ਬੰਦ

ਵੀਡੀਓ ਗੈਲਰੀ

ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨੇ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਮਹਾਂਮਾਰੀ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਗੰਭੀਰ ਹੈ। ਉਨ੍ਹਾਂ ਜਲੰਧਰ ਵਿੱਚ ਸ਼ੂਗਰ, ਹਾਈਪਰਟੈਨਸ਼ਨ ਅਤੇ ਗੰਭੀਰ ਗੁਰਦੇ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋਈਆਂ 63 ਮੌਤਾਂ ਬਾਰੇ ਵੀ ਦੱਸਿਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਾ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ ਟੈਸਟ ਲਈ ਅੱਗੇ ਆਉਣ। ਉਨ੍ਹਾਂ ਲੈਵਲ -1, ਲੈਵਲ -2 ਅਤੇ ਲੈਵਲ-3 ਦੇ ਨਾਲ ਨਾਲ ਬੈੱਡਾਂ, ਪਾਈਪ ਆਕਸੀਜਨ ਸਪਲਾਈ ਅਤੇ ਆਈਸੀਯੂ ਬੈੱਡਾਂ ਸਮੇਤ ਬਿਨ੍ਹਾਂ ਵੈਂਟੀਲੇਟਰ ਬਾਰੇ ਵੀ ਦੱਸਿਆ।ਉਨ੍ਹਾਂ ਕਿਹਾ ਕਿ ਜੇਕਰ ਕੋਈ ਜਲੰਧਰ ਨਿਵਾਸੀ ਪ੍ਰਾਈਵੇਟ ਹਸਪਤਾਲ ਜਾਣਾ ਚਾਹੁੰਦਾ ਹੈ, ਤਾਂ jalandhar.nic.in ਜਾਂ 0181-2224417 ‘ਤੇ ਫੋਨ ਕਰਕੇ ਬੈੱਡਾਂ ਦੀ ਉਪਲਬਧਤਾ ਬਾਰੇ ਪਤਾ ਲਗਾਇਆ ਜਾ ਸਕਦਾ ਹੈ, ਤਾਂ ਜੋ ਇਲਾਜ ਸ਼ੁਰੂ ਕਰਨ ਵਿਚ ਸਮਾਂ ਅਜਾਈਂ ਨਾ ਜਾ ਸਕੇ।