ਬੰਦ

ਦਿਲਚਸਪੀ ਦੇ ਸਥਾਨ

ਜਲੰਧਰ – ਬਸਤੀਆਂ, ਕੋਟਾਂ ਅਤੇ ਗੇਟਾਂ ਦਾ ਇਕ ਸ਼ਹਿਰ

1947 ਤੱਕ ਵਿਕਸਿਤ ਹੋਏ ਇਸ ਕਸਬੇ ਦੀ ਆਪਣੀ ਵਿਸ਼ੇਸ਼ਤਾ ਸੀ| ਇਸ ਵਿੱਚ 12 ਕੋਟ, 12 ਗੇਟ ਅਤੇ 12 ਬਸਤੀਆਂ ਸਨ. ਕੋਟ ਮੁੱਖ ਤੌਰ ਤੇ ਹਿੰਦੂ ਬਹੁਲ ਇਲਾਕੇ ਸਨ ਜਦੋਂ ਕਿ ਬਸਤੀਆਂ ਵਿਚ ਜ਼ਿਆਦਾਤਰ ਮੁਸਲਮਾਨ ਸਨ. ਕੋਟ ਦਾ ਅਰਥ ਵੀ ਮੁਹੱਲਾ ਵੀ ਹੈ. ਹਰੇਕ ਕੋਟ ਦਾ ਆਪਣਾ ਇਕ ਗੇਟ ਸੀ| ਇਨ੍ਹਾਂ ਵਿੱਚੋਂ ਕੁਝ ਬਸਤੀਆਂ, ਕੋਟ ਅਤੇ ਗੇਟ ਹੁਣ ਤੱਕ ਬਚੇ ਹੋਏ ਹਨ. ਜਲੰਧਰ ਜੋ, ਪੁਰਾਤਨਤਾ ਦਾ ਇਕ ਸ਼ਹਿਰ ਅਤੇ ਅਤੀਤ ਵਿਚ ਕਈ ਵਾਰੀ ਸਰਕਾਰ ਦੀ ਗੱਦੀ ਰਿਹਾ, ਨੂੰ 1947 ਵਿਚ ਵੰਡ ਉਪਰੰਤ  ਇਸਦੀ ਪੁਰਾਣੀ ਸ਼ਾਨ ਹਾਸਲ ਹੋਈ ਜਦੋਂ ਇਸ ਨੂੰ ਪੰਜਾਬ ਦਾ ਪ੍ਰਸ਼ਾਸਨਿਕ ਮੁੱਖ ਦਫਤਰ ਬਣਾਇਆ ਗਿਆ ਪਰ ਛੇਤੀ ਹੀ ਇਹ ਇਸ ਨੂੰ ਗੁਆ ਬੈਠਾ ਜਦੋਂ ਪ੍ਰਸ਼ਾਸਨਿਕ ਦਫਤਰ ਪਹਿਲਾਂ ਸ਼ਿਮਲਾ ਅਤੇ ਅੰਤ ਵਿਚ  ਚੰਡੀਗੜ੍ਹ ਸਥਾਪਿਤ ਹੋ ਗਏ|

ਪ੍ਰਮੁੱਖ ਬਸਤੀਆਂ ਕੋਟ ਗੇਟ
ਬਸਤੀ ਦਾਨਿਸ਼ਮੰਦਾਂ, ਮੂਲ ਰੂਪ ਨਾਲ ਅਬ੍ਰਾਹਿਮਪੁਰ ਦੀ ਖੋਜ 1601 ਈ. ਵਿਚ ਕਨੀ ਕੁਰਮ ਦੇ ਅੰਸਾਰੀ ਸ਼ੇਖਾਂ ਵੱਲੋਂ ਕੀਤੀ ਗਈ| ਕੋਟ ਕਿਸ਼ਨ ਚੰਦ ਮਾਈ ਹੀਰਾਂ ਗੇਟ
ਬਸਤੀ ਸ਼ੇਖ ਦਰਵੇਸ਼, ਜੋ ਬਸਤੀ ਸਏਖ ਦੇ ਨਾਮ ਨਾਲ ਜ਼ਿਆਦਾ ਮਸ਼ਹੂਰ ਹੈ, ਦਾ ਮੂਲ ਨਾਂ ਸੂਰਜਾਬਾਦ ਸੀ ਜਿਸ ਦੀ ਖੋਜ 1614 ਈ. ਵਿਚ ਕਨੀ ਕੁਰਮ ਦੇ ਸ਼ੇਖ ਦਰਵੇਸ਼ ਅਤੇ ਅੰਸਾਰੀ ਸ਼ੇਖ ਵੱਲੋਂ ਕੀਤੀ ਗਈ| ਕੋਟ ਲਖਪਤ ਰਾਏ, ਜਿਸ ਨੀੰ ਪਹਿਲਾਂ ਕੋਟ ਦੌਲਤ ਖਾਂ ਕਿਹਾ ਜਾਂਦਾ ਸੀ ਬਾਲਮੀਕੀ ਗੇਟ
ਬਸਤੀ ਗੁਜ਼ਾਂ, ਸ਼ਾਹ ਜਹਾਂ ਦੇ ਰਾਜ ਵਿਚ ਗੁਜ਼ ਵਰਗ ਦੇ ਬਰਾਕੀ ਪਠਾਨਾਂ ਵੱਲੋਂ ਖੋਜੀ ਗਈ, ਜੋ ਸ਼ੇਖ ਦਰਵੇਸ਼ ਦੇ ਚੇਲੇ ਸਨ| ਬਾਅਦ ਵਿਚ ਉਨ੍ਹਾਂ ਨੇ ਲੋਧੀ ਅਫ਼ਗਾਨਾਂ, ਸੱਈਅਦਾਂ ਅਤੇ ਸ਼ੇਖਾਂ ਤੋਂ ਜ਼ਮੀਨ ਮੁੱਲ ਲੈ ਕੇ ਆਪਣੇ ਇਕ ਬਜ਼ਾਰ ਦੀ ਉਸਾਰੀ ਕੀਤੀ| ਕੋਟ ਸਦਤ ਖਾਨ ਨੀਲਾ ਮਹਿਲ ਗੇਟ
ਪਹਿਲਾਂ ਬਾਬਾਪੁਰ ਦੇ ਨਾਮ ਨਾਲ ਜਾਣੀ ਜਾਂਦੀ ਬਸਤੀ ਬਾਵਾ ਖੇਲ 1620-21 ਈ, ਵਿਚ ਬਾਬਾ ਖੇਲ ਵਰਗ ਦੇ ਬਰਾਕੀ ਪਠਾਨਾਂ ਵਲੋਂ ਖੋਜੀ ਗਈ| ਕੋਟ ਬਹਾਦੁਰ ਖਾਨ ਸੈਦਾਂ ਗੇਟ
ਬਸਤੀ ਪੀਰਦਾਦ ਬਸਤੀ ਬਾਬਾ ਖੇਲ ਦੀ ਹੀ ਇਕ ਉਪ-ਸ਼ਾਖਾ ਹੈ| ਕੋਟ ਮੁਹੰਮਦ ਆਮੀਨ ਹੁਣ ਸ਼ਿਵਰਾਜ ਗੇਟ ਫ਼ਗਵਾੜਾ ਗੇਟ
ਬਸਤੀ ਸ਼ਾਹ ਕੁਲੀ ਅਤੇ ਬਸਤੀ ਸ਼ਾਹ ਅਬ੍ਰਾਹਿਮ ਵੀ ਸ਼ਾਹ ਜਹਾਂ ਦੀ ਸਲਤਨਤ ਦੇ ਸਮੇਂ ਦੀਆਂ ਬਰਾਕੀ ਅਬਾਦੀਆਂ ਹਨ ਕੋਟ ਸਦੀਕ ਖੋਡੀਆਂ ਗੇਟ
ਬਸਤੀ ਮਿੱਠੂ ਸਾਹਿਬ ਬਾਰੇ ਕਿਹਾ ਜਾਂਦਾ ਹੈ ਕਿ ਇਸ ਦੀ ਖੋਜ ਬਸਤੀ ਸ਼ੇਖ ਦਰਵੇਸ਼ ਦੀ ਖੋਜ ਤੋਂ ਕੁਝ ਸਮੇਂ ਬਾਅਦ ਮੀਆਂ ਮਿੱਠੂ ਸਾਹਿਬ ਵੱਲੋਂ ਕੀਤੀ ਗਈ ਜੋ ਪੇਸ਼ਾਵਰ ਦੇ ਇਲਾਕੇ ਦਾ ਇਕ ਖਲੀਲੀ ਮੱਤੇਜ਼ਾਈ ਪਠਾਨ ਸੀ| ਕੋਟ ਬਦਾਏ ਖਾਨ ਦਿਹਲਵੀ ਗੇਟ
ਬਸਤੀ ਨੌ ਅਤੇ ਇਸ ਦੇ ਨਾਲ ਲਗਦੀ ਬਸਤੀ ਸ਼ਾਹ ਕੁਲੀ ਦੀ ਖੋਜ 1759 ਈ, ਵਿਚ ਇਲਾਕੇ ਵਿਚ ਸਿੱਖਾਂ ਦੀ ਜਿੱਤ ਉਪਰੰਤ ਹੋਈ ਸੀ| ਕੋਟ ਫ਼ਜ਼ਲ ਖਾਨ ਸ਼ਾਹ ਕੁਲੀ ਗੇਟ
ਕੋਟ ਅਸਮਾਨ ਖਾਨ ਲਾਹੌਰ ਗੇਟ
ਕੋਟ ਅੱਛੀ ਜੌੜਾ ਗੇਟ
ਕੋਟ ਛਿਂਬੀਆਂ ਖਿੰਗਰਾਂ ਗੇਟ
ਕੋਟ ਪਕਸ਼ੀਆਂ ਸ਼ੀਤਲਾ ਗੇਟ

ਸ਼ਹਿਰ ਦੇ ਕੋਟ ਕਿਸ਼ਨ ਚੰਦ ਇਲਾਕੇ ਵਿੱਚ ਇੱਕ ਪ੍ਰਾਚੀਨ ਸਮਾਰਕ, ਜਲੰਧਰ ਦੀ ਪਤਨੀ ਵਰਿੰਦਾ ਦਾ ਮੰਦਰ ਹੈ| ਹੁਣ ਇਸ ਨੂੰ ਤੁਲਸੀ ਮੰਦਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ| ਮੰਦਿਰ ਦੇ ਇਕ ਪਾਸੇ ਇਕ ਸਰੋਵਰ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਿ ਉਹ ਰਾਖਸ਼ ਜਲੰਧਰ ਦੇ ਨਹਾਉਣ ਵਾਲੀ ਥਾਂ ਸੀ|

ਇਸ ਤੋਂ ਕੁਝ ਹੀ ਫ਼ਾਸਲੇ ਤੇ ਗੁਫਾ ਮੰਦਰ ਹੈ ਜਿੱਥੇ ਸਮਰਿੱਧੀ ਦੀ ਦੇਵੀ ਅੰਨਾਪੂਰਣਾ ਦੀ ਮੂਰਤੀ ਸਥਾਪਤ ਹੈ| ਇਸ ਦੇ ਨਾਲ ਹੀ ਭਗਵਾਨ ਸ਼ਿਵ ਨੂੰ ਸਮਰਪਿਤ ਬ੍ਰਹਮ ਕੁੰਡ ਅਤੇ ਕੁਝ ਹੋਰ ਮੰਦਰ ਵੀ ਹਨ|
ਬਾਲਮੀਕੀ ਗੇਟ ਦੇ ਨਜ਼ਦੀਕ ਹੀ ਸ਼ੀਤਲਾ ਮੰਦਰ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਜਲੰਧਰ ਸ਼ਹਿਰ ਜਿਨਾਂ ਹੀ ਪ੍ਰਾਚੀਨ ਹੈ| ਇਸ ਦੇ ਭਵਨ ਵਿਚ ਹਨੁਮਾਨ ਅਤੇ ਸ਼ਿਵ ਦੇ ਦੋ ਛੋਟੇ ਮੰਦਰ ਵੀ ਬਣੇ ਹੋਏ ਹਨ|
ਸ਼ਿਵ ਮੰਦਰ : ਗੁੜ ਮੰਡੀ ਵਿਖੇ ਸਥਿਤ ਸ਼ਿਵ ਮੰਦਰ ਬਾਰੇ ਮਾਨਤਾ ਹੈ ਕਿ ਇਸ ਦਾ ਨਿਰਮਾਣ ਸੁਲਤਾਨਪੁਰ ਲੋਧੀ ਦੇ ਇਕ ਨਵਾਬ ਵੱਲੋਂ ਇਮਾਮ ਨਾਸਰ ਮਸਜਿਦ ਦੇ ਨੇੜੇ ਕਰਵਾਇਆ ਗਿਆ ਸੀ|
ਪੁਰਾਤਨ ਦੇਵੀ ਤਲਾਬ ਮੰਦਰ ਦੀ ਮੁਰੰਮਤ ਕੀਤੀ ਗਈ ਹੈ ਅਤੇ ਇਸ ਦੇ ਮੱਧ ਵਿਚ ਇਕ ਨਵਾਂ ਮੰਦਰ ਬਣਾਇਆ ਗਿਆ ਹੈ| ਦੇਵੀ ਤਲਾਬ ਦੇ ਇਕ ਪਾਸੇ ਕਾਲੀ ਦੇਵੀ ਦਾ ਇਕ ਪੁਰਾਤਨ ਮੰਦਰ ਵੀ ਹੈ|
ਜਲੰਧਰ ਛਾਉਣੀ
ਜਲੰਧਰ ਛਾਉਣੀ

ਜਲੰਧਰ ਛਾਉਣੀ ਭਾਰਤੀ ਦੀਆਂ ਸਭ ਤੋਂ ਪੁਰਾਣੀਆਂ ਛਾਉਣੀਆਂ ਵਿਚੋਂ ਇਕ ਹੈ, ਜਿਸ ਦੀ ਉਸਾਰੀ ਅੰਗਰੇਜ਼ਾਂ ਦੇ ਉੱਤਰੀ ਭਾਰਤ ਵਿਚ ਵੱਸਣ ਤੇ ਪਹਿਲੇ ਐਂਗਲੋ ਸਿਖ ਯੁੱਧ ਤੋਂ ਬਾਅਦ 1848 ਵਿਚ ਆਰੰਭ ਹੋਈ ਸੀ। ਇਸ ਛਾਉਣੀ ਦਾ ਮੂਲ ਮੰਤਵ ਗੁਆਂਢੀ ਸੂਬਿਆਂ ਵਿਖੇ ਫੈਲੀ ਅਸ਼ਾਂਤੀ ਨੂੰ ਕਾਬੂ ਕਰਕੇ ਅਮਨ ਅਤੇ ਕਾਨੂੰਨ ਲਾਗੂ ਕਰਨ ਵਾਲੇ ਫੌਜੀਆਂ ਤੱਕ ਸੀਮਿਤ ਸੀ। ਅੰਗਰੇਜ਼ਾਂ ਦੇ ਭਾਰਤ ਛੱਡਣ ਉਪਰੰਤ >ਅਤੇ ਇਸ ਉਪਰੰਤ ਹੋਈ ਵੰਡ ਨੇ ਛਾਉਣੀ ਦਾ ਨਕਸ਼ਾ ਹੀ ਬਦਲ ਦਿੱਤਾ। ਪਾਕਿਸਤਾਨ ਦੀ ਸਰਹੱਦ ਦੇ ਨੇੜੇ ਹੋਣ ਕਾਰਨ ਇਸ ਦਾ ਮਹੱਤਵ ਕਈ ਗੁਣਾਂ ਵੱਧ ਗਿਆ। ਇਹ ਛਾਉਣੀ ਦੱਖਣ ਪੱਛਮ ਵੱਲ ਅਕਸ਼ਾਂਸ਼ 30 ਡਿਗਰੀ 18` ਅਤੇ ਰੇਖਾਂਸ਼ 75 ਡਿਗਰੀ 37` ਤੇ ਸਥਿਤ ਹੈ ਅਤੇ ਛਾਉਣੀ ਰੇਲਵੇ ਸਟੇਸ਼ਨ ਤੋਂ 2 ਕਿਲੋਮੀਟਰ ਅਤੇ ਸਿਟੀ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੇ ਫਾਸਲੇ ਤੇ ਹੈ। ਇਹ ਗਰੈਂਡ ਟਰੰਕ ਰੋਡ ‘ਜੀ ਟੀ ਰੋਡ` ਤੇ ਅੰਮ੍ਰਿਤਸਰ ਤੋਂ 89 ਕਿਲੋਮੀਟਰ ਅਤੇ ਦਿੱਲੀ ਤੋਂ 371 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਦਾ ਰਕਬਾ 5.87 ਵਰਗ ਮੀਲ ਹੈ। ਇਹ ਅੰਮ੍ਰਿਤਸਰ ਦਿੱਲੀ ਬ੍ਰਾਡ ਗੇਜ ਮੇਨ ਲਾਈਨ ਤੇ ਹੈ। ਆਦਮਪੁਰ ਵਿਖੇ ਕਲਾਸ-1 ਏਅਰ ਫੀਲਡ 19 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਏਅਰਫੀਲਡ ਜਲੰਧਰ ਛਾਉਣੀ ਨਾਲ ਰੇਲ ਅਤੇ ਸੜਕ ਰਾਹੀਂ ਜੁੜਿਆ ਹੋਇਆ ਹੈ।

ਜਲੰਧਰ ਛਾਉਣੀ ਰਵਾਇਤੀ ਤੌਰ ਤੇ ਜਲੰਧਰ ਗੈਰੀਸਨ ਸੀ । ਇਸ ਦਾ ਇਤਿਹਾਸ 1865 ਤੱਕ ਜਾਂਦਾ ਹੈ ਜਦੋਂ ਕਰਨਲ ਜੇ.ਐਨ. ਬਿਸ਼ਪ ਵੱਲੋਂ ਇਸ ਨੂੰ ਜਲੰਧਰ ਗੈਰੀਸਨ ਦੇ ਤੌਰ ਤੇ ਆਰੰਭ ਕੀਤਾ ਗਿਆ। 1904 ਵਿਚ ਮੇਜਰ ਜਨਰਲ ਜੇ.ਏ.ਐਚ. ਪੋਲਾਕ ਦੀ ਕਮਾਂਡ ਅਧੀਨ ਇਸ ਦਾ ਨਾਮ ਜਲੰਧਰ ਬ੍ਰਿਗੇਡ ਰੱਖ ਦਿੱਤਾ ਗਿਆ। ਬ੍ਰਿਗੇਡੀਅਰ ਜਨਰਲ ਆਰ.ਈ.ਐਚ. ਡਾਇਰ ਜੋ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦਾ ਜਿੰਮੇਵਾਰ ਸੀ, ਨੇ 1917 ਤੋਂ 1919 ਤੱਕ ਇਸ ਤੇ ਕਮਾਂਡ ਕੀਤੀ। ਪਹਿਲਾ ਭਾਰਤੀ ਕਮਾਂਡਰ ਬ੍ਰਿਗੇਡੀਅਰ ਲਖਵਿੰਦਰ ਸਿੰਘ, ਐਮ.ਬੀ.ਈ. ਸੀ ਜਿਸ ਨੇ 1947 ਵਿਚ ਬ੍ਰਿਗੇਡੀਅਰ ਆਰ.ਸੀ.ਬੀ. ਬ੍ਰਿਸਟੋ ਤੋਂ ਕਮਾਨ ਸੰਭਾਲੀ।

ਸਾਲ 2001 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਛਾਉਣੀ ਦਾ ਕੁੱਲ ਰਕਬਾ 1521 ਹੈਕਟੇਅਰ ਹੈ ਜਿਸ ਵਿਚ ਸਿਵਲ ਖੇਤਰ ਵੀ ਸ਼ਾਮਲ ਹੈ ਅਤੇ ਇਸ ਦੀ ਅਬਾਦੀ 40521 ਹੈ।

ਹਸਪਤਾਲ

ਇਥੇ ਸਰਕਾਰੀ ਦੋ ਹਸਪਤਾਲ ਹਨ। ਛਾਉਣੀ ਜਨਰਲ ਹਸਪਤਾਲ ਦੀ ਸਥਾਪਨਾ ਧਧਜ਼ਧ ਪੰਜਾਬੀਆਂ ਦੇ ਸਮੂਹ ਰੈਂਕਾਂ ਵੱਲੋਂ ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦੇ ਹੋਏ ਇਸ ਰੈਜੀਮੈਂਟ ਦੇ ਫੌਜੀਆਂ ਦੀ ਯਾਦ ਵਿਚ ਕੀਤੀ ਗਈ ਸੀ। ਮਿਲਟਰੀ ਹਸਪਤਾਲ ਸੂਬੇ ਦੇ ਸਭ ਤੋਂ ਵੱਡੇ ਹਸਪਤਾਲਾਂ ਵਿਚੋਂ ਇਕ ਹੈ।

ਖੇਡਾਂ

ਜਲੰਧਰ ਨੂੰ ਖੇਡਾਂ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ। ਇੱਥੇ ਬਣਨ ਵਾਲਾ ਖੇਡਾਂ ਦਾ ਸਮਾਨ ਵਿਭਿੰਨ ਮੁਲਕਾਂ ਵਿਚ ਐਕਸਪੋਰਟ ਕੀਤਾ ਜਾਂਦਾ ਹੈ। ਨਾਲ ਲੱਗਦਾ ਪਿੰਡ ਸੰਸਾਰਪੁਰ ਹਾਕੀ ਖਿਡਾਰੀਆਂ ਦੀ ਨਰਸਰੀ ਵਜੋਂ ਮਸ਼ਹੂਰ ਹੈ। ਛਾਉਣੀ ਨੂੰ ਕਨਟੋਨਮੈਂਟ ਬੋਰਡ ਸਕੂਲਾਂ ਤੋਂ ਵੱਧ ਤੋਂ ਵੱਧ ਹਾਕੀ ਦੇ ਖਿਡਾਰੀ ਦੇਣ ਦਾ ਗੌਰਵ ਹਾਸਲ ਹੈ। ਸਰਵ ਸ੍ਰੀ ਬਲਬੀਰ ਸਿੰਘ, ਗੁਰਦੇਵ ਸਿੰਘ, ਤਰਸੇਮ ਸਿੰਘ, ਹਰਵਿੰਦਰ ਸਿੰਘ, ਲੈਫਟੀਨੈਂਟ ਕਰਨਲ ਹਰੀ ਪ੍ਰਸਾਦ ਸਿੰਘ ਕੌਸ਼ਿਕ ਅਤੇ ਅਜੀਤ ਪਾਲ ਸਿੰਘ, ਇਹ ਸਾਰੇ ਓਲੰਪੀਅਨ ਇਨ੍ਹਾਂ ਸਕੂਲਾਂ ਦੀ ਪੈਦਾਵਾਰ ਹਨ।

ਹਾਲ ਆਫ ਪ੍ਰੇਅਰ

ਇੱਥੇ ਇਕ ਹਾਲ ਆਫ ਪ੍ਰੇਅਰ ਹੋਇਆ ਕਰਦਾ ਸੀ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਪ੍ਰਾਥਨਾ ਕਰਿਆ ਕਰਦੇ ਸਨ। ਹੁਣ ਇਹ ਇਮਾਰਤ ਖੰਡਰ ਵਿਚ ਤਬਦੀਲ ਹੋ ਚੁੱਕੀ ਹੈ। ਐਪਰ ਇਕ ਕੰਕਰੀਟ ਦਾ ਛੋਟਾ ਖੰਭਾ ਜਿਸ ਉਤੇ ਅਸ਼ੋਕਾ ਦਾ ਚਿੰਨ੍ਹ ਬਣਿਆ ਹੋਇਆ ਹੈ ਹੁਣ ਵੀ ਛਾਉਣੀ ਦੇ ਦੱਖਣੀ ਸਿਰੇ ਤੇ ਇਸ ਹਾਲ ਦੀ ਹੋਂਦ ਦਾ ਗਵਾਹ ਹੈ।

ਕਿੰਗ ਜਾਰਜ ਰਾਇਲ ਮਿਲਟਰੀ ਸਕੂਲ

ਇਹ ਜਲੰਧਰ ਦੀਆਂ ਸਭ ਤੋਂ ਪੁਰਾਣੀਆਂ ਇਮਾਰਤਾਂ ਵਿਚੋਂ ਇਕ ਹੈ ਜਿਸ ਦਾ ਪ੍ਰਯੋਗ ਸਕੂਲ ਵਾਸਤੇ ਕੀਤਾ ਗਿਆ ਸੀ। ਇਸ ਦਾ ਉਦਘਾਟਨ 25 ਫਰਵਰੀ 1922 ਨੂੰ ਮਹਾਮਹਿਮ ਪ੍ਰਿੰਸ ਆਫ ਵੇਲਜ਼ ਕੇਵੀਐਮਸੀ ਵੱਲੋਂ ਕੀਤਾ ਗਿਆ ਸੀ। 1947 ਦੌਰਾਨ ਇਸ ਇਮਾਰਤ ਵਿਚ ਸਿੱਖ ਅਤੇ ਡੋਗਰਾ ਦਸਤੇ ਰਹੇ। ਹੁਣ ਇਸ ਇਮਾਰਤ ਵਿਚ ਕਾਰਪਸ ਦਾ ਹੈਡ ਕੁਆਟਰ ਹੈ ਅਤੇ ਜੀ.ਟੀ. ਰੋਡ ਤੋਂ ਇਸ ਦੀ ਸ਼ਾਨਦਾਰ ਦਿੱਖ ਦੇਖੀ ਜਾ ਸਕਦੀ ਹੈ।

ਮਾਰਕੀਟਿੰਗ ਸੁਵਿਧਾਵਾਂ

ਇਹ ਛਾਉਣੀ ਮਾਰਕੀਟਿੰਗ ਸੁਵਿਧਾਵਾਂ ਵਿਚ ਸਵੈ ਨਿਰਭਰ ਹੈ ਅਤੇ ਇੱਥੇ ਰਹਿੰਦੀ ਅਬਾਦੀ ਦੀਆਂ ਲੋੜਾਂ ਦੀ ਪੂਰਤੀ ਕਰਦੀ ਹੈ। ਇਸ ਵਿਚ ਇਕ ਕਨਟੋਨਮੈਂਟ ਬਜਾਰ ਹੈ ਜਿਸ ਨੂੰ ਸਦਰ ਬਜਾਰ ਕਿਹਾ ਜਾਂਦਾ ਹੈ ਅਤੇ ਦੋ ਸਮਾਨ ਨਾਲ ਭਰਪੂਰ ਕੰਨਟੀਨਾਂ / ਸ਼ਾਪਿੰਗ ਸੈਂਟਰ ਹਨ ਜੋ ਇੱਥੋਂ ਦੀ ਵੱਸੋਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਸਦਰ ਬਜਾਰ ਦਾ ਪ੍ਰਬੰਧਨ ਕਨਟੋਨਮੈਂਟ ਬੋਰਡ ਵੱਲੋਂ ਕੀਤਾ ਜਾਂਦਾ ਹੈ ਅਤੇ ਇਸ ਵਿਚ ਕਾਰਜ ਕਰ ਰਹੇ ਕਰਮਚਾਰੀਆਂ ਅਤੇ ਸਾਬਕਾ ਫੌਜੀਆਂ ਲਈ ਹੋਰ ਅਦਾਰਿਆਂ ਦਾ ਪ੍ਰਬੰਧਨ ਫੌਜ ਵੱਲੋਂ ਕੀਤਾ ਜਾਂਦਾ ਹੈ।

ਵਿਦਿਅਕ ਸੁਵਿਧਾਵਾਂ

ਇੱਥੇ ਤਿੰਨ ਕੇਂਦਰੀ ਵਿਦਿਆਲਿਆ ਅਤੇ ਇਕ ਆਰਮੀ ਸਕੂਲ ਹੈ ਜੋ ਕੇਂਦਰੀ ਵਿਦਿਆਲਿਆ ਸੰਗਠਨ ਦੀ ਮੈਨੇਜਮੈਂਟ ਅਤੇ ਫ਼ੌਜ ਦੇ ਅਧੀਨ ਹਨ| ਉਕਤ ਤੋਂ ਇਲਾਵਾ ਇਕ ਲੜਕੀਆਂ ਦਾ ਸਕੂਲ, ਇਕ ਲੜਕੀਆਂ ਦਾ ਸੀਨੀਅਰ ਸੈਕੰਡਰੀ ਸਕੂਲ ਅਤੇ ਮੁੰਡਿਆਂ ਅਤੇ ਕੁੜੀਆਂ ਲਈ ਚਾਰ ਹੋਰ ਸਕੂਲ ਅਤੇ ਕਾਲਜ ਹਨ| ਛਾਉਣੀ ਵਿਚ ਕਈ ਪ੍ਰਾਈਵੇਟ ਪ੍ਰਾਈਮਰੀ ਸਕੂਲ ਵੀ ਹਨ|

ਮਿਲਟਰੀ ਡੈਰੀ ਫ਼ਾਰਮ

ਤਕਰੀਬਨ 650 ਏਕੜ ਦੇ ਰਕਬੇ ਵਿਚ ਮਿਲਟਰੀ ਡੈਰੀ ਫ਼ਾਰਮ ਹੈ| ਇਹ ਫ਼ੌਜੀਆਂ ਅਤੇ ਸਥਾਨਕ ਵਾਸੀਆਂ ਲਈ ਰੋਜਾਨਾ ਪ੍ਰਯੋਗ ਹੋਣ ਵਾਲੇ ਡੈਰੀ ਉਤਪਾਦ ਮੁਹਈਆ ਕਰਵਾਉਂਦਾ ਹੈ|

ਫ਼ਲਾਵਰ ਸ਼ੋਅ (ਫ਼ੁੱਲਾਂ ਦੀ ਪ੍ਰਦਰਸ਼ਨੀ)

ਜਲੰਧਰ ਛਾਉਣੀ ਪਾਰਕ
ਜਲੰਧਰ ਛਾਉਣੀ ਪਾਰਕ

ਬ੍ਰਿਟਿਸ਼ ਕਾਲ ਤੋਂ ਹੀ ਛਾਉਣੀ ਵਿਚ ਸਾਲਾਨਾ ਫ਼ਲਾਵਰ ਸ਼ੋਅ ਦਾ ਆਯੋਜਨ ਕੀਤਾ ਜਾਂਦਾ ਹੈ| ਇਸ ਦਾ ਆਯੋਜਨ ਜਲੰਧਰ ਗੈਰੀਸਨ ਦੀ ਮਦਦ ਨਾਲ ਛਾਉਣੀ ਬੋਰਡ ਵੱਲੋਂ ਕੀਤਾ ਜਾਂਦਾ ਹੈ| ਇਸ ਨੇ ਛਾਉਣੀ ਨਿਵਾਸੀਆਂ ਦੇ ਨਾਲ ਨਾਲ ਜਲੰਧਰ ਸ਼ਹਿਰ ਦੇ ਵਸਨੀਕਾਂ ਵਿਚ ਫ਼ੁੱਲਾਂ ਅਤੇ ਪੌਦਿਆਂ ਵਿਚ ਰੁਝਾਨ ਪੈਦਾ ਕੀਤਾ ਹੈ|

 

 

 

 

ਹੋਰ ਮਨੋਰੰਜਨ ਦੇ ਸਥਾਨ

ਛਾਉਣੀ ਨੂੰ ਹੇਠ ਦਰਜ ਹੋਰ ਮਨੋਰੰਜਨ ਦੇ ਸਾਧਨਾਂ ਤੇ ਮਾਣ ਹੈ :

  • ਇਕ ਓਲੰਪਿਕ ਆਕਾਰ ਦਾ ਸਵਿਮਿੰਗ ਪੂਲ
  • ਸੂਬੇ ਦੇ ਦੋ ਫ਼ਲਾਈਂਗ ਕਲੱਬਾਂ ਵਿਚੋਂ ਇਕ ਇੱਥੇ ਹੈ ਜਿਸ ਦਾ ਨਾਂ ਨਾਰਦਨ ਇੰਡੀਆ ਫ਼ਲਾਈਂਗ ਕਲੱਬ ਹੈ
  • ਸੂਬੇ ਦੇ ਤਿੰਨ ਗੋਲਫ਼ ਕੋਰਸਾਂ ਵਿਚੋਂ ਇਕ ਇੱਥੇ ਹੈ
  • ਦਾ ਜਲੰਧਰ ਕਲੱਬ

ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ

ਪੰਜਾਬ ਸਰਕਾਰ ਨੇ ਭਾਰਤ ਦੀ ਆਜ਼ਾਦੀ ਲਈ ਪੰਜਾਬੀ ਅਤੇ ਪੰਜਾਬੀ ਦੇ ਬੇਮਿਸਾਲ ਬਲੀਦਾਨਾਂ ਦੀ ਯਾਦ ਵਿਚ ਪੰਜਾਬ ਫ੍ਰੀਡਮ ਮੂਵਮੈਂਟ ਮੈਮੋਰੀਅਲ ਨਾਮਕ ਇਕ ਮੈਗਾ ਪ੍ਰੋਜੈਕਟ ਦਾ ਸੰਕਲਪ ਕੀਤਾ ਸੀ.ਇਸ ਪ੍ਰਾਜੈਕਟ ਦਾ ਉਦੇਸ਼ ਕਰਤਾਰਪੁਰ ਦੀ ਘੇਰਾਬੰਦੀ ਵਿਚ 25 ਏਕੜ ਜ਼ਮੀਨ ‘ਤੇ ਆਜ਼ਾਦੀ ਸੰਘਰਸ਼ ਦੇ ਨਾਇਕਾਂ ਲਈ ਇਕ ਸੰਗਠਿਤ ਮੈਮੋਰੀਅਲ ਕੰਪਲੈਕਸ ਸਥਾਪਿਤ ਕਰਨਾ ਸੀ.ਕੁੱਲ ਅਨੁਮਾਨਿਤ ਪ੍ਰੋਜੈਕਟ ਦੀ ਲਾਗਤ ਰੁਪਏ ਹੈ.315 ਕਰੋੜ ਰੁਪਏ

ਯਾਦਗਾਰ ਦਾ ਉਦੇਸ਼ ਨੌਜਵਾਨਾਂ ਦੇ ਦਿਮਾਗ ਵਿਚ ਰਾਜ ਦੇ ਅਮੀਰ ਸਭਿਆਚਾਰਕ ਵਿਰਾਸਤ ਬਾਰੇ ਗਿਆਨ ਵੰਡਣਾ ਹੈ.ਜਲੰਧਰ-ਅੰਮ੍ਰਿਤਸਰ ਕੌਮੀ ਰਾਜ ਮਾਰਗ ਉੱਤੇ ਸਥਿਤ ਇਹ ਸਾਈਟ ਰਾਜ ਸਰਕਾਰ ਦੁਆਰਾ ਧਿਆਨ ਨਾਲ ਸੈਲਾਨੀਆਂ ਨੂੰ ਮਨਜ਼ੂਰੀ ਦੇ ਰਹੀ ਹੈ ਅਤੇ ਦਰਬਾਰ ਸਾਹਿਬ ਦੇ ਰਾਹ ‘ਇਸ ਸ਼ਾਨਦਾਰ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਦੁਆਰਾ ਪੰਜਾਬ ਆਜ਼ਾਦੀ ਅੰਦੋਲਨ ਮੈਮੋਰੀਅਲ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ ਸੀ.

ਮੈਮੋਰੀਅਲ ਦਾ ਡਿਜ਼ਾਇਨ – ਇਸ ਵਿੱਚ 250 ਸਮਰੱਥਾ ਵਾਲੇ ਪ੍ਰਵੇਸ਼ ਦੁਆਰ, ਗੈਲਰੀਜ਼, ਮੂਵੀ ਥੀਏਟਰ, ਆਡੀਟੋਰੀਅਮ, 150 ਸਮਰੱਥਾ ਵਾਲਾ ਸੈਮੀਨਾਰ ਹਾਲ, ਮੁੱਖ ਆਈਕਾਨ, 500 ਸਮਰੱਥਾ ਵਾਲਾ ਐਂਫੀਥੀਏਟਰ, 1500 ਦੀ ਸਮਰੱਥਾ ਵਾਲਾ ਲੈਜ਼ਰ ਸ਼ੋਅ, ਫੂਡ ਕੋਰਟ ਅਤੇ ਕੈਫੇਟੇਰੀਆ, ਲੈਂਡਸਕੇਪਿੰਗ ਅਤੇ ਪਾਰਕਿੰਗ

ਨਕੋਦਰ ਮਕਬਰਾ
ਨਕੋਦਰ ਮਕਬਰਾ

ਨਕੋਦਰ ਨਾਂ ਦੀ ਤਹਿਸੀਲ/ ਸਬ ਡਵੀਜ਼ਨ ਉੱਤਰੀ ਰੇਲਵੇ ਦੇ ਹੈੱਡ ਕੁਆਰਟਰ ਜਲੰਧਰ ਸ਼ਹਿਰ ਨਕੋਦਰ ਲਾਈਨ ਅਤੇ ਲੋਹੀਆਂ ਖਾਸ ਨਕੋਦਰ ਲਾਈਨ ਤੇ ਸਥਿਤ ਹੈ| ਇਹ ਰੇਲਵੇ ਜੰਕਸ਼ਨ ਜਲੰਧਰ ਸ਼ਹਿਰ ਤੋਣ 32 ਕਿਲੋਮੀਟਰ, ਲੁਧਿਆਣਾ ਤੋਂ 47 ਕਿਲੋਮੀਟਰ ਅਤੇ ਲੋਹੀਆਂ ਖਾਸ ਤੋਂ 32 ਕਿਲੋਮੀਟਰ ਦੇ ਫ਼ਾਸਲੇ ਤੇ ਹੈ| ਇਹ ਜਲੰਧਰ (24 ਕਿਲੋਮੀਟਰ), ਫ਼ਿੱਲੌਰ (34 ਕਿਲੋਮੀਟਰ), ਸੁਲਤਾਨਪੁਰ (40 ਕਿਲੋਮੀਟਰ) ਅਤੇ ਕਪੂਰਥਲਾ (35 ਕਿਲੋਮੀਟਰ) ਨਾਲ ਸਿੱਧੇ ਸੜਕ ਰਾਹੀਂ ਜੁੜਿਆ ਹੋਇਆ ਹੈ| ਇਕ ਸੜਕ ਨਕੋਦਰ ਨੂੰ ਜਗਰਾਓਂ ਨਾਲ ਦਰਿਆ ਸਤਲੁਜ ਤੇ ਫ਼ੈਰੀ ਦੇ ਰਾਹੀਂ ਵੀ ਜੋੜਦੀ ਹੈ| ਇਸ ਵਿਚ ਇਕ ਖਾਦੀ ਮੰਡਲ, ਇਕ ਸਿਵਲ ਹਸਪਤਾਲ, ਇਕ ਵੈਟਰਨਰੀ ਹਸਪਤਾਲ, ਤਿੰਨ ਸਬ- ਪੋਸਟ ਆਫ਼ਿਸ, ਇਕ ਟੈਲੀਫ਼ੋਨ ਐਕਸਚੇਂਜ, ਇਕ ਪੁਲਿਸ ਸਟੇਸ਼ਨ ਅਤੇ ਇਕ ਪੀ ਡਬਲਿਊ ਡੀ ਰੈਸਟ ਹਾਊਸ ਹੈ| ਇਹ ਦਰੀਆਂ ਅਤੇ ਖਾਦੀ ਦੇ ਸਮਾਨ ਦੇ ਉਤਪਾਦਕ ਵਜੋਂ ਮਸ਼ਹੂਰ ਹੈ|

ਇਕ ਮਾਨਤਾ ਅਨੁਸਾਰ ਮੂਲ ਰੂਪ ਨਾਲ ਇਹ ਕਸਬਾ ਕੰਬੋਹਾਂ ਦੇ ਅਧੀਨ ਸੀ| ਇਕ ਹੋਰ ਮਾਨਤਾ ਅਨੁਸਾਰ ਇਸ ਦਾ ਸੰਸਥਾਪਕ ਇਕ ਅਫ਼ਗਾਨੀ, ਨਕੋਦਰ ਖਾਨ ਸੀ| ਇਕ ਹੋਰ ਧਾਰਣਾ ਦੇ ਅਨੁਸਾਰ ਜਦੋਂ ਮੰਜ ਰਾਜਪੂਤਾਂ ਨੇ ਦਰਿਆ ਸਤਲੁਜ ਪਾਰ ਕੀਤਾ, ਮਲਿਕ ਨਕੋਦਰ ਖਾਨ ਜਿਸ ਨੂੰ ਬਾਬਾ ਮਲਿਕ ਕਿਹਾ ਜਾਂਦਾ ਸੀ, ਦੇ ਭਰਾ ਰਾਏ ਇਜ਼ੱਤ ਰਾਏ, ਜਿਸ ਨੇ ਤਲਵਾਨ ਤੇ ਜਿੱਤ ਪ੍ਰਾਪਤ ਕੀਤੀ ਸੀ, ਨੇ ਨਕੋਦਰ ਦੀ ਸਥਾਪਨਾ ਕੀਤੀ| ਨਕੋਦਰ ਸ਼ਬਦ ਫ਼ਾਰਸੀ ਲਫ਼ਜ਼ ਨੇਕੀ ਦਰ ਦਾ ਵਿਗੜਿਆ ਹੋਇਆ ਰੂਪ ਹੈ ਜਿਸ ਤੋਂ ਭਾਵ ਹੈ “ਨੇਕੀ ਜਾਂ ਚੰਗਿਆਈ ਦਾ ਦੁਆਰ”| ਇਕ ਚੌਥੀ ਧਾਰਣਾ ਕਹਿੰਦੀ ਹੈ ਕਿ ਇਸ ਦੀ ਖੋਜ ਮੁਗਲਾਂ ਦੀ ਨਿਕੁਦਰੀ ਫ਼ੌਜ (ਮਿੰਗ ਜਾਂ ਹਜ਼ਾਰਾ) ਨੇ ਕੀਤੀ ਹੈ|

ਐਨ-ਏ-ਅਕਬਰੀ ਦੇ ਅਨੁਸਾਰ ਨਕੋਦਰ ਤੇ ਮੈਣ ਦਾ ਰਾਜ ਸੀ, ਜੋ ਪ੍ਰਤੱਖ ਰੂਪ ਨਾਲ ਮੰਜ ਰਾਜਪੂਤਾਂ ਲੈ ਇਕ ਗਲਤੀ ਸੀ, ਅਤੇ ਬੇਸ਼ੱਕ ਉਨ੍ਹਾਂ ਦੇ ਇਲਾਕੇ ਦੀ ਇਕ ਸਬ-ਡਵੀਜ਼ਨ ਸੀ| ਸਿੱਖ ਕਾਲ਼ ਦੇ ਦੌਰਾਨ ਉਨ੍ਹਾਂ ਨੂੰ ਸਰਦਾਰ ਤਾਰਾ ਸਿੰਘ ਘੇਬਾ ਵੱਲੋਂ ਖਦੇੜ ਦਿੱਤਾ ਗਿਆ ਸੀ, ਜਿਸ ਨੇ ਇਕ ਕਿਲ੍ਹਾ ਬਣਾਇਆ ਅਤੇ ਇਸ ਕਸਬੇ ਨੂੰ ਇਕ ਮਹੱਤਵਪੂਰਣ ਇਲਾਕਾ ਬਣਾ ਦਿੱਤਾ| 1816 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਉੱਤੇ ਕਬਜ਼ਾ ਕਰ ਲਿਆ| ਪਹਿਲੇ ਐਂਗਲੋ ਸਿਖ ਯੁੱਧ, 1845-46 ਤੋਂ ਬਾਅਦ ਬ੍ਰਿਟਿਸ਼ ਰਾਜ ਦੇ ਅਰੰਭ ਤੇ ਇੱਥੇ ਇਕ ਛਾਉਣੀ ਹੋਇਆ ਕਰਦੀ ਸੀ ਜਿਸ ਨੂੰ 1854 ਵਿਚ ਖਤਮ ਕਰ ਦਿੱਤਾ ਗਿਆ ਸੀ| ਬਾਰਕਲੇ ਦੇ ਅਨੁਸਾਰ ਇਕ ਰਵਾਇਤ ਕਹਿੰਦੀ ਹੈ ਕਿ ਨਕੋਦਰ ਇਕ ਦਰਿਆ ਦੇ ਤਲੇ ਮਿਲਿਆ ਸੀ, ਜੋ ਇਸ ਦੀ ਭੂਗੌਲਿਕ ਸਥਿਤੀ ਨੂੰ ਦੇਖਦੇ ਹੋਏ ਅਸੰਭਵ ਨਹੀਂ ਲਗਦਾ|

ਨਕੋਦਰ ਕਸਬੇ ਤੋਂ ਬਾਹਰ ਮੁਸਲਮਾਨਾਂ ਦੇ ਦੋ ਵਧੀਆ ਮਕਬਰੇ ਹਨ ਜੋ ਇਕ ਦੂਜੇ ਦੇ ਨੇੜੇ ਹੀ ਬਣੇ ਹੋਏ ਹਨ। ਇਨ੍ਹਾਂ ਦੀ ਸਾਂਭ ਸੰਭਾਲ ਅਤੇ ਸੁਰੱਖਿਆ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿਚੋਂ ਇਕ ਮਕਬਰਾ 1612 ਈ. ਵਿਚ ਜਹਾਂਗੀਰ ਦੀ ਸਲਤਨਤ (1605-1627 ਈ.) ਦੇ ਆਰੰਭ ਵਿਚ ਬਣਿਆ ਸੀ ਅਤੇ ਦੂਜਾ ਸ਼ਾਹਜਹਾਂ ਦੀ ਬਾਦਸ਼ਾਹਤ (1627-1658 ਈ.) ਦੇ ਅੰਤ ਵਿਚ 1657 ਈ. ਵਿਚ ਬਣਿਆ ਸੀ।

ਮੁਹੰਮਦ ਮੋਮਿਨ ਦਾ ਮਕਬਰਾ ਉਸਤਾਦ ਮੁਹੰਮਦ ਮੋਮਿਨ ਦੀ ਮ੍ਰਿਤ ਦੇਹ ਉਤੇ ਬਣਿਆ ਹੈ ਜਿਸ ਨੂੰ ਉਸਤਾਦ ਉਸਤਾਦ ਮੁਹੰਮਦ ਹੁਸੈਨ ਬਨਾਮ ਹਫੀਜ਼ਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੋ ਬਾਦਸ਼ਾਹ ਅਕਬਰ ਦੇ ਦਰਬਾਰ ਵਿਚ 1021 ਈ. ਦੌਰਾਨ ਇਕ ਨਵਰਤਨ ਖਾਨੇਖਾਨ ਦੀ ਸੇਵਾ ਵਿਚ ਇਕ ਤੰਬੂਰਾ ਵਜਾਉਣ ਵਾਲਾ ਸੀ। ਅਸ਼ਟਭੁਜੀ ਪਲੈਟਫਾਰਮ ਤੇ ਬਣਿਆ ਅਤੇ ਦੋ ਸਾਈਡ ਪੌੜੀਆਂ ਵਾਲਾ ਇਹ ਮਕਬਰਾ ਅੰਦਰੋਂ ਚੌਰਸ ਹੈ ਅਤੇ ਬਾਹਰੋਂ ਅਸ਼ਟਭੁਜਾ ਹੈ। ਇਸ ਦੇ ਸਿਖਰ ਤੇ ਇਕ ਬੁਰਜ ਹੈ, ਨੀਵੇਂ ਗੋਲ ਡਰੰਮ ਉਤੇ ਇਕ ਅਰਧ ਗੋਲਾਕਾਰ ਗੁੰਬਜ ਹੈ ਅਤੇ ਬਾਹਰ ਵੱਲ ਨਿਕਲੇ ਹੋਏ ਚਾਰ ਯੋਜਕ ਹਨ। ਸਾਹਮਣੇ ਵਾਲਾ ਹਰੇਕ ਲੰਬੇ ਅਕਾਰ ਵਾਲੇ ਪਾਸੇ ਵਿਚ ਆਲੇ ਬਣੇ ਹੋਏ ਹਨ ਜਦੋਂ ਕਿ ਛੋਟੇ ਵਾਲੇ ਪਾਸੇ ਵਿਚ ਅਸ਼ਟਭੁਜੀ ਆਲੇ ਇਕ ਦੂਜੇ ਦੇ ਉਪਰ ਬਣੇ ਹੋਏ ਹਨ, ਜਿਨ੍ਹਾਂ ਸਭ ਉਤੇ ਨੁਕੀਲੇ ਡਾਟ ਹਨ। ਪ੍ਰਵੇਸ਼ ਦੁਆਰ ਉਤਰੀ ਅਤੇ ਦੱਖਣੀ ਆਲਿਆਂ ਵੱਲ ਹਨ ਜਦੋਂ ਕਿ ਬਾਕੀ ਆਲੇ ਨਕਾਸ਼ੀਦਾਰ ਜਾਲੀਆਂ ਨਾਲ ਬੰਦ ਕੀਤੇ ਗਏ ਹਨ। ਬਾਹਰਲੇ ਪਾਸੇ ਪੈਨਲਾਂ ਦੇ ਵਿਚਲੇ ਹਿੱਸੇ ਅਤੇ ਡਾਟ ਵਾਲੇ ਸਕੰਧਾਂ ਨੂੰ ਚਮਕੀਲੇ ਟਾਈਲਵਰਕ ਨਾਲ ਰੇਖਾ ਗਣਿਤ ਡਿਜ਼ਾਈਨ ਨਾਲ ਸਜਾਇਆ ਗਿਆ ਹੈ। ਉਤਲੇ ਅਤੇ ਹੇਠਲੇ ਪੈਨਲ ਲਾਲ ਪਲਾਸਟਰਡ ਇੱਟਾਂ ਨਾਲ ਫਰੇਮ ਕੀਤੇ ਹੋਏ ਹਨ ਜਿਨ੍ਹਾਂ ਵਿਚ ਗੁਲਦਸਤੇ ਉਕੇਰੇ ਹੋਏ ਹਨ। ਮੂਲ ਰੂਪ ਵਿਚ ਕਵਰ ਵਿਚ ਗੇਰੂਆਂ ਰੰਗ ਦੇ ਸੰਗਮਰਮਰ ਨਾਲ ਮੜ੍ਹੀਆਂ ਹੋਈਆਂ ਦੋ ਬੇਹੱਦ ਖੂਬਸੂਰਤ ਦੋ ਕਬਰਾਂ ਸਨ ਜਿਨ੍ਹਾਂ ਉਤੇ ਚਿੱਟੇ ਮਾਰਬਲ ਨਾਲ ਲਿਖਤ ਸੀ, ਜੋ ਹੁਣ ਖਤਮ ਹੋ ਚੁੱਕੀਆਂ ਹਨ।

ਨਕੋਦਰ ਮਕਬਰਾ
ਨਕੋਦਰ ਮਕਬਰਾ

ਹਾਜੀ ਜਮਾਲ ਦਾ ਮਕਬਰਾ ਮੁਹੰਮਦ ਮੋਮਿਨ ਦੇ ਮਕਬਰੇ ਦੇ ਨੇੜੇ ਹੈ। ਇਹ ਮਕਬਰਾ ਹਾਜੀ ਜਮਾਲ ਦੀ ਕਬਰ ਉਤੇ ਬਣਾਇਆ ਗਿਆ ਸੀ ਜੋ ਬਾਦਸ਼ਾਹ ਸ਼ਾਹਜਹਾਂ ਦੀ ਸਲਤਨਤ ਦੇ ਅੰਤ ਵਿਚ ਇਕ ਤੰਬੂਰਾ ਵਾਦਕ ਉਸਤਾਦ ਮੁਹੰਮਦ ਹੁਸੈਨੀ ਦਾ ਚੇਲਾ ਸੀ। ਇਸ ਦੇ ਪ੍ਰਵੇਸ਼ ਦੁਆਰ ਉਤੇ ਉਕੇਰੀਆਂ ਗਈਆਂ ਦੋ ਲਾਈਨਾਂ ਇਸ ਦਾ ਹਾਜੀ ਜਮਾਲ ਦਾ ਮਕਬਰਾ ਹੋਣ ਦਾ ਹਵਾਲਾ ਦਿੰਦੀਆਂ ਹਨ ਅਤੇ ਇਨ੍ਹਾਂ ਦੀ ਮਿਤੀ ਏ ਐਚ 1067 (1657 ਈ.) ਹੈ। ਇਹ ਇਕ ਚੌਰਸ ਪਲੈਟਫਾਰਮ ਦੇ ਮੱਧ ਵਿਚ ਬਣਿਆ ਹੋਇਆ ਹੈ ਜਿਸ ਦੇ ਚਾਰੇ ਪਾਸੇ ਡੂੰਘੇ ਆਲੇ ਹਨ ਜੋ ਹਰੇਕ ਪਾਸੇ ਦੋ ਪੌੜੀਆਂ ਹਨ। ਚਾਰੇ ਪਾਸਿਆਂ ਤੇ ਅਸ਼ਟਭੁਜੀ ਆਲੇ ਹਨ ਜੋ ਨੁਕੀਲੇ ਡਾਟਾਂ ਨਾਲ ਢਕੇ ਹੋਏ ਹਨ। ਦੱਖਣ ਵਾਲੇ ਪਾਸੇ ਤੋਂ ਕਬਰ ਤੱਕ ਜਾਇਆ ਜਾ ਸਕਦਾ ਹੈ ਜਦੋਂ ਕਿ ਬਾਕੀ ਸਾਰੇ ਪਾਸੇ ਨੱਕਾਸ਼ੀਦਾਰ ਜਾਲੀਆਂ ਨਾਲ ਬੰਦ ਕੀਤੇ ਹੋਏ ਹਨ। ਅੰਦਰਲਾ ਪਾਸਾ ਅਸ਼ਟਭੁਜੀ ਹੈ ਜਦੋਂ ਕਿ ਬਾਹਰਲਾ ਪਾਸ ਚੌਰਸ ਹੈ ਜਿਸ ਦੇ ਖੁੰਜਿਆਂ ਦੇ ਬੁਰਜ ਵਾਲੇ ਸਕੰਧਾਂ ਨਾਲ ਅਸ਼ਟਭੁਜੀ ਕੰਗੂਰੇ ਬਣੇ ਹੋਏ ਹਨ। ਇਕ ਬਲਬ ਦੇ ਅਕਾਰ ਦਾ ਗੁੰਬਜ ਹੈ ਜਿਸ ਦੇ ਸਿਖਰ ਉਤੇ ਇਕ ਬੁਰਜ ਬਣਿਆ ਹੋਇਆ ਹੈ ਜੋ ਖੁੰਜਿਆਂ ਤੇ ਬਣੇ ਕੰਗੂਰਿਆਂ ਉਪਰ ਲੱਗੇ ਸਕੰਧਾਂ ਦੇ ਸਹਾਰੇ ਖੜ੍ਹਾ ਹੈ। ਸਾਹਮਣੇ ਵਾਲੇ ਪਾਸੇ ਇੱਟਾਂ ਦੇ ਫਰੇਮ ਵਾਲੇ ਪੈਨਲਾਂ ਉਤੇ ਸੰਗਮਰਮਰ ਦੇ ਚੂਨੇ ਦੀ ਲਪਾਈ ਅਤੇ ਚਿੱਟੀਆਂ ਲਾਈਨਾਂ ਨਾਲ ਅਲੱਗ ਕਰਕੇ ਦਿਖਾਇਆ ਗਿਆ ਹੈ। ਵੱਡੇ ਪੈਨਲਾਂ ਨੂੰ ਫੁੱਲਾਂ ਦੇ ਗਮਲਿਆਂ ਅਤੇ ਛੋਟਿਆਂ ਨੂੰ ਰੇਖਾ ਗਣਿਤ ਡਜ਼ਾਈਨਾਂ ਨਾਲ ਭਰਿਆ ਗਿਆ ਹੈ। ਪੈਨਲਾਂ ਵਿਚਲੀਆਂ ਚੌੜੀਆਂ ਪੱਟੀਆਂ ਨੂੰ ਵੱਖ-ਵੱਖ ਰੰਗਾਂ ਦੀਆਂ ਟਾਈਲਾਂ ਨਾਲ ਡਾਈਪਰ ਡਿਜ਼ਾਈਨ ਨਾਲ ਸਜਾਇਆ ਗਿਆ ਹੈ। ਅਸ਼ਟਭੁਜੀ ਮੀਨਾਰਾਂ ਅਤੇ ਮੋਰਚਾਬੰਦੀ ਕੰਧਾਂ ਦੇ ਨਾਲ-ਨਾਲ ਗੁੰਬਜ ਦੇ ਬੁਰਜਾਂ ਨੂੰ ਵੀ ਮੀਨਾਕਾਰੀ ਵਾਲੀਆਂ ਚਮਕੀਲੀਆਂ ਟਾਈਲਾਂ ਨਾਲ ਸਜਾਇਆ ਗਿਆ ਹੈ। (ਅਧਿਸੂਚਨਾ ਨੰਬਰ 4687 ਮਿਤੀ 18-2-1919 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)

ਮਕਬਰੇ ਦੇ ਪੱਛਮ ਵੱਲ ਇਕ ਗੇਟ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ 1667 ਈ. ਵਿਚ ਬਣਾਇਆ ਗਿਆ ਸੀ। ਇਕ ਹੋਰ ਛੋਟਾ ਗੇਟ ਪੂਰਬ ਦਿਸ਼ਾ ਵੱਲ ਹੈ ਜੋ ਹੁਣ ਖੰਡਰ ਬਣ ਚੁੱਕਾ ਹੈ। ਉੱਤਰ ਵਾਲੇ ਪਾਸੇ ਇਕ ਟੈਂਕ ਹੈ ਜਿਸ ਦੀਆਂ ਇੱਟਾਂ ਦੀ ਵਰਤੋਂ ਨਕੋਦਰ ਛਾਉਣੀ ਦੀ ਇਮਾਰਤ ਵਿਚ ਵੱਡੇ ਪੱਧਰ ਤੇ ਕੀਤੀ ਗਈ ਸੀ, ਇਸ ਦੇ ਇਕ ਪਾਸੇ ਇਕ ਸਮਰ ਹਾਊਸ ਹੈ, ਜੋ ਹੁਣ ਸਬ ਜੱਜ ਕਮ ਜੁਡੀਸ਼ੀਅਲ ਮੈਜਿਸਟੇ੍ਰਟ ਦੀ ਅਦਾਲਤ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਟੈਂਕ ਦੇ ਪਿਛਲੇ ਪਾਸੇ ਬਾਰਾਂਦਰੀ ਹੈ ਜਿਸ ਵਿਚ ਬਹਾਦੁਰ ਖਾਨ ਦਾ ਅਸਥਾਨ ਹੈ ਜਿਸ ਦੀ ਮੌਤ ਜਹਾਂਗੀਰ ਦੀ ਸਲਤਨਤ ਦੌਰਾਨ ਹੋਈ ਸੀ, ਅਤੇ ਇਕ ਪੁਰਾਣੀ ਮਸਜਿਦ ਵੀ ਹੈ ਜੋ ਹੁਣ ਖਸਤਾ ਹਾਲਤ ਵਿਚ ਹੈ।

ਦੱਖਰੀ ਸਰਾਂ ਪੁਰਾਣੇ ਸ਼ਾਹ ਮਾਰਗ ਦੇ ਨਾਲ ਉਸਾਰੀਆਂ ਗਈਆਂ ਸਰਾਵਾਂ ਮੁਗਲ ਕਾਰਵਾਂ ਸਰਾਂ ਦਾ ਇਕ ਬਿਹਤਰੀਨ ਨਮੂਨਾ ਹੈ। ਇਹ ਪਿੰਡ ਦੱਖਣੀ ਵਿਚ (31.10` ਉ.; 75.25` ਪੂ.) ਨਕੋਦਰ ਕਪੂਰਥਲਾ ਰੋਡ ਉਤੇ ਨਕੋਦਰ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਕਿਹਾ ਜਾਂਦਾ ਹੈ ਕਿ ਇਸ ਸਰਾਂ ਨੂੰ ਲਗਭਗ 1640 ਈ. ਵਿਚ ਮੁਗਲ ਬਾਦਸ਼ਾਹ ਸ਼ਾਹਜਹਾਂ ਦੀ ਸਲਤਨਤ ਦੌਰਾਨ ਸੁਪ੍ਰਸਿੱਧ ਮੁਗਲ ਅਲੀ ਮਰਦਾਨ ਖਾਨ ਵੱਲੋਂ ਬਣਵਾਇਆ ਗਿਆ ਸੀ। ਇਸ ਦਏ ਬੰਦ ਚਾਰਭੁਜੀ ਅਹਾਤੇ ਵਿਚ ਇਕ ਸੌ ਚੌਵੀ ਕਮਰੇ ਹਨ ਅਤੇ ਪੂਰਬੀ ਅਤੇ ਪੱਛਮੀ ਪਾਸੇ ਮੱਧ ਵਿਚ ਦੋ ਸ਼ਾਨਦਾਰ ਪ੍ਰਵੇਸ਼ ਦੁਆਰ ਹਨ| ਅਹਾਤੇ ਦੇ ਅੰਦਰਲੇ ਪਾਸੇ ਇਕ ਮਸਜਿਦ ਅਤੇ ਇਕ ਖੂਹ ਹੈ| ਇਸ ਦੇ ਅੱਧੇ ਗੁੰਬਜ ਨੂੰ ਚਮਕੀਲੀਆਂ ਟਾਈਲਾਂ ਨਾਲ ਸਜਾਇਆ ਗਿਆ ਹੈ ਅਤੇ ਅੰਦਰ ਚੂਨੇ ਦੇ ਪਲਸਤਰ ਤੇ ਰੂਪਾਂਕਣ ਉਕੇਰੇ ਹੋਏ ਹਨ| ਸਰਾਂ ਦੇ ਚਾਰ ਦੀਵਾਰੀ ਦੇ ਬਾਹਰਲੇ ਪਾਸੇ ਖੂੰਜਿਆਂ ਤੇ ਮਜਬੂਤੀ ਲਈ ਗੋਲ ਅਕਾਰ ਦੇ ਬਨ੍ਹੇਰੇ ਬਣੇ ਹੋਏ ਹਨ। ਪ੍ਰਵੇਸ਼ ਦੁਆਰ ਦੇ ਤਿੰਨ ਮੰਜਲੀ ਸਾਹਮਣੇ ਵੱਲ ਦੋਹੇਂ ਪਾਸੇ ਆਲੇ ਅਤੇ ਝਰੋਖੇ ਹਨ, ਛੋਟਿਆਂ ਨੂੰ ਮੀਨਾਕਾਰੀ ਵਾਲੀ ਬਰੀਕ ਜਾਲੀ ਨਾਲ ਲਾਲ ਪੱਥਰ ਵਿਚ ਲਗਾ ਕੇ ਬੰਦ ਕੀਤਾ ਹੋਇਆ ਹੈ। ਕੰਧ ਵਿਚੋਂ ਬਾਹਰ ਨਿਕਲਦਾ ਪ੍ਰਵੇਸ਼ ਦੁਆਰ ਅਸ਼ਟਭੁਜੀ ਮੀਨਾਰਾਂ ਨਾਲ ਮਜ਼ਬੂਤ ਬਣਾਇਆ ਗਿਆ ਹੈ ਜਿਨ੍ਹਾਂ ਉਤੇ ਗੁਬੰਦ ਦੇ ਅਕਾਰ ਦੇ ਗੁੰਬਜ ਬਣੇ ਹੋਏ ਹਨ। ਵਿਚਲੀ ਮਹਿਰਾਵ ਨੂੰ ਫਰੇਮ ਕਰਨ ਵਾਲੇ ਮਹਿਰਾਵ ਅਤੇ ਪੈਨਲ ਅਤੇ ਝਰੋਖਿਆਂ ਨੂੰ ਰੇਖਾ ਗਣਿਤ ਅਤੇ ਫੁਲਕਾਰੀ ਦੇ ਡਿਜ਼ਾਈਨਾਂ ਨਾਲ ਚਮਕਦਾਰ ਟਾਈਲਾਂ ਨਾਲ ਸਜਾਇਆ ਗਿਆ ਹੈ। (ਅਧਿਸੂਚਨਾ ਨੰ. 4687 ਮਿਤੀ, 18-2-1919 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)

ਮੁਗਲ ਬ੍ਰਿਜ (ਪੁਲ) ਨਕੋਦਰ ਤੋਂ ਲਗਭਗ 12 ਕਿਲੋਮੀਟਰ ਦੇ ਫਾਸਲੇ ਤੇ ਨਕੋਦਰ-ਕਪੂਰਥਲਾ ਰੋਡ ਉਤੇ ਪਿੰਡ ਮਹਿਲੀਆਂ ਕਲਾਂ ਦੇ ਦੱਖਣ ਵੱਲ ਹੈ। ਇਹ ਸ਼ਾਹਜਹਾਂ ਦੀ ਸਲਤਨਤ (1627-1658 ਈ.) ਦੌਰਾਨ ਬਣੇ ਅਤੇ ਹੁਣ ਮੌਜੂਦ ਪੁਲਾਂ ਵਿਚੋਂ ਇਕ ਹੈ। ਇਸ ਪੁਲ ਦਾ ਘੇਰਾ ਧੋਲੀ-ਵੇਣੀ ਦਰਿਆ ਤੋਂ ਦੱਖਣੀ ਸਰਾਂ ਦੇ ਪੂਰਬ ਤੱਕ ਹੈ। ਇਹ ਲਖੌਰੀ ਇੱਟਾਂ ਨਾਲ ਬਣਿਆ ਹੋਇਆ ਹੈ ਅਤੇ ਇਸ ਵਿਚ ਚਾਪ ਦੇ ਅਕਾਰ ਦੀਆਂ ਚਾਰ ਮਹਿਰਾਬਾਂ ਹਨ ਜਿਨ੍ਹਾਂ ਵਿਚ ਵਿਚਲੀ ਸਭ ਤੋਂ ਉੱਚੀ ਹੈ ਅਤੇ ਬਾਕੀ ਦੀਆਂ ਘੱਟ ਹੁੰਦੀਆਂ ਜਾਂਦੀਆਂ ਹਨ। (ਅਧਿਸੂਚਨਾ ਨੰ. ਪੀਐਨ 16721 ਮਿਤੀ 4-6-1923 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)

ਨੂਰਮਹਿਲ
ਨੂਰਮਹਿਲ

ਨੂਰਮਹਿਲ (31“06`ਉ. 75“36` ਪੂ.), ਇਕ ਛੋਟਾ ਜਿਹਾ ਕਸਬਾ ਉੱਤਰੀ ਰੇਲਵੇ ਦੀ ਲੋਹੀਆਂ ਖਾਸ ਨਕੋਦਰ-ਲੁਧਿਆਣਾ ਲਾਈਨ ਨਾਲ ਵੱਸਿਆ ਹੋਇਆ ਹੈ। ਨੂਰਮਹਿਲ ਤਹਿਸੀਲ/ ਸਬ ਡਵੀਜਨ ਹੈਡ ਕੁਆਟਰ ਫਿਲੌਰ ਤੋਂ 20 ਕਿ.ਮੀ. ਅਤੇ ਨਕੋਦਰ ਤੋਂ 13 ਕਿ. ਮੀ. ਦੇ ਫਾਸਲੇ ਤੇ ਸਥਿਤ ਹੈ। ਇਹ ਸੜਕ ਰਾਹੀਂ ਵੀ ਫਿਲੌਰ ਅਤੇ ਨਕੌਦਰ ਨਾਲ ਜੁੜਿਆ ਹੋਇਆ ਹੈ ਜੋ ਰੇਲਵੇ ਲਾਈਨ ਦੇ ਨਾਲ-ਨਾਲ ਚੱਲਦੀ ਹੈ। ਇਹ ਕਸਬਾ ਜਿਲ੍ਹਾ ਹੈਡ ਕੁਆਟਰ ਜਲੰਧਰ (33 ਕਿ.ਮੀ.) ਨਾਲ ਵੀ ਸੜਕ ਰਾਹੀਂ ਜੁੜਿਆ ਹੋਇਆ ਹੈ। ਇਹ ਇਕ ਕਲਾਸ -2 ਮਿਊਂਸਪੈਲਿਟੀ ਹੈ।

ਨੂਰਮਹਿਲ ਦੀ ਹੋਂਦ, ਨੂਰ ਜਹਾਂ (ਜਿਸ ਦੇ ਨਾਂ ਪਿੱਛੇ ਇਸ ਦਾ ਨਾਮ ਪਿਆ) ਕਰਕੇ ਹੈ ਜੋ ਬਾਦਸ਼ਾਹ ਜਹਾਂਗੀਰ (1605-1627 ਈ.) ਦੀ ਪਤਨੀ ਸੀ ਅਤੇ ਉਸ ਦਾ ਪਾਲਣ ਪੋਸ਼ਣ ਇੱਥੇ ਹੋਇਆ ਸੀ। ਉਸ ਨੇ 1619 ਅਤੇ 1621 ਈ. ਦਰਮਿਆਨ ਦੋਆਬ ਦੇ ਗਵਰਨਰ ਨਵਾਬ ਜ਼ਕੱਰੀਆ ਖਾਨ ਤੋਂ ਸ਼ਾਹੀ ਸਰਾਂ ਦੀ ਉਸਾਰੀ ਕਰਵਾਈ ਅਤੇ ਇਸ ਨਵੇਂ ਕਸਬੇ ਵਿਚ ਕਈ ਪਰਿਵਾਰਾਂ ਨੂੰ ਵਸਾਇਆ। 1738-1739 ਵਿਚ ਨਾਦਰ ਸ਼ਾਹ ਨੇ ਬਲਪੂਰਵਕ ਨੂਰਮਹਿਲ 3 ਲੱਖ ਰੁਪਏ ਦੀ ਉਗਰਾਹੀ ਕੀਤੀ ਜਿਸ ਨਾਲ ਇਸ ਦੀ ਖੁਸ਼ਹਾਲੀ ਨੂੰ ਬਹੁਤ ਤਕੜਾ ਧੱਕਾ ਪਹੰੁਚਿਆ। 1756-1757 ਵਿਚ ਅਹਿਮਦ ਸ਼ਾਹ ਨੇ ਏਨੀ ਹੀ ਰਕਮ ਦੀ ਮੰਗ ਕੀਤੀ ਅਤੇ ਜਦੋਂ ਲੋਕ ਇਹ ਦੇਣ ਵਿਚ ਅਸਮਰੱਥ ਰਹੇ ਤਾਂ ਉਸ ਨੇ ਉਨ੍ਹਾਂ ਦਾ ਕਤਲੇਆਮ ਕਰਨ ਅਤੇ ਕਸਬੇ ਨੂੰ ਲੁੱਟ ਕੇ ਅੱਗ ਦੇ ਹਵਾਲੇ ਕਰ ਦੇਣ ਦੇ ਹੁਕਮ ਦਿੱਤੇ।ਪੰਜਾਬ ਦੇ ਦਿੱਲੀ ਤੋਂ ਸੁਤੰਤਰ ਹੋਣ ਦੇ ਤੁਰੰਤ ਬਾਅਦ ਨੂਰਮਹਿਲ ਨੂੰ ਆਹਲੂਵਾਲੀਆਂ ਸਿੱਖਾਂ ਵਲੋਂ ਅਗਵਾਹ ਕੀਤਾ ਗਿਆ ਅਤੇ ਕਪੂਰਥਲਾ ਦੇ ਸਰਦਾਰ ਕੌਰ ਸਿੰਘ ਅਤੇ ਉਸ ਦੇ ਉੱਤਰਾਧਿਕਾਰੀਆਂ ਵੱਲੋਂ ਆਪਣੇ ਕੋਲ ਰੱਖਿਆ ਗਿਆ। ਇੰਜ ਜਾਪਦਾ ਹੈ ਜਿਵੇਂ ਕਿ ਇਸ ਤੋਂ ਪਹਿਲਾਂ ਇਹ ਕਸਬਾ ਤਲਵਾਨ ਰਾਜਪੂਤਾਂ ਦੇ ਅਧੀਨ ਵੀ ਰਿਹਾ ਹੋਵੇ। ਫਿਰ ਅਹਿਮਦ ਸ਼ਾਹ ਦੇ ਅੰਤਿਮ ਹਮਲੇ ਤੇ ਸਰਾਂ ਨੂੰ ਬਚਾਅ ਲਿਆ ਗਿਆ। 19ਵੀਂ ਸਦੀ ਦੇ ਅੰਤ ਵਿਚ ਬ੍ਰਿਟਿਸ਼ ਰਾਜ ਦੌਰਾਨ ਸਰਕਾਰੀ ਖਰਚੇ ਤੇ ਪੱਛਮੀ ਪ੍ਰਵੇਸ਼ ਦੁਆਰ ਨੂੰ ਮੁੜ ਬਹਾਲ ਕੀਤਾ ਗਿਆ।

ਇਹ ਸਰਾਂ ਪੂਰਬੀ ਨਿਰਮਾਣ ਕਲਾ ਦਾ ਇਕ ਸ਼ਾਨਦਾਰ ਨਮੂਨਾ ਹੈ। ਇਸ ਸਰਾਂ ਦੀ ਸਾਂਭ-ਸੰਭਾਲ ਪੁਰਾਤੱਤਵ ਵਿਭਾਗ ਵੱਲੋਂ ਇਕ ਸੁਰੱਖਿਅਤ ਇਮਾਰਤ ਦੇ ਤੌਰ ਤੇ ਕੀਤੀ ਜਾਂਦੀ ਹੈ। ਬੰਦ ਅਹਾਤੇ ਦੇ ਚਾਰੇ ਪਾਸੇ ਇਕ ਸੋ ਚੋਵੀ ਕਮਰੇ ਹਨ, ਪੂਰਬੀ ਅਤੇ ਪੱਛਮੀ ਪਾਸਿਆਂ ਦੇ ਵਿਚਕਾਰ ਦੋ ਪ੍ਰਵੇਸ਼ ਦੁਆਰ ਹਨ ਅਤੇ ਉੱਤਰੀ ਅਤੇ ਦੱਖਣੀ ਪਾਸੇ ਵਿਚਕਾਰ ਦੋ ਮੰਜਿਲੇ ਪੈਵੀਲੀਅਨ ਹਨ ਅਤੇ ਦੋਵੇਂ ਪ੍ਰਵੇਸ਼ ਦੁਆਰਾ ਦੇ ਅਹਾਤੇ ਦੇ ਅੰਦਰਲੇ ਪਾਸੇ ਇਕ ਮਸਜਿਦ ਅਤੇ ਇਕ ਖੂਹ ਹੈ, ਪੂਰਬੀ ਪ੍ਰਵੇਸ਼ ਦੁਆਰ ਸਧਾਰਨ ਹੈ ਜਦੋਂ ਕਿ ਪੱਛਮੀ ਨੂੰ ਸ਼ਿੰਗਾਰਿਆ ਗਿਆ ਹੈ। ਵਿਚਕਾਰ ਵਾਲੇ ਰਸਤੇ ਦੇ ਦੋਵੇਂ ਪਾਸੇ ਪਹਿਰੇਦਾਰਾਂ ਦੇ ਕਮਰੇ ਹਨ ਅਤੇ ਉਹ ਲਾਲ ਪੱਥਰ ਨਾਲ ਬਾਹਰ ਵਾਲੇ ਪਾਸੇ ਕੱਢ ਕੇ ਬਣਾਏ ਗਏ ਹਨ। ਬਾਹਰ ਵਾਲੇ ਪਾਸੇ ਤਿਰਛੇ ਕੋਣਾਂ ਵਿਚ ਚਾਪ ਦੇ ਅਕਾਰ ਦੇ ਆਲੇ ਇਕ ਦੂਜੇ ਦੇ ਉਪਰ ਬਣੇ ਹੋਏ ਹਨ। ਸਾਹਮਣੇ ਵਾਲੇ ਪੂਰੇ ਪਾਸੇ ਨੂੰ ਪੈਨਲਾਂ ਵਿਚ ਵੰਡਿਆਂ ਹੋਇਆ ਹੈ ਜਿਸ ਨੂੰ ਨੱਕਾਸ਼ੀਦਾਰ ਮੂਰਤੀਆਂ ਅਤੇ ਫੁੱਲ ਪੱਤੀਆਂ ਅਤੇ ਟਾਹਣੀਆਂ ਤੇ ਬੈਠੇ ਪੰਛੀਆਂ ਨਾਲ ਸਜਾਇਆ ਗਿਆ ਹੈ। ਪ੍ਰਵੇਸ਼ ਦੁਆਰ ਦਾ ਚਾਪ ਦੇ ਅਕਾਰ ਦਾ ਦਰਵਾਜਾ ਇਕ ਹੋਰ ਵੱਡੀ ਚਾਪ ਵਿਚ ਬਣਿਆ ਹੋਇਆ ਹੈ ਅਤੇ ਇਸ ਦੀਆਂ ਕੰਧਾਂ ਦੇ ਦੋਵੇਂ ਪਾਸੇ ਕਮਲ ਪਦਕ ਬਣਾਏ ਹੋਏ ਹਨ ਅਤੇ ਇਨ੍ਹਾਂ ਦੇ ਉਪਰ ਗੁੰਬਜ ਵਾਲੀਆਂ ਬਾਲਕੋਨੀਆਂ ਹਨ ਜਿਨ੍ਹਾਂ ਨੂੰ ਨੱਕਾਸ਼ੀਦਾਰ ਬਰੈਕਟਾਂ ਵਾਲੇ ਚਾਰ ਪਿੱਲਰਾਂ ਦੇ ਸਹਾਰੇ ਖੜ੍ਹਾ ਕੀਤਾ ਹੋਇਆ ਹੈ।ਪਿੱਲਰਾਂ ਦੇ ਵਿਚਾਰਲੀ ਥਾਂ ਨੂੰ ਪੱਥਰ ਦੀਆਂ ਨੱਕਾਸ਼ੀਦਾਰ ਜਾਲੀਆਂ  ਨਾਲ ਬੰਦ ਕੀਤਾ ਹੋਇਆ ਹੈ। ਗੇਟਾਂ ਦੇ ਖੁੰਜਿਆਂ ਵਿਚ ਗੁਲਦਸਤੇ ਬਣਾਏ ਗਏ ਹਨ ਜੋ ਛੱਤ ਤੱਕ ਜਾ ਰਹੀਆਂ ਕੰਧਾਂ ਤੱਕ ਜਾਂਦੇ ਹਨ। (ਅਧਿਸੂਚਨਾ ਨੰ. 4687 ਮਿਤੀ 18-2-1919 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)

ਇਕੋ ਨਾਮ ਵਾਲੀ ਤਹਿਸੀਲ/ ਸਬ ਡਵੀਜਨ ਦਾ ਹੈੱਡ ਕੁਆਟਰ ਫਿਲੌਰ ਮੁਗਲ ਸਰਾਏ – ਸਹਾਰਨਪੁਰ- ਅੰਮ੍ਰਿਤਸਰ ਮੇਨ ਲਾਈਨ (ਲੁਧਿਆਣਾ ਤੋਂ 14 ਕਿ. ਮੀ. ਅਤੇ ਜਲੰਧਰ ਤੋਂ 43 ਕਿ. ਮੀ.) ਅਤੇ ਲੁਧਿਆਣਾ- ਨਕੌਦਰ- ਲੋਹੀਆਂ ਖਾਸ  ਬ੍ਰਾਂਚ ਲਾਈਨ (ਨਕੌਦਰ ਤੋਂ 33 ਕਿ. ਮੀ.) ਤੇ ਵੱਸਿਆ ਇਕ ਜੰਕਸ਼ਨ ਹੈ। ਸਤਲੁਜ ਦਰਿਆ ਦੇ ਉੱਤਰੀ ਕੰਢੇ ਤੇ ਇਹ ਗ੍ਰੈਂਡ ਟ੍ਰੰਕ ਰੋਡ ਦੇ ਨੇੜੇ ਵੀ ਵੱਸਿਆ ਹੋਇਆ ਹੈ ਅਤੇ ਲੁਧਿਆਣਾ ਤੋਂ 14 ਕਿ. ਮੀ. ਅਤੇ ਜਲੰਧਰ ਤੋਂ 47 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਲੁਧਿਆਣਾ ਤੋਂ ਜਲੰਧਰ ਤੱਕ ਦੀ ਰੇਲਵੇ ਮੇਨ ਲਾਈਨ ਅਤੇ ਗੈ੍ਰਂਡ ਟ੍ਰੰਕ ਰੋਡ ਇਕ ਦੂਜੇ ਦੇ ਸਮਾਨਾਂਤਰ ਚੱਲਦੀਆਂ ਹਨ। ਫਿਲੌਰ ਸੜਕ ਰਾਹੀਂ ਨਵਾਂ ਸ਼ਹਿਰ (45 ਕਿ.ਮੀ.) ਅਤੇ ਨਕੌਦਰ (34 ਕਿ.ਮੀ.) ਨਾਲ ਹੀ ਜੁੜਿਆ ਹੋਇਆ ਹੈ। ਇਹ ਇਕ ਕਲਾਸ -2 ਮਿਊਂਸਪੈਲਿਟੀ

ਫਿਲੌਰ ਦੀ ਹੋਂਦ ਇਕ ਸੰਘੇੜਾ ਜੱਟ, ਫੂਲ ਨਾਲ ਜੁੜੀ ਹੋਈ ਹੈ ਜੋ ਇਸ ਕਸਬੇ ਨੂੰ ਆਪਣੇ ਨਾਮ ਤੇ ‘ਫੂਲ ਨਗਰ` ਕਹਿੰਦਾ ਸੀ। ਬਾਅਦ ਵਿਚ ਰਾਏ ਸ਼ਹਿਰ ਦੇ ਅਧੀਨ, ਜਿਸ ਦਾ ਇਲਾਕਾ ਮਾਊਸ ਸਿਲਕਿਆਣਾ ਤੱਕ ਫੈਲਿਆ ਹੋਇਆ ਸੀ, ਨਾੜੂ ਰਾਜਪੂਤਾਂ ਨੇ ਇਸ ਤੇ ਕਬਜਾ ਕਰ ਲਿਆ ਅਤੇ ਜਦੋਂ ਉਸ ਦਾ ਪੁੱਤਰ ਰਾਏ ਰਤਨ ਪਾਲ ਮਾਊਂ ਛੱਡ ਗਿਆ ਅਤੇ ਫਿਲੌਰ ਜਾ ਵੱਸਿਆ ਤਾਂ ਜੱਟ ਚਲੇ ਗਏ। ਐਸਾ ਸਮਾਂ ਵੀ ਆਇਆ ਜਿਸ ਬਾਰੇ ਜਾਣਕਾਰੀ ਨਹੀਂ ਹੈ ਪਰ ਰਾਜਪੂਤ ਵੀ ਇੱਥੋਂ ਚਲੇ ਗਏ। ਆਧੁਨਿਕ ਕਸਬੇ ਦਾ ਇਤਿਹਾਸ ਸ਼ਾਹਜਹਾਂ (1627-1658) ਕਾਲ ਤੋਂ ਹੈ ਜਿਸ ਸਮੇਂ ਇਹ ਸਥਾਨ ਖੰਡਹਰ ਬਣਿਆ ਹੋਇਆ ਸੀ ਅਤੇ ਇਸ ਨੂੰ ਮੁੜ ਵਸਾਇਆ ਗਿਆ ਅਤੇ ਇਸ ਸਥਾਨ ਦੀ ਚੋਣ ਦਿੱਲੀ ਤੋਂ ਲਾਹੌਰ ਤੱਕ ਸ਼ਾਹੀ ਲਾਈਨ ਉਤੇ ਇਕ ਸਰਾਂ ਬਣਾਉਣ ਲਈ ਕੀਤੀ ਗਈ। ਸਿੱਖਾਂ ਦੇ ਤਾਕਤ ਵਿਚ ਆਉਣ ਤੋਂ ਬਾਅਦ ਇਸ ਸਥਾਨ ਉਤੇ ਸੁੱਧ ਸਿੰਘ ਕੱਕੜਾ ਨੇ ਕਬਜਾ ਕਰ ਲਿਆ ਅਤੇ ਕਾਫੀ ਵੱਡੇ ਇਲਾਕੇ ਦੀ ਰਾਜਧਾਨੀ ਇਸ ਨੂੰ ਬਣਾ ਦਿੱਤਾ। 1807 ਵਿਚ ਪਰਿਵਾਰ ਖਤਮ ਹੋ ਗਿਆ ਅਤੇ ਇਹ ਸਥਾਨ ਮਹਾਰਾਜਾ ਰਣਜੀਤ ਸਿੰਘ ਦੇ ਕਬਜੇ ਵਿਚ ਆ ਗਿਆ ਜਿਨ੍ਹਾਂ ਨੇ ਸਤਲੁਜ ਦਰਿਆ ਦੇ ਪਾਰ ਆਉਣ-ਜਾਣ ਲਈ ਇਕ ਪ੍ਰਮੁੱਖ ਕਸਬੇ ਦਾ ਦਰਜਾ ਦਿੱਤਾ।

ਲੁਧਿਆਣੇ ਨਾਲ ਅੰਗਰੇਜ਼ਾਂ ਦੇ ਕਾਰ-ਵਿਹਾਰ ਕਾਰਨ ਮਹਾਰਾਜਾ ਰਣਜੀਤ ਸਿੰਘ ਦੇ ਗਵਰਨਰ ਮੋਹਕਮ ਚੰਦ ਦੇ ਅਧੀਨ 1809 ਅਤੇ 1812 ਦੇ ਵਿਚਕਾਰ ਫਿਲੌਰ ਵਿਖੇ ਆਮ ਤੌਰ ਤੇ ਭਾਰੀ ਸੈਨਾ ਮੌਜੂਦ ਰਹਿੰਦੀ ਸੀ ਅਤੇ ਸਰਾਂ ਦੇ ਚਾਰੇ ਪਾਸੇ ਖਾਈ ਅਤੇ ਇਸ ਦੀ ਚਾਰਦੀਵਾਰੀ ਕਰਕੇ ਇਸ ਨੂੰ ਇਕ ਕਿਲ੍ਹੇ ਵਿਚ ਤਬਦੀਲ ਕਰ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਇਸ ਦਾ ਆਰਕੀਟੈਕਟ ਇਕ ਇਟਾਲਵੀ ਇੰਜੀਨੀਅਰ ਸੀ। 1846 ਵਿਚ ਜਦੋਂ ਅਲੀਵਾਲ ਦੇ ਯੁੱਧ (28 ਜਨਵਰੀ, 1846) ਤੋਂ ਬਾਅਦ ਸਿੱਖ ਗੈਰੀਸਨ ਨੂੰ ਹਟਾ ਲਿਆ ਗਿਆ ਉਦੋਂ ਫਿਲੌਰ ਦੇ ਚੌਧਰੀ ਕੁਤੁਬ ਉਦ ਦੀਨ ਨੇ ਕਿਲ੍ਹੇ ਦੀਆਂ ਚਾਬੀਆਂ ਸਾਂਭ ਲਈਆਂ ਅਤੇ ਇਨ੍ਹਾਂ ਨੂੰ ਅੰਗਰਜ਼ ਫੌਜਾਂ ਦੇ ਦੁਆਬ ਵਿਚ ਦਾਖਲ ਹੋਣ ਤੇ ਕਰਨਲ ਮੈਕੀਸਨ ਅਤੇ ਬ੍ਰਿਗੇਡੀਅਰ ਵ੍ਹੀਲਰ ਨੂੰ ਸੌਂਪ ਦਿੱਤਾ ਗਿਆ। ਇਨ੍ਹਾਂ ਸੇਵਾਵਾਂ ਲਈ ਚੌਧਰੀ ਨੂੰ 300 ਰੁਪਏ ਸਲਾਨਾ ਦੀ ਪੈਨਸ਼ਨ ਲੱਗੀ। ਇਸੇ ਸਾਲ ਦੌਰਾਨ ਅਲੀਵਾਰ ਦੇ ਯੁੱਧ ਉਪਰੰਤ ਕਿਲ੍ਹੇ ਦੇ ਨੇੜੇ ਇਕ ਅੰਗਰੇਜ਼ ਛਾਉਣੀ ਬਣਾਈ ਗਈ ਜਿਸ ਵਿਚ 1857 ਵਿਚ ਫੌਜਾਂ ਦੇ ਗਦਰ ਤੋਂ ਪਹਿਲਾਂ ਤੱਕ ਦੇਸੀ ਫੌਜਾਂ ਰਹਿੰਦੀਆਂ ਸਨ। ਇਹ ਕਿਲ੍ਹਾ ਆਪਣੇ ਆਪ ਵਿਚ ਅਸਤਰ-ਸ਼ਸਤਰ ਅਤੇ ਗੋਲਾ ਬਾਰੂਦ ਦਾ ਇਕ ਮਹੱਤਵਪੂਰਨ ਭੰਡਾਰ ਸੀ। ਗਦਰ ਤੋਂ ਬਾਅਦ ਇਸ ਛਾਉਣੀ ਤੇ ਦੁਬਾਰਾ ਕਬਜਾ ਨਹੀਂ ਹੋਇਆ। 1863 ਵਿਚ ਇੱਥੋਂ ਹਥਿਆਰ ਅਤੇ ਗੋਲਾ ਬਾਰੂਦ ਹਟਾ ਦਿੱਤਾ ਗਿਆ ਅਤੇ ਦੇਸੀ ਫੌਜ ਗੈਰੀਸਨ ਬਣ ਕੇ ਇੱਥੋਂ ਚਲੀ ਗਈ। 1891 ਵਿਚ ਇਸ ਕਿਲ੍ਹੇ ਨੂੰ ਖਾਲੀ ਕਰ ਦਿੱਤਾ ਗਿਆ ਅਤੇ ਪੁਲਿਸ ਵਿਭਾਗ ਦੇ ਸਪੁਰਦ ਕਰ ਦਿੱਤਾ ਗਿਆ ਅਤੇ ਹੁਣ ਇੱਥੇ ਇਕ ਪੁਲਿਸ ਟ੍ਰੇਨਿੰਗ ਕਾਲਜ (ਪਹਿਲਾਂ 1 ਜਨਵਰੀ, 1892 ਨੂੰ ਪੁਲਿਸ ਟ੍ਰੇਨਿੰਗ ਸਕੂਲ ਵਜੋਂ ਸਥਾਪਿਤ ਅਤੇ ਅਪ੍ਰੈਲ 1967 ਵਿਚ ਕਾਲਜ ਵਿਚ ਤਬਦੀਲ) ਅਤੇ ਇਕ ਫਿੰਗਰ ਪ੍ਰਿੰਟ ਬਿਓਰੋ (ਅਗਸਤ, 1894 ਵਿਚ ਸਥਾਪਿਤ) ਚਲਾਇਆ ਜਾਂਦਾ ਹੈ। ਪੁਲਿਸ ਟ੍ਰੇਨਿੰਗ ਕਾਲਜ ਦੇਸ਼ ਵਿਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਅਦਾਰਾ ਹੈ। ਇਹ ਪੰਜਾਬ, ਹੋਰ ਰਾਜਾਂ ਅਤੇ ਦੇਸ਼ਾਂ ਦੇ ਪੁਲਿਸ ਅਧਿਕਾਰੀਆਂ / ਸਿਪਾਹੀਆਂ ਨੂੰ ਪੁਲਿਸ ਟ੍ਰੇਨਿੰਗ ਦਿੰਦਾ ਹੈ।

ਪੁਰਾਤਨ ਸਥਾਨ (ਥੇਹ ਘਾਟੀ), ਨਗਰ (ਜਲੰਧਰ) : ਪਿੰਡ ਨਗਰ (31“05`ਉ. 77“50`ਪੂ.) ਫਿਲੌਰ ਦੇ ਉੱਤਰ ਪੂਰਬ ਵੱਲ ਲਗਭਗ 9 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜਿੱਥੇ ਸਭਿਅਤਾ ਦੇ ਤਿੰਨ ਰੰਗ ਹਨ। ਪਹਿਲਾ ਕਾਲ ਸਲੇਟੀ ਰੰਗ ਦੇ ਪੇਂਟ ਹੋਏ ਬਰਤਨ ਹਨ ਜਿਨ੍ਹਾਂ ਉਤੇ ਹੜੱਪਾ ਦੇ ਲਾਲ ਬਰਤਨਾਂ ਦਾ ਪ੍ਰਭਾਵ ਹੈ। ਅੱਧ ਗੋਲਾਕਾਰ ਵਾਲੀਆਂ ਝੌਂਪੜੀਆਂ ਅਤੇ ਸੜੀ ਹੋਈ ਮਿੱਟੀ ਦੇ ਦੋ ਅੰਡੇ ਦੇ ਅਕਾਰ ਦੇ ਢਾਂਚੇ ਜੋ ਸ਼ਾਇਦ ਧਾਰਮਿਕ ਪ੍ਰਕ੍ਰਿਤੀ ਦੇ ਹਨ, ਪਾਏ ਗਏ ਹਨ। ਮਾਲਾ ਅਤੇ ਚੂੜੀਆਂ ਤੋਂ ਇਲਾਵਾ ਤਾਂਬੇ ਦਾ ਸਮਾਨ, ਹੱਡੀਆਂ ਦੇ ਗਹਿਣੇ, ਟੈਰਾਕੋਟਾ ਦੇ ਝੁਮਕੇ ਅਤੇ ਪਸ਼ੂਆਂ ਦੇ ਚਿੱਤਰ ਵੀ ਮਿਲੇ ਹਨ। ਦੂਜੇ ਕਾਲ ਵਿਚ ਵਿਸ਼ੇਸ਼ ਤੌਰ ਤੇ ਕੁਸ਼ਾਣ ਬਰਤਨ, ਟੈਰਾਕੋਟਾ ਅਤੇ ਸਿੱਕੇ ਹਨ। ਇਕ ਟੈਰਾਕੋਟਾ ਮੋਹਰ ਤੇ ਤੀਜੀ ਸਦੀ ਦੇ ਅੱਖਰਾਂ ਵਿਚ ‘ਸ੍ਰੀ-ਮਹਾਂਸੈਨਾਪਤੀ – ਰਾਮਗੁਪਤਾਸਿਯ` ਲਿਖਿਆ ਹੋਇਆ ਹੈ ਜੋ ਕਿ ਇਕ ਬਹੁਤ ਹੀ ਮਹੱਤਵਪੂਰਨ ਖੋਜ ਹੈ। ਤੀਜੇ ਕਾਲੇ ਵਿਚ ਮੱਧਕਾਲੀ ਕੰਮਕਾਜ ਪ੍ਰਫੁਲਤ ਸੀ। (ਅਧਿਸੂਚਨਾ ਨੰ. 1954 ਮਿਤੀ 2-1-1954 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)

ਪੁਰਾਤਨ ਸਥਾਨ, ਕੱਟਪਾਲੋਂ (ਜਲੰਧਰ) : ਪਿੰਡ ਕਟਪਾਲੋਂ (31“05`ਉ.; 75“52 ਪੂ.) ਵਿਖੇ ਪੁਰਾਤਨ ਸਥਾਨ ਫਿਲੌਰ ਦੇ ਪੂਰਬ ਵੱਲ ਲਗਭਗ 7 ਕਿਲੋਮੀਟਰ ਦੇ ਫਾਸਲੇ ਤੇ ਹੈ ਅਤੇ ਸਰਵੇਖਣ ਦੁਆਰਾ ਇਸ ਦੀ ਖੁਦਾਈ 1976-77 ਵਿਚ ਕੀਤੀ ਗਈ ਸੀ। ਪਹਿਲੇ ਕਾਲ ਵਿਚ ਰੰਗ ਕੀਤੇ ਸਲੇਟੀ ਬਰਤਨ ਮਿਲੇ ਜੋ ਹੜੱਪਾ ਬਰਤਨਾਂ ਨਾਲ ਇੰਟਰਲਾਕ ਸਨ। ਤਾਂਬੇ ਦੀ ਸੁਰਮਾ ਪਾਉਣ ਵਾਲੀ ਸਲਾਈ ਅਤੇ ਟੈਰਾਕੋਟਾ ਮਣਕੇ ਅਤੇ ਪਹੀਏ ਹੋਰ ਪ੍ਰਮੁੱਖ ਖੋਜਾਂ ਹਨ। ਇਸ ਤੋਂ ਕੁਝ ਸਮਾਂ ਬੀਤਣ ਤੋਂ ਬਾਅਦ ਦੂਜਾ ਕਾਲ ਕੁਸ਼ਾਣਾਂ ਦਾ ਹੈ। ਤੀਜੇ ਕਾਲ ਵਿਚ ਸਤਹ ਉਤੇ ਕਾਫੀ ਟੋਏ ਹਨ। (ਅਧਿਸੂਚਨਾ ਨੰ. 4/7/67-ਸੀਏ (1) ਮਿਤੀ 5-3-1968 ਭਾਰਤੀ ਪੁਰਾਤੱਤਵ ਸਰਵੇਖਣ, ਚੰਡੀਗੜ੍ਹ ਸਰਕਲ)