• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ

ਸਪਾਰਕ ਮੇਲਾ 2022

23/11/2022 - 24/11/2022
ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ
  • ਜ਼ਿਲ੍ਹਾ ਪ੍ਰਸ਼ਾਸ਼ਨ, ਜਲੰਧਰ ਵਲੋਂ ਸ਼ਾਨਦਾਰ ਸਪਾਰਕ ਮੇਲੇ ਦੀ ਸੱਤਵੀਂ ਅਡੀਸ਼ਨ 23 ਅਤੇ 24 ਨਵੰਬਰ 2022 ਨੂੰ ਸੰਗਠਿਤ ਕਰ ਰਹੀ ਹੈ। ਛੇ ਸਫ਼ਲਤਾਪੂਰਵਕ ਅਡੀਸ਼ਨ ਦੇ ਨਾਲ ਤਕਰੀਬਨ 25000 ਵਿਦਿਆਰਥੀਆਂ ਨੇ ਹਰ ਸਾਲ ਇਸ ਤੋਂ ਫਾਇਦਾ ਲਿਆ ਹੈ।
  • ਸਪਾਰਕ ਮੇਲੇ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਆਉਣ ਵਾਲੇ ਭਵਿੱਖ ਲਈ ਨਾ ਕੇਵਲ ਵਿਦਿਆਰਥੀਆਂ, ਸਿੱਖਿਆ ਸ਼ਾਸਤਰੀਆਂ, ਸੰਸਥਾਵਾਂ ਜੋ ਕਿ ਵੱਖਰੀਆਂ ਧਾਰਾਵਾਂ ਵਿੱਚ ਉਤੱਮ ਕੰਮ ਕਰ ਰਹੀਆਂ ਹਨ, ਇਸ ਦੇ ਨਾਲ ਨਾਲ ਉਦਯੋਗਿਕ ਲੀਡਰ ਅਤੇ ਵੱਖਰੇ-ਵੱਖਰੇ ਖੇਤਰਾਂ ਵਿੱਚੋਂ ਇੱਕ ਦੂਸਰੇ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਸਕਦੇ ਹਨ।
  • ਜ਼ਿਲ੍ਹੇ ਤੋਂ ਬਾਹਰ ਅਤੇ ਆਸ ਪਾਸ ਦੇ ਵਿਦਿਆਰਥੀ ਸਪਾਰਕ ਮੇਲੇ ਵਿੱਚ ਅਹਿਮ ਅਤੇ ਰੁਜ਼ਗਾਰ ਨਾਲ ਜੁੜੀ ਹੋਈ ਅਣਮੁੱਲੀ ਜਾਣਕਾਰੀ ਮਾਹਿਰਾਂ ਕੋਲੋਂ ਲੈ ਸਕਦੇ ਹਨ। ਵੱਖ-ਵੱਖ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਸਰਕਾਰੀ ਅਦਾਰਿਆਂ ਵਲੋਂ ਲਗਾਈਆਂ ਜਾਂਦੀਆਂ ਹਨ। ਇਸ ਵਿੱਚ ਵਿਦਿਆਰਥੀਆਂ ਨੂੰ ਕੇਂਦਰ ਅਤੇ ਰਾਜ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਹੈ। ਇਸ ਮੇਲੇ ਵਿੱਚ ਜ਼ਿਲ੍ਹੇ ਦੇ ਸਿਰਮੌਰ ਵਿੱਦਿਅਕ ਅਦਾਰੇ ਅਤੇ ਉਦਯੋਗਿਕ ਲੀਡਰ ਵਿਦਿਆਰਥੀਆਂ ਨੂੰ ਵੱਖਰੇ-ਵੱਖਰੇ ਕੈਰੀਅਰ ਚੁਨਣ ਬਾਰੇ ਆਪਣਾ ਗਿਆਨ ਫੈਲਾਉਣਗੇ।
  • ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਇਸ ਮੇਲੇ ਵਿੱਚ ਕੈਰੀਅਰ ਕਾਊਂਸਲਿੰਗ, ਪ੍ਰੇਰਿਤ ਗੱਲਬਾਤ,ਖੇਡਾਂ ਅਤੇ ਸੱਭਿਚਾਰ, ਫੌਜ, ਜਲ ਸੈਨਾ, ਹਵਾਈ ਸੈਨਾ, ਸਿਵਲ ਸੇਵਾਵਾਂ, ਨਿਆਂਇਕ ਸੇਵਾਵਾਂ,ਕਾਰੋਬਾਰ ਅਤੇ ਉਦਯੋਗ ਨਾਲ ਸਬੰਧਤ ਲੀਡਰ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ।