਆਚਾਰ ਦੇ ਵਿਰੁੱਧ ਖੁੱਲ੍ਹੀ ਹੈ, ਪਰ ਖੱਬੇ ਪਾਸੇ ਲਈ, ਇਹ ਇੱਕ ਪਲੇਟਫਾਰਮ ਹੈ, ਜਿਸ ਨਾਲ ਮਿਲਵਰਤਣ, ਮਤਭੇਦਾਂ ਨੂੰ ਤੋੜਨਾ, ਅਤੇ ਕ੍ਰਾਂਤੀ ਲਈ ਰਸਤਾ ਸਾਫ ਕਰਨਾ.