ਇਤਿਹਾਸ
ਨਾਮ ਦਾ ਮੂਲ ਸ੍ਰੋਤ
ਜ਼ਿਲ੍ਹੇ ਦਾ ਨਾਮ, ਜਲੰਧਰ ਨਾਮ ਦੇ ਇਕ ਰਾਖਸ਼ ਰਾਜਾ ਦੇ ਨਾਮ ਤੇ ਪਿਆ ਜਿਸ ਦਾ ਜ਼ਿਕਰ ਪੁਰਾਣਾਂ ਅਤੇ ਮਹਾਭਾਰਤ ਵਿਚ ਮਿਲਦਾ ਹੈ| ਜਲੰਧਰ ਭਗਵਾਨ ਰਾਮ ਦੇ ਪੁੱਤਰ ਲਵ ਦੀ ਰਾਜਧਾਨੀ ਸੀ| ਇਕ ਹੋਰ ਮਾਨਤਾ ਅਨੁਸਾਰ ਜਲੰਧਰ ਦਾ ਨਾਮ ਪ੍ਰਾਕ੍ਰਿਤ ਸ਼ਬਦ “ਜਲੰਧਰ” ਤੋਂ ਪਿਆ ਜਿਸ ਤੋਂ ਭਾਵ ਹੈ ਜਲ ਦੇ ਅੰਦਰ ਅਰਥਾਤ ਦਰਿਆ ਸੁਤਲਜ ਅਤੇ ਬਿਆਸ ਦੇ ਵਿਚਕਾਰ ਪੈਂਦਾ ਇਲਾਕਾ| ਜਲੰਧਰ ਦਾ ਇਕ ਹੋਰ ਨਾਮ ਤ੍ਰਿਗਰਤ ਹੈ ਕਿਉਂ ਜੋ ਇੱਥੇ ਤਿੰਨ ਦਰਿਆਵਾਂ ਸੁਤਲਜ, ਬਿਆਸ ਅਤੇ ਰਾਵੀ ਦੇ ਪਾਣੀ ਸਨ|
ਇਤਿਹਾਸ ਅਤੇ ਸੱਭਿਆਚਾਰਪੁਰਾਤਨ ਕਾਲਪੁਰਾਤਨ ਸਮੇਂ ਦੌਰਾਨ ਜਲੰਧਰ ਜ਼ਿਲ੍ਹਾ ਜਾਂ ਸਲਤਨਤ ਰਾਵੀ ਤੋਂ ਸੁਤਲਜ ਤੱਕ ਦੇ ਸਮੁੱਚੇ ਚੜਦੇ ਦੋਆਬਾ ਇਲਾਕੇ ਨਾਲ ਮਿਲ ਕੇ ਬਣਿਆ ਹੋਇਆ ਸੀ| ਪਦਮਾ ਪੁਰਾਣ ਅਨੁਸਾਰ, ਜਨਰਲ ਕੋਨਿੰਘਮ ਦੇ ਕਹੇ ਅਨੁਸਾਰ ਇਸ ਦੇਸ਼ ਦਾ ਨਾਂ ਸਾਗਰ ਤੋਂ ਪੈਦਾ ਹੋਏ ਗੰਗਾ ਦੇ ਪੁੱਤਰ ਮਹਾਨ ਰਾਖਸ਼ ਰਾਜਾ ਜਾਲੰਧਰ ਤੋਂ ਪਿਆ| ਸਮੁੱਚਾ ਪੰਜਾਬ ਅਤੇ ਮੌਜੂਦਾ ਜਲੰਧਰ ਜ਼ਿਲ੍ਹਾ ਸਿੰਧੂ ਘਾਟੀ ਸੱਭਿਅਤਾ ਦਾ ਇਕ ਹਿੱਸਾ ਸੀ| ਸਿੰਧੂ ਘਾਟੀ ਸੱਭਿਅਤਾ ਦੇ ਅਵਸ਼ੇਸ਼ ਕਾਫ਼ੀ ਮਾਤਰਾ ਵਿਚ ਹੱੜਪਾ ਅਤੇ ਮੋਹਨਜੋਦਾਰੋ ਵਿਖੇ ਮਿਲੇ ਹਨ| ਹਾਲ ਹੀ ਦੇ ਸਾਲਾਂ ਦੌਰਾਨ ਪੁਰਾਤੱਤਵ ਖੋਜ ਹੱੜਪਾ ਅਵਧੀ ਦੀ ਜਲੰਧਰ ਜ਼ਿਲ੍ਹੇ ਦੀ ਪੁਰਾਤਨਤਾ ਤੇ ਜ਼ੋਰ ਦਿੱਤਾ ਹੈ| ਸਤਹੀ ਖੋਜ ਦੇ ਅਧਾਰ ਤੇ ਹੇਠ ਦਰਜ ਨਵੇਂ ਸਥਾਨ ਭਾਰਤ ਦੇ ਪੁਰਾਤੱਤਵ ਨਕਸ਼ੇ ਤੇ ਲਿਆਂਦੇ ਗਏ ਹਨ ਅਤੇ ਹੇਠ ਦਰਜ ਥਾਵਾਂ ਤੇ ਹੱੜਪਾ ਅਤੇ ਮੋਹਨਜੋਦਾਰੋ ਵਾਂ ਹੀ ਜਲੰਧਰ ਜ਼ਿਲ੍ਹੇ ਵਿਖੇ ਵੀ ਉਹੋ ਜਿਹੇ ਲੋਕਾਂ ਦੇ ਪਾਏ ਜਾਣ ਦੇ ਸਬੂਤ ਮਿਲੇ ਹਨ:-
ਲੜੀ ਨੰ. | ਪਿੰਡ ਦਾ ਨਾਂ | ਤਹਿਸੀਲ ਦਾ ਨਾਂ |
---|---|---|
1. | ਅੱਪਰਾ | ਫ਼ਿੱਲੌਰ |
2. | ਆਸਾਪੁਰ | ਫ਼ਿੱਲੌਰ |
3. | ਬੜਾ ਪਿੰਡ | ਫ਼ਿੱਲੌਰ |
4. | ਬਸੀਆਂ | ਫ਼ਿੱਲੌਰ |
5. | ਕਟਪਾਲੋਂ | ਫ਼ਿੱਲੌਰ |
6. | ਲੱਲੀਆਂ | ਫ਼ਿੱਲੌਰ |
7. | ਨਗਰ | ਫ਼ਿੱਲੌਰ |
8. | ਢੋਲੇਟਾ | ਫ਼ਿੱਲੌਰ |
9. | ਤੇਹਾਂਗ | ਫ਼ਿੱਲੌਰ |
10. | ਬੀੜ ਬੰਸੀਆਂ | ਫ਼ਿੱਲੌਰ |
11. | ਭਗਵਾਨਪੁਰ | ਜਲੰਧਰ |
12. | ਬਸੀਆਂ | ਜਲੰਧਰ |
13. | ਢੋਗਰੀ | ਜਲੰਧਰ |
14. | ਢੰਡੌਰੀ | ਜਲੰਧਰ |
15. | ਡੁਗਰੀ | ਜਲੰਧਰ |
16. | ਹਰੀਪੁਰ | ਜਲੰਧਰ |
17. | ਖੈਰਾ | ਜਲੰਧਰ |
18. | ਕਰਤਾਰਪੁਰ (ਰ) | ਜਲੰਧਰ |
19. | ਕਾਲਾ ਬਹੀਨਾ | ਜਲੰਧਰ |
20. | ਕੋਟਲਾ ਨਿਹੰਗ | ਜਲੰਧਰ |
21. | ਦੌਲਤਪੁਰ | ਜਲੰਧਰ |
22. | ਮਾਧੋਪੁਰ | ਜਲੰਧਰ |
23. | ਮੱਲੀਆਂ | ਜਲੰਧਰ |
24. | ਨੌਲੀ | ਜਲੰਧਰ |
25. | ਉੱਚਾ ਲੁਟੇਰਾ | ਜਲੰਧਰ |
26. | ਹਰੀਪੁਰ | ਨਕੋਦਰ |
27. | ਦੌਲਤਪੁਰ | ਨਕੋਦਰ |
28. | ਢੇਰੀਆਂ | ਨਕੋਦਰ |
29. | ਮੁੱਲੇਵਾਲਾ | ਨਕੋਦਰ |
30. | ਮਲਸੀਆਂ | ਨਕੋਦਰ |
31. | ਨੂਰਪੁਰ | ਨਕੋਦਰ |
32. | ਨਕੋਦਰ | ਨਕੋਦਰ |
33. | ਸਿੰਘਪੁਰ | ਨਕੋਦਰ |
34. | ਟੁਟ | ਨਕੋਦਰ |
35. | ਤਲਵੰਡੀ ਮਾਧੋ | ਨਕੋਦਰ |
ਉਕਤ ਦਰਸਾਏ ਸਬੂਤ ਤੋਂ ਇਹ ਸਿੱਧ ਹੁੰਦਾ ਹੈ ਕਿ ਸਮੁੱਚਾ ਜਲੰਧਰ ਜ਼ਿਲ੍ਹਾ ਇਤਿਹਾਸ ਦੇ ਅਰੰਭਕ ਕਾਲ ਵਿਚ ਸਿੰਧੂ ਘਾਟੀ ਸੱਭਿਅਤਾ ਦੇ ਅਧੀਨ ਪੈਂਦੇ ਵਿਸ਼ਾਲ ਇਲਾਕੇ ਦਾ ਇਕ ਹਿੱਸਾ ਸੀ| ਇਸ ਇਲਾਕੇ ਵਿਚ ਆਰਿਅਨ ਸੱਭਿਅਤਾ ਤੋਂ ਪਹਿਲਾਲ਼ ਇਹ ਸੱਭਿਅਤਾ ਵਿਕਸਤ ਹੋਈ| ਖੁਦਾਈ ਕੀਤੀ ਗਈ ਅਤੇ ਜ਼ਿਲ੍ਹਾ ਜਲੰਧਰ ਵਿਖੇ ਉਕਤ ਦਰਸਾਈਆਂ ਥਾਵਾਂ ਤੇ ਪੂਰਬੀ ਪੰਜਾਬ ਵਿਚ ਹੱੜਪਾ ਸੱਭਿਅਤਾ ਦੇ ਨਿਸ਼ਾਨ ਮਿਲੇ, ਪੂਰਬਲੇ ਦੋ ਮਹੱਤਵਪੂਰਣ ਸਥਾਨ ਭਾਵ (ਹੱੜਪਾ ਅਤੇ ਮੋਹਨਜੋਦਾਰੋ) ਪਾਕਿਸਤਾਨ ਵਿਚ ਹਨ| ਜਲੰਧਰ ਜ਼ਿਲ੍ਹੇ ਵਿਚ ਨਗਰ (ਤਹਿਸੀਲ ਫ਼ਿੱਲੌਰ) ਵਿਖੇ ਵਿਰਲੇ ਅਤੇ ਵਿਲੱਖਣ ਪੁਰਾਤੱਤਵੀ ਸਮਾਨ ਮਿਲੇ ਹਨ| ਭਾਰਤ ਦੇ ਸਭ ਤੋਂ ਪੁਰਾਤਨ ਸ਼ਹਿਰ ਸਿੰਧੂ ਨਦੀ ਦੀ ਘਾਟੀ ਵਿਚ ਸਨ| ਪੁਰਾਤੱਤਵ ਵਿਗਿਆਨੀਆਂ ਵੱਲੋਂ ਕਈ ਵੱਖ ਵੱਖ ਅਬਾਦੀਆਂ ਦੇ ਨਿਸ਼ਾਨ ਲੱਭੇ ਗਏ ਹਨ| ਇਹ ਹਜ਼ਾਰਾਂ ਮੀਲ ਲੰਮੇ ਇਲਾਕੇ ਵਿਚ ਫ਼ੈਲੇ ਹੋਏ ਹਨ| ਇਹ ਸ਼ਹਿਰ 2300 ਤੋਂ 1700 ਈ. ਪੂ. ਤੱਕ ਵਸਦੇ ਰਹੇ| ਅਰੰਭਕ ਇਤਿਹਾਸਕਾਰ ਉੱਤਰ ਭਾਰਤ ਦੇ ਰਾਜਾ ਕੁਸ਼ਨ ਦੇ ਕਨਿਸ਼ਕਾ ਰਾਜ ਦੌਰਾਨ ਜਲੰਧਰ ਦੇ ਜ਼ਿਕਰ ਦੀ ਗੱਲ ਕਰਦੇ ਹਨ ਜਿਸ ਦੇ ਕਾਲ ਵਿਚ ਬੋਧੀਆਂ ਦੀਆਂ ਪਵਿੱਤਰ ਲਿਖਤਾਂ ਨੂੰ ਇਕੱਤਰ ਅਤੇ ਵਿਵਸਥਿਤ ਕਰਨ ਲਈ ਅਤੇ ਇਸ ਦੇ ਵਿਭਿੰਨ ਵਰਗਾਂ ਨੂੰ ਮੁੜ ਸੰਗਠਿਤ ਕਰਨ ਹਿੱਤ ਲਗਭਗ 100 ਏਡੀ ਵਿਚ ਬੋਧੀ ਧਰਮਸ਼ਾਸਤਰੀਆਂ ਦੀ ਇਕ ਸਭਾ ਜੁੜੀ ਸੀ| 7ਵੀਂ ਸ਼ਤਾਬਦੀ ਵਿਚ, ਮਸ਼ਹੂਰ ਚੀਨੀ ਯਾਤਰੀ ਅਤੇ ਸ਼ਰਧਾਲੂ ਹਿਊਨ ਸਾਂਗ ਰਾਜਾ ਉਤੀਤੋ (ਜਿਸ ਨੂੰ ਅਲੈਗਜ਼ੈਂਡਰ ਕਨਿੰਘਮ ਰਾਜਪੂਤ ਰਾਜਾ ਅਤਰ ਚੰਦ ਨਾਲ ਜੋੜਦਾ ਹੈ) ਦੇ ਰਾਜ ਕਾਲ ਦੌਰਾਨ ਹਰਸ਼ ਵਰਧਨ ਦੀ ਸਲਤਨ ਸਮੇਂ ਜਲੰਧਰ ਜਾਂ ਤ੍ਰਿਗਰਤ ਆਇਆ| ਉਸ ਸਮੇਂ ਕਿਹਾ ਜਾਂਦਾ ਸੀ ਕਿ ਇਸ ਦਾ ਵਿਸਥਾਰ ਪੂਰਬ ਤੋਂ ਪੱਛਮ ਵੱਲ 167 ਮੀਲ (ਲਗਭਗ 268 ਕਿ.ਮੀ.) ਅਤੇ ਉੱਤਰ ਤੋਂ ਦੱਖਣ ਵੱਲ 133 ਮੀਲ (ਲਗਭੱਗ 213 ਕਿ.ਮੀ) ਸੀ, ਜਿਸ ਵਿਚ ਚੰਬਾ, ਮੰਡੀ ਅਤੇ ਸੁਕੇਤ (ਹਿਮਾਚਲ ਪ੍ਰਦੇਸ਼) ਅਤੇ ਮੈਦਾਨਾਂ ਵਿਚ ਸਤਾਦ੍ਰੂ ਅਤੇ ਸਰਹਿੰਦ ਦੇ ਸੂਬੇ ਸ਼ਾਮਲ ਸਨ| ਰਾਜਾ ਉਤੀਤੋ ਹਰਸ਼ ਵਰਧਨ ਦਾ ਹੀ ਇਕ ਸਹਿਯੋਗੀ ਸੀ| ਮੰਨਿਆ ਜਾਂਦਾ ਹੈ ਕਿ ਦੇਸ਼ ਉੱਤੇ ਰਾਜਪੂਤ ਰਾਜਿਆਂ ਦਾ ਰਾਜ 12ਵੀਂ ਸਦੀ ਤੱਕ ਰਿਹਾ, ਜਿਸ ਵਿਚ ਕਦੇ ਕਦੇ ਅੜ੍ਚਨ ਆਉਂਦੀ ਰਹੀ, ਪਰ ਉਨ੍ਹਾਂ ਰਾਜਧਾਨੀ ਜਲੰਧਰ ਸੀ ਅਤੇ ਕਾਂਗੜਾ ਮਜ਼ਬੂਤੀ ਅਤੇ ਸ਼ਕਤੀ ਦਾ ਗੜ ਸੀ|ਚੀਨੀ ਤੀਰਥ ਯਾਤਰੀ ਫ਼ੈਮੀਨ ਦੇ ਅਨੁਸਾਰ, ਜਿਸ ਨੇ ਸੱਤਵੀਂ ਸਦੀ ਏਡੀ ਵਿਚ ਭਾਰਤ ਦੀ ਯਾਤਰਾ ਕੀਤੀ, ਭਾਰਤ ਵਿਚ ਬੋਧੀਆਂ ਦੇ ਵਿਹਾਰ ਅਤੇ ਮਠ ਵੱਡੀ ਗਿਣਤੀ ਵਿਚ ਸਨ| ਜਲੰਧਰ ਜ਼ਿਲ੍ਹੇ ਵਿਚ 50 ਤੱਕ ਵਿਹਾਰ ਅਤੇ ਮਠ ਸਨ| ਵੱਡੀ ਗਿਣਤੀ ਵਿਚ ਲੋਕਾਂ ਨੇ ਬੌਧ ਧਰਮ ਨੂੰ ਅਪਣਾਇਆ ਹੋਇਆ ਸੀ|ਦਸਵੀਂ ਸਦੀ ਦੇ ਮੱਧ ਤੋਂ ਬਾਅਦ 1019 ਏਡੀ ਤੱਕ ਜ਼ਿਲ੍ਹਾ ਪੰਜਾਬ ਦੀ ਸ਼ਾਹੀ ਹਕੂਮਤ ਵਿਚ ਗਿਣਿਆ ਜਾਂਦਾ ਸੀ ਅਤੇ ਜਲੰਧਰ ਨੂੰ ਇਲਾਕੇ ਦਾ ਇਕ ਮਹੱਤਵਪੂਰਣ ਸ਼ਹਿਰ ਮੰਨਿਆ ਜਾਂਦਾ ਸੀ|ਮੱਧਕਾਲੀ ਕਾਲ1296-1316 ਈ. – ਅਲਾਉਦੀਨ ਖਿਲਜੀ ਦੀ ਬਾਦਸ਼ਾਹਤ ਦੌਰਾਨ ਬਹੁਤ ਸਾਰੇ ਮੁਗਲ ਹਮਲੇ ਹੋਏ, ਦੁਆ ਦੇ ਅਧੀਨ ਹਮਲਾਵਰ ਜਲੰਧਰ ਦੇ ਨੇੜੇ ਉਲਗ ਖਾਨ ਅਤੇ ਜਾਫਰ ਖਾਨ ਵੱਲੋਂ 1297 ਈਸਵੀ ਵਿਚ ਹਰਾਏ ਗਏ।
1398 ਈ. – ਤੈਮੂਰ ਦੁਆਰਾ ਦਿੱਲੀ ਛੱਡਣ ਦੇ ਫਲਸਰੂਪ ਤੁਗਲਕ ਘਰਾਨਾ ਖਤਮ ਹੋ ਗਿਆ।
1416 ਈ. – ਮਲਿਕ ਤੁਗਾਨ ਨੇ ਸਰਹੱਦ ਦੇ ਗਵਰਨਰ ਨੂੰ ਮੌਤ ਦੇ ਘਾਟ ਉਤਾਰਿਆ। ਪਰ ਉਸ ਨੂੰ ਮਲਿਕ ਦੌਧ ਅਤੇ ਜ਼ੀਰਕ ਖਾਨ ਵੱਲੋਂ ਪਹਾੜੀਆਂ ਵਿਚ ਭਜਾ ਦਿੱਤਾ ਗਿਆ।
1417 ਈ. – ਮਲਿਕ ਤੁਗਾਨ ਭਾਰੀ ਗਿਣਤੀ ਵਿਚ ਸੈਨਾ ਲੈ ਕੇ ਵਾਪਸ ਮੁੜਿਆ ਅਤੇ ਸਰਹਿੰਦ ਦੇ ਕਬਜਾ ਕਰ ਲਿਆ, ਦਿੱਲੀ ਦੇ ਖਿਜ਼ਰ ਖਾਨ (1414-1421 ਈ.) ਨੇ ਜ਼ੀਰਕ ਖਾਨ ਨੂੰ ਉਸ ਦੇ ਮਗਰ ਭੇਜਿਆ ਅਤੇ ਉਸ ਦੇ ਪਹੰੁਚਣ ਤੇ ਉਹ ਵਾਪਸ ਪਹਾੜਾਂ ਵਿਚ ਚਲਾ ਗਿਆ। ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਉਸ ਨੂੰ ਜਲੰਧਰ ਸੌਂਪ ਦਿੱਤਾ ਗਿਆ।
1419 ਈ. – ਤਾਰੀਖੇ ਮੁਬਾਰਕ ਸ਼ਾਹੀ ਵਿਚ ਜ਼ਿਕਰ ਹੈ ਕਿ ਤੁਗਾਨ ਜੋ ਜਲੰਧਰ ਦੇ ਤੁਰਕ-ਬਚਰਾ ਦਾ ਰਾਜਾ ਸੀ ਉਸ ਨੇ ਸੁਲਤਾਨ ਸ਼ਾਹ ਲੋਧੀ, ਸਰਹਿੰਦ ਦੇ ਗਵਰਨਰ ਅਤੇ ਬਹਿਲੋਲ ਲੋਧੀ ਦੀ ਇਕ ਬਹਿਰੂਪੀਏ ਦੇ ਖਿਲਾਫ ਮਦਦ ਕੀਤੀ ਜਿਸ ਨੇ ਆਪਣਾ ਨਾਂ ਸਾਰੰਗ ਖਾਨ ਰੱਖਿਆ ਹੋਇਆ ਸੀ ਅਤੇ ਉਸ ਨੇ ਹੁਸ਼ਿਆਰਪੁਰ ਦੇ ਨੇੜੇ ਬਜਵਾੜਾ ਦੇ ਪਹਾੜਾਂ ਵਿਚ ਵਿਦਰੋਹ ਕੀਤਾ ਜੋ ਉਸ ਸਮੇਂ ਜਲੰਧਰ ਤੇ ਨਿਰਭਰ ਸੀ।
1420 ਈ. – ਤੁਗਾਨ ਨੇ ਇਕ ਵਾਰ ਫਿਰ ਖਜ਼ੀਰ ਖਾਨ ਖਿਲਾਫ ਬਗਾਵਤ ਕੀਤੀ ਅਤੇ ਸਰਹਿੰਦ ਉਤੇ ਕਬਜਾ ਕਰ ਲਿਆ ਅਤੇ ਇਸ ਦਾ ਵਿਸਤਾਰ ਮਨਸੁਰਪੁਰ ਅਤੇ ਪਾਇਲ ਤੱਕ ਕਰ ਦਿੱਤਾ। ਇਕ ਵਾਰ ਫਿਰ ਦਿੱਲੀ ਤੋਂ ਮਲਿਕ ਖੈਰ-ਉਦੀਨ ਨੂੰ ਭੇਜਿਆ ਗਿਆ ਅਤੇ ਲੁਧਿਆਣਾ ਵਿਖੇ ਸਤਲੁਜ ਪਾਰ ਕਰਕੇ ਤੁਗਾਨ ਵਾਪਸ ਚਲਾ ਗਿਆ। ਪਰ ਦਰਿਆ ਦਾ ਪਾਣੀ ਨੀਵਾਂ ਹੋਣ ਕਾਰਨ ਸ਼ਾਹੀ ਫੌਜਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਹ ਜਸਰਥ ਖੋਖਰ ਦੇਸ਼ ਵਿਚ ਭੱਜ ਗਿਆ ਅਤੇ ਉਸ ਦੀ ਪਤਨੀ ਨੂੰ ਜ਼ੀਰਕ ਖਾਨ ਦੇ ਹਵਾਲੇ ਕਰ ਦਿੱਤਾ ਗਿਆ।
1421 ਈ. – ਜਲੰਧਰ ਦੇ ਤੱਤਕਾਲੀ ਗਵਰਨਰ ਜ਼ੀਰਕ ਖਾਨ ਨੇ ਜਸਰਤ ਖੋਖਰ ਦੇ ਕਹਿਣ ਤੇ ਜਲੰਧਰ ਦਾ ਕਿਲ੍ਹਾ ਖੁਸ਼ੀ ਨਾਲ ਛੱਡ ਦਿੱਤਾ ਜਿਸ ਨੇ ਇਕ ਸਾਲ ਬਾਅਦ ਦਰਿਆ ਪਾਰ ਕਰਕੇ ਉਸ ਤੇ ਧਾਵਾ ਬੋਲਿਆ। ਫਿਰ ਉਸ ਨੇ ਸਰਹਿੰਦ ਵਿਖੇ ਸੁਲਤਾਨ ਸ਼ਾਹ ਲੋਧੀ ਨੂੰ ਬੰਦੀ ਬਣਾਇਆ ਪਰ ਨਵੇਂ ਬਾਦਸ਼ਾਹ ਮੁਬਾਰਕ ਸ਼ਾਹ ਦੇ ਕਹਿਣ ਤੇ ਸਰਹਿੰਦ ਨੂੰ ਛੱਡ ਦਿੱਤਾ ਅਤੇ ਜ਼ੀਰਕ ਖਾਨ ਨੂੰ ਲੁਧਿਆਣਾ ਵਿਖੇ ਮੁਕਤ ਕਰ ਦਿੱਤਾ।
1431.31 ਈ. ਜਲੰਧਰ ਨੇੜੇ ਬੇਅ ਵਿਖੇ ਜਸਰਥ ਨੇ ਮਲਿਕ ਸਿਕੰਦਰ ਨੂੰ ਹਰਾਇਆ, ਉਸ ਨੂੰ ਬੰਦੀ ਬਣਾਇਆ ਅਤੇ ਇਸ ਉਪਰੰਤ ਲਾਹੌਰ-ਏ ਤੇ ਕਬਜਾ ਕਰਿਆ, ਉਹ ਪਿੱਛੇ ਹੱਟ ਗਿਆ ਅਤੇ ਨਸਰਤ ਖਾਨ ਨੂੰ ਲਾਹੌਰ-ਏ ਅਤੇ ਜਲੰਧਰ ਦਾ ਇੰਚਾਰਜ ਬਣਾ ਦਿੱਤਾ ਗਿਆ। ਅਗਸਤ 1432 ਵਿਚ ਜਸਰਤ ਨੇ ਵਾਪਸੀ ਕੀਤੀ ਅਤੇ ਉਸ ਉਤੇ ਹਮਲਾ ਕਰ ਦਿੱਤਾ ਪਰ ਉਸ ਦੀ ਹਾਰ ਹੋਈ। ਸਤੰਬਰ 1432 ਦੀ ਮੁਹੱਰਮ ਵਿਚ ਮਲਿਕ ਅੱਲਾਹ ਦਾਦ ਲੋਧੀ ਜਿਸ ਨੂੰ ਨਸਰਤ ਖਾਨ ਦੀ ਥਾਂ ਸੰਭਾਲਣ ਲਈ ਭੇਜਿਆ ਗਿਆ ਸੀ, ਉਸ ਉਤੇ ਜਲੰਧਰ ਨੇੜੇ ਜਸਰਥ ਨੇ ਹਮਲਾ ਕਰ ਦਿੱਤਾ।
1441 ਈ. – ਮੁਹੰਮਦ ਸ਼ਾਹ ਨੇ ਲਾਹੌਰ-ਏ ਅਤੇ ਦੀਪਾਲਪੁਰ ਦੇ ਗਵਰਨਰ ਵਜੋਂ ਸਰਹਿੰਦ ਦੇ ਬਹਿਲੋਲ ਲੋਧੀ ਦੇ ਨਾਂ ਦੀ ਪੁਸ਼ਟੀ ਕੀਤੀ ਅਤੇ ਉਸ ਨੂੰ ਜਸਰਥ ਦਾ ਮੁਕਾਬਲਾ ਕਰਨ ਲਈ ਭੇਜਿਆ। ਪਰ ਬਹਿਲੋਲ ਲੋਧੀ ਨੇ ਖੋਖਰ ਮੁਖੀ ਨਾਲ ਸਮਝੌਤਾ ਕੀਤਾ, ਵਿਦ੍ਰੋਹ ਕੀਤਾ ਅਤੇ ਅਜਾਦ ਰਿਹਾ ਅਤੇ ਅੰਤ ਵਿਚ 1450 ਈ. ਵਿਚ ਦਿੱਲੀ ਦਾ ਸੁਲਤਾਨ ਬਣਿਆ।
1445-51 ਈ. – ਅੱਲਾਹਉਦੀਨ ਆਲਮ ਸ਼ਾਹ ਦੇ ਸਮੇਂ ਦੌਰਾਨ ਭਾਰਤ ਕਈ ਸੁਤੰਤਰ ਸੂਬਿਆਂ ਵਿਚ ਵੰਡਿਆਂ ਹੋਇਆ ਸੀ। ਸੱਯਦਾਂ ਦੇ ਆਉਣ ਤੋਂ ਬਹੁਤ ਪਹਿਲਾਂ ਦਿੱਲੀ ਦੀ ਸਲਤਨਤ ਦਾ ਅਕਾਰ ਅਤੇ ਤਾਕਤ ਕਾਫੀ ਘੱਟ ਹੋ ਗਈ ਸੀ। ਉਸ ਸਮੇਂ ਬਿਸਤ ਜਲੰਧਰ ਦੁਆਬ ਦੇ ਇਲਾਕੇ ਵਿਚ ਸਾਰੰਗ ਖਾਨ ਦੀਆਂ ਗਤੀਵਿਧੀਆਂ ਵੱਧ ਗਈਆਂ ਜਿਨ੍ਹਾਂ ਨੂੰ ਸੁਲਤਾਨ ਦੀ ਨਿੱਜੀ ਨਿਗਰਾਨੀ ਵਿਚ ਖਤਮ ਕੀਤਾ ਜਾਣਾ ਸੀ।
1524 ਈ. – ਇਕ ਸਾਲ ਵਿਚ ਬਾਬਰ ਦੇ ਭਾਰਤ ਉਤੇ ਚੌਥੇ ਹਮਲੇ ਤੇ ਉਸ ਨੇ ਜਲੰਧਰ ਅਤੇ ਸੁਲਤਾਨਪੁਰ ਨੂੰ ਇਕ ਜਗੀਰ ਦੇ ਰੂਪ ਵਿਚ ਦੌਲਤ ਖਾਨ ਲੋਧੀ ਨੂੰ ਦੇ ਦਿੱਤਾ ਜਿਸ ਦੇ ਭੜਕਾਉਣ ਤੇ ਉਸ ਨੇ ਹਮਲੇ ਕੀਤੇ ਸਨ।
1540 ਈ. – ਸ਼ੇਰ ਸ਼ਾਹ ਵੱਲੋਂ ਹਿਮਾਯੂੰ ਨੂੰ ਕੱਢ ਦਿੱਤਾ ਗਿਆ। ਵਾਪਸੀ ਤੇ ਉਸ ਨੂੰ ਜਲੰਧਰ ਵਿਖੇ ਉਸ ਦੇ ਭਰਾ ਮਿਰਜਾ ਹਿੰਦਾਲ ਦਾ ਸਾਥ ਮਿਲਿਆ ਜੋ ਸੁਲਤਾਨਪੁਰ ਵਿਖੇ ਬਿਆਸ ਪਾਰ ਕਰਨ ਵਾਲੇ ਅਫਗਾਨਾਂ ਦਾ ਧੰਨਵਾਦੀ ਸੀ।
1555 ਈ. – ਇਸ ਸਾਲ ਦੌਰਾਨ ਹਿਮਾਯੂੰ ਦੀ ਵਾਪਸੀ ਤੇ ਬੈਰਮ ਖਾਨ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹਰਿਆਣਾ ਵਿਖੇ ਅਫਗਾਨਾਂ ਦੇ ਇਕ ਦਸਤੇ ਨੂੰ ਖਤਮ ਕਰਨ ਲਈ ਭੇਜਿਆ ਗਿਆ ਅਤੇ ਇਸ ਨੂੰ ਭਜਾਉਣ ਉਪਰੰਤ ਵਾਪਸੀ ਤੇ ਉਹ ਜਲੰਧਰ ਵੱਲ ਵਧਿਆ ਅਤੇ ਆਲੇ-ਦੁਆਲੇ ਦੇ ਇਲਾਕੇ ਤੇ ਕਬਜਾ ਕਰ ਲਿਆ।
1556-1605 ਈ. – ਸਰਹਿੰਦ ਵਿਖੇ ਸਿਕੰਦਰ ਸੁਰ ਦੀ ਹਾਰ ਉਪਰੰਤ ਅਤੇ ਪਹਾੜਾਂ ਵਿਚ ਲੜੀਆਂ ਉਸ ਦੀਆਂ ਲੜਾਈਆਂ ਤੋਂ ਬਜਾਦ ਉਸ ਤੇ ਨਿਗਰਾਨੀ ਰੱਖਣ ਲਈ ਸ਼ਾਹ ਅਹੂ ਮਾਲੀ ਨੂੰ ਜਲੰਧਰ ਭੇਜਿਆ ਗਿਆ। ਪਰ ਉਥੇ ਰਹਿਣ ਦੀ ਜਗ੍ਹਾ ਉਹ ਲਾਹੌਰ ਵੱਲ ਤੁਰ ਪਿਆ ਅਤੇ ਇਸ ਦੇ ਫਲਸਰੂਪ ਸਿਕੰਦਰ ਸੁਰ ਨੂੰ ਫੌਜਾਂ ਇਕੱਠੀਆਂ ਕਰਨ ਦਾ ਮੌਕਾ ਮਿਲ ਗਿਆ ਅਤੇ ਉਹ ਆਪਣੀ ਬਾਦਸ਼ਾਹਤ ਨੂੰ ਬਚਾਉਣ ਲਈ ਇਕ ਹੋਰ ਯਤਨ ਕਰਨ ਦੀ ਤਿਆਰੀ ਵਿਚ ਲੱਗ ਗਿਆ। ਇਸ ਦੇ ਨਤੀਜੇ ਵਜੋਂ ਅਕਬਰ ਨੂੰ ਬੈਰਮ ਖਾਨ ਦਾ ਇੰਚਾਰਜ ਬਣਾ ਕੇ ਪੰਜਾਬ ਭੇਜਿਆ ਗਿਆ। ਕਾਂਗੜੇ ਦੇ ਰਾਜੇ ਦੇ ਹਥਿਆਰ ਛੱਡਣ ਉਪਰੰਤ ਅਕਬਰ ਨੇ ਹੋਰਾਂ ਦੇ ਨਾਲ-ਨਾਲ ਆਪਣੀ ਰਿਹਾਇਸ਼ ਵੀ ਜਲੰਧਰ ਵਿਖੇ ਬਣਾਈ। ਜਸਰਥ ਖੋਖਰ ਦੇ ਪੜਪੋਤੇ ਕਮਾਲ ਖਾਨ ਨੇ ਉਸ ਦੀ ਉਡੀਕ ਕੀਤੀ ਅਤੇ ਉਸ ਦਾ ਨਿੱਘਾ ਸੁਆਗਤ ਕੀਤਾ। ਹੁਣ ਅਕਬਰ ਹੇਮੂ ਨੂੰ ਮਿਲਣ ਪੂਰਬ ਵੱਲ ਚਲਾ ਗਿਆ ਅਤੇ ਉਸ ਦੀ ਗੈਰ ਮੌਜੂਦਗੀ ਦੌਰਾਨ ਸਿਕੰਦਰ ਸੁਰ ਨੇ ਚਮਿਆਰੀ ਵਿਖੇ ਲਾਹੌਰ ਦੇ ਗਵਰਨਰ ਖਿਜਰ ਖਾਨ ਨੂੰ ਹਰਾ ਦਿੱਤਾ। ਬੈਰਮ ਖਾਨ, ਜਿਸ ਨੂੰ 1560 ਵਿਚ ਅਕਬਰ ਤੋਂ ਬਾਅਦ ਖਾਨੇਖਾਨਾ ਨਿਯੁਕਤ ਕੀਤਾ ਗਿਆ ਸੀ ਅਤੇ ਜੋ ਸੁਲਤਾਨ ਸੀ ਤਾਕਤ ਖਤਮ ਹੋ ਗਈ ਅਤੇ ਉਸ ਨੇ ਮੱਕਾ ਜਾਣ ਦੀ ਆਪਣੀ ਇੱਛਾ ਪੂਰੀ ਕਰਨ ਲਈ ਰਵਾਨਾ ਹੋ ਗਿਆ। ਆਪਣੀ ਯਾਤਰਾ ਦੌਰਾਨ ਕੁਝ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਕਾਰਨ ਉਸ ਨੇ ਆਪਣੀ ਇੱਛਾ ਬਦਲ ਲਈ ਅਤੇ ਦੀਪਾਲਪੁਰ ਜਾਂਦੇ ਹੋਏ ਉਸ ਨੇ ਫੌਜਾਂ ਇਕੱਠੀਆਂ ਕੀਤੀਆਂ ਅਤੇ ਜਲੰਧਰ ਤੇ ਹਮਲਾ ਕਰਨ ਦੀ ਤਿਆਰੀ ਕਰ ਲਈ। ਉਸ ਨੇ ਤਿਹਾੜਾ ਵੱਲ ਕੂਚ ਕੀਤਾ ਜਿੱਥੇ ਵਾਲਾਬੇਗ ਅਧੀਨ ਉਸ ਦੇ ਦੋਸਤਾਂ ਦਾ ਇਕ ਟੋਲਾ ਅਬਦੁੱਲਾ ਖਾਨ ਮੁਗਲ ਤੋਂ ਹਾਰ ਗਿਆ। ਥੋੜ੍ਹੇ ਸਮੇਂ ਉਪਰੰਤ ਉਹ ਖੁਦ ਮੈਦਾਨ ਵਿਚ ਉਤਰਿਆ ਅਤੇ ਰਾਹੋਂ ਨੇੜੇ ਗੁਣਾਂਚੋਰ ਵਿਖੇ 23 ਅਗਸਤ, 1560 ਨੂੰ ਅਫਗਾਹ ਖਾਨ ਨੇ ਉਸ ਨੂੰ ਹਰਾਇਆ। ਅਕਬਰ ਦੀ ਬਾਦਸ਼ਾਹਤ ਦੌਰਾਨ ਜਲੰਧਰ ਵਿਖੇ ਤਾਂਬੇ ਦੇ ਸਿੱਕੇ ਢਾਲੇ ਜਾਂਦੇ ਸਨ ਅਤੇ ਉਸ ਦੇ ਵਜੀਰ ਟੋਡਰ ਮੱਲ ਨੇ ਜਲੰਧਰ ਦੁਆਬ ਵਿਚ ਭੂਮੀ ਮਾਲੀਆ ਦਾ ਨਿਪਟਾਰਾ ਕੀਤਾ। 1539 ਈ. ਵਿਚ ਗੁਰੂ ਅਰਜਨ ਦੇਵ ਜੀ ਵੱਲੋਂ ਸ਼ਹਿਰ ਕਰਤਾਰਪੁਰ ਦੀ ਨੀਂਹ ਰੱਖੀ ਗਈ।
1605 ਈ. – ਜਹਾਂਗੀਰ ਦੇ ਗੱਦੀ ਸੰਭਾਲਣ ਤੋਂ ਕੁਝ ਹੀ ਦੇਰ ਬਾਅਦ ਉਸ ਦੇ ਪੁੱਤਰ ਖੁਸਰੋ ਨੇ ਵਿਦ੍ਰੋਹ ਕਰ ਦਿੱਤਾ ਅਤੇ ਆਗਰੇ ਨੂੰ ਛੱਡ ਕੇ ਦਿੱਲੀ ਹੁੰਦਾ ਹੋਇਆ ਲਾਹੌਰ ਵੱਲ ਵਧਿਆ।ਉਹ ਉਸ ਸਮੇਂ ਲਾਹੌਰ ਦੀ ਗੱਦੀ ਤੇ ਸੀ ਜਦੋਂ ਉਸ ਨੂੰ ਸੁਲਤਾਨਪੁਰ ਵਿਖੇ ਬਾਦਸ਼ਾਹ ਦੀਆਂ ਫੌਜਾਂ ਬਾਰੇ ਪਤਾ ਲੱਗਿਆ ਅਤੇ ਉਹ ਤੁਰੰਤ ਬਿਆਸ ਵੱਲ ਕੂਚ ਕਰ ਗਿਆ। ਜਦੋਂ ਭੈਰੋਵਾਲ ਪਹੁੰਚਿਆ ਤਾਂ ਨਦੀ ਨੂੰ ਸ਼ਾਹੀ ਫੌਜਾਂ ਪਹਿਲਾਂ ਹੀ ਪਾਰ ਕਰ ਚੁੱਕੀਆਂ ਸਨ ਤੇ ਉਥੇ ਯੁੱਧ ਹੋਇਆ ਜਿਸ ਵਿਚ ਉਸ ਦੀ ਹਾਰ ਹੋਈ। ਜਹਾਂਗੀਰ ਦੀ ਬਾਦਸ਼ਾਹਤ (1605-27) ਦੌਰਾਨ ਜਲੰਧਰ ਦੁਆਬ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਕਿਉਂ ਜੋ ਨੂਰ ਮਹਿਲ ਨੂਰ ਜਹਾਂ ਦੀ ਖਿੱਚ ਦੀ ਕੇਂਦਰ ਸੀ। ਉਸ ਦਾ ਪਾਲਣ-ਪੋਸ਼ਣ ਉਥੇ ਹੋਇਆ ਅਤੇ ਹੋਰ ਚੀਜ਼ਾਂ ਦੇ ਨਾਲ-ਨਾਲ ਉਸ ਨੇ ਉਥੇ ਇਕ ਬਹੁਤ ਵੱਡੀ ਸਰਾਂ ਬਣਵਾਈ।
1627-1658 ਈ. – ਜਹਾਂਗੀਰ ਦੇ ਵਾਰਸ ਸ਼ਾਹਜਹਾਂ ਦੇ ਰਾਜ ਵਿਚ ਦਿੱਲੀ ਅਤੇ ਲਾਹੌਰ ਦੇ ਸ਼ਾਹ ਮਾਰਗ ਉਤੇ ਸਰਾਏ ਅਤੇ ਦੱਖਣੀ ਦੀ ਉਸਾਰੀ ਕੀਤੀ ਗਈ। ਕਈ ਪਿੰਡ ਮਿਲੇ। ਫਿਲੌਰ ਦਾ ਨਵਾਂ ਕਸਬਾ ਸ਼ਾਹਜਹਾਂ ਦੀ ਸਲਤਨਤ ਦੇ ਸਮੇਂ ਦਾ ਹੈ, ਜਦੋਂ ਇਸ ਦੇ ਨਿਸ਼ਾਨ ਦਿੱਲੀ ਤੋਂ ਲਾਹੌਰ ਵਾਲੇ ਸ਼ਾਹ ਮਾਰਗ ਤੇ ਸਰਾਏ ਵਿਚ ਮਿਲੇ।
1632 ਈ. – ਗੁਰੂ ਤੇਗ ਬਹਾਦੁਰ ਜੀ ਦਾ ਵਿਆਹ 15 ਅੱਸੂ 1689 ਬਿਕਰਮ ਨੂੰ ਕਰਤਾਰਪੁਰ ਦੇ ਲਾਲ ਚੰਦ ਖੱਤਰੀ ਦੀ ਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ।
1634 ਈ. – ਕਰਤਾਰਪੁਰ ਦਾ ਯੁੱਧ ਮੁਗਲ ਫੌਜਾਂ ਅਤੇ ਗੁਰੂ ਹਰਿਗੋਬਿੰਦ ਜੀ ਵਿਚਕਾਰ ਹੋਇਆ। ਸ਼ਾਹੀ ਫੌਜਾਂ ਦੀ ਹਾਰ ਹੋਈ ਅਤੇ ਪੈਂਦਾ ਖਾਨ ਅਤੇ ਕਾਲਾ ਖਾਨ ਦੋਵੇਂ ਹੀ ਮਾਰੇ ਗਏ। ਬਾਕੀ ਬਚਦੀ 17ਵੀਂ ਸਦੀ ਦੌਰਾਨ ਜਲੰਧਰ ਮਜਬੂਤੀ ਨਾਲ ਦਿੱਲੀ ਨਾਲ ਜੁੜਿਆ ਰਿਹਾ। 1707 ਵਿਚ ਔਰੰਗਜੇਬ ਦੀ ਮੌਤ ਉਪਰੰਤ ਮੁਗਲ ਸਲਤਨਤ ਦਾ ਪਤਨ ਆਰੰਭ ਹੋ ਗਿਆ।
1710 ਈ. – ਬੰਦਾ ਬਹਾਦਰ ਤੋਂ ਜਲੰਧਰ ਦੇ ਮੁਗਲ ਫੌਜਦਾਰ ਸਮਸ ਖਾਨ ਖਿਲਾਫ ਜਲੰਧਰ ਦੁਆਬ ਦੇ ਕਿਸਾਨਾਂ ਨੇ ਮਦਦ ਦੀ ਗੁਹਾਰ ਕੀਤੀ। ਬੰਦਾ ਬਹਾਦਰ ਦੀ ਵਾਪਸੀ ਨਾਲ ਹੀ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਉਹ ਮੁਗਲਾਂ ਦੇ ਅੱਤਿਆਚਾਰ ਖਿਲਾਫ ਉੱਠ ਖੜ੍ਹੇ ਹੋਏ। ਰਾਹੋਂ ਵਿਖੇ ਸਮਸ ਖਾਨ ਦੀ ਹਾਰ ਹੋਈ।
1716 ਈ. – ਸਾਲ 1716 ਵਿਚ ਬੰਦਾ ਬਹਾਦਰ ਅਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਅਤੇ ਸ਼ਹੀਦੀ ਅਤੇ ਉਸ ਉਪਰੰਤ ਸਿੱਖਾਂ ਤੇ ਹੋਏ ਜੁਲਮਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ। ਪਰ ਸਿੱਖ ਕੁਝ ਸਮੇਂ ਲਈ ਸ਼ਾਂਤ ਹੋ ਗਏ।
1738-39 ਈ. – ਨਾਦਿਰ ਸ਼ਾਹ ਦੇ ਹਮਲੇ ਤੋਂ ਬਾਅਦ, ਜਿਸ ਵਿਚ ਉਸ ਨੇ ਨੂਰ ਮਹਿਲ ਨੂੰ ਫਿਰੌਖਤੀ ਲਈ ਬੰਦੀ ਬਣਾ ਲਿਆ ਅਤੇ ਸਿੱਖਾਂ ਨੇ ਇਕ ਵਾਰ ਫਿਰ ਹਥਿਆਰ ਚੁੱਕ ਲਏ। ਪਰ ਕੁਝ ਚਿਰ ਦੀ ਅਸਫਲਤਾ ਤੋਂ ਬਾਅਦ ਅਦੀਨਾ ਬੇਗ ਨੇ ਉਨ੍ਹਾਂ ਨੂੰ ਹਰਾ ਦਿੱਤਾ ਜੋ ਜਲੰਧਰ ਦੁਆਬ ਦਾ ਗਵਰਨਰ (ਫੌਜਦਾਰ) ਸੀ।
1748 ਈ. – ਅਦੀਨਾ ਬੇਗ ਅਤੇ ਕੁਝ ਉਘੇ ਸਿੱਖ ਸੰਗਠਨਾਂ ਦੇ ਆਗੂ ਵੀ ਨਾਦਰ ਸ਼ਾਹ ਦਾ ਵਿਰੋਧ ਕਰਦੇ ਸਨ ਜਿਸ ਦੀ ਤਕਰੀਬਨ 1748 ਵਿਚ ਆਖਰ ਸਰਹਿੰਦ ਨੇੜੇ ਮਹਾਂ ਵਜ਼ੀਰ ਦੇ ਪੁੱਤਰ ਮੁਇਨ-ਉਲ-ਮੁਲਖ (ਬਨਾਮ ਮੀਰ ਮੰਨੂ) ਦੇ ਹੱਥੀਂ ਹਾਰ ਹੋਈ।
1748-1752 ਈ. – ਮੀਰ ਮੰਨੂ ਪੰਜਾਬ ਦਾ ਗਵਰਨਰ ਬਣ ਗਿਆ ਅਤੇ 1748 ਤੋਂ 1752 ਤੱਕ ਰਾਜ ਕੀਤਾ ਜਿਸ ਦੌਰਾਨ ਜਲੰਧਰ ਦੁਆਬ ਵਿਚ ਉਸ ਦਾ ਡਿਪਟੀ ਅਦੀਨਾ ਬੇਗ ਰਿਹਾ। 1752 ਵਿਚ ਜੱਸਾ ਸਿੰਘ ਰਾਮਗੜ੍ਹੀਆ ਨੇ ਅਦੀਨਾ ਬੇਗ ਨਾਲ ਕੰਮ ਕੀਤਾ ਅਤੇ ਸੰਗਠਨਾਂ ਦੇ ਸਮੂਹ ਆਗੂਆਂ, ਤਾਰਾ ਸਿੰਘ ਨੂੰ ਛੱਡ ਕੇ, ਮੱਖੋਵਾਲ ਵਿਖੇ ਆਹਲੂਵਾਲੀਆ, ਘਨੱਈਆ ਅਤੇ ਸ਼ੁਕਰਚੱਕੀਆਂ ਨੂੰ ਹਰਾਉਣ ਵਿਚ ਉਸ ਦੀ ਮਦਦ ਕੀਤੀ।ਇਹ ਵੀ ਕਿਹਾ ਜਾਂਦਾ ਹੈ ਕਿ ਅਦੀਨਾ ਬੇਗ ਨੂੰ ਜਲੰਧਰ ਦੁਆਬ ਦੇ ਇਕ ਵੱਡੇ ਇਲਾਕੇ ਦਾ ਜਿੰਮਾ ਸੌਂਪ ਦਿੱਤਾ ਗਿਆ ਜਿਸ ਦਾ ਅੰਤ ਵਿਚ ਉਹ ਮਾਲਕ ਬਣ ਗਿਆ।
1755 ਈ. – 1752 ਵਿਚ ਮੀਰ ਮੰਨੂ ਦੀ ਮੌਤ ਤੋਂ ਬਾਅਦ ਲਾਹੌਰ ਦੀ ਗਵਰਨਰੀ 1755 ਤੱਕ ਅਫਗਾਨ ਬਾਦਸ਼ਾਹ ਦੀ ਵਿਧਵਾ ਮੁਰਾਦ ਬੇਗਮ ਨੇ ਸੰਭਾਲੀ, ਫਿਰ ਉਸ ਨੂੰ ਧੋਖੇ ਨਾਲ ਦਿੱਲੀ ਦੇ ਮੰਤਰੀ ਅਤੇ ਉਸ ਦੇ ਜਵਾਈ ਵੱਲੋਂ ਕੈਦ ਕਰ ਲਿਆ ਗਿਆ। ਇਸ ਉਪਰੰਤ ਅਹਿਮਦ ਸ਼ਾਹ ਦਾ ਚੌਥਾ ਹਮਲਾ ਹੋਇਆ ਜਿਸ ਵਿਚ ਉਸ ਨੇ ਨੂਰ ਮਹਿਲ ਨੂੰ ਬਰਬਾਦ ਕਰ ਦਿੱਤਾ ਅਤੇ ਇਸ ਵਿਚ ਰਹਿਣ ਵਾਲਿਆਂ ਨੂੰ ਕਤਲ ਕਰ ਦਿੱਤਾ।
1756 ਈ. – ਜੱਸਾ ਸਿੰਘ ਆਹਲੂਵਾਲੀਆ ਦੀ ਮਦਦ ਨਾਲ ਅਦੀਨਾ ਬੇਗ ਨੇ ਜਲੰਧਰ ਤੇ ਕਬਜਾ ਕਰ ਲਿਆ ਅਤੇ ਅਫਗਾਨ ਜਨਰਲ ਸਰਬੁਲੰਦ ਖਾਨ ਨੂੰ ਹਰਾ ਦਿੱਤਾ। ਕਾਬੁਲ ਵਾਪਸੀ ਕਰਦਿਆਂ ਅਹਿਮਦ ਸ਼ਾਹ ਨੇ ਕਰਤਾਰਪੁਰ ਨੂੰ ਲੁੱਟਿਆ ਅਤੇ ਇਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
1757 ਈ.- ਇਸ ਸਾਲ ਦੌਰਾਨ ਸਿੱਖਾਂ ਨੇ ਵਡਭਾਗ ਸਿੰਘ ਦੀ ਰਹਿਨੁਮਾਈ ਅਤੇ ਅਦੀਨਾ ਬੇਗ ਦੀ ਮਿਲੀਭਗਤ ਨਾਲ ਮਾਲੀਏ ਦੇ ਸਬੰਧ ਵਿਚ ਜਲੰਧਰ ਨਾਲ ਸਮਾਨ ਵਿਵਹਾਰ ਕੀਤਾ। ਹਾਲਾਂਕਿ ਸਿੱਖਾਂ ਦੇ ਸਾਥ ਦੇ ਬਾਵਜੂਦ ਅਦੀਨਾ ਬੇਗ ਨੂੰ ਆਪਣੀ ਸਥਿਤੀ ਅਨਿਸ਼ਚਿਤ ਲੱਗੀ ਅਤੇ ਉਸ ਨੇ ਮਰਾਠਾ ਆਗੂ ਰੇਗੋਬਾ ਤੋਂ ਮਦਦ ਮੰਗੀ। ਮਰਾਠਿਆਂ ਨੇ ਅਫਗਾਨਾਂ ਨੂੰ ਭਜਾ ਕੇ ਸਮੁੱਚੇ ਪੰਜਾਬ ਤੇ ਕਬਜਾ ਕਰ ਲਿਆ। 1758 ਵਿਚ ਅਦੀਨਾ ਬੇਗ ਨੂੰ ਪੰਜਾਬ ਦਾ ਗਵਰਨਰ ਬਣਾਇਆ ਗਿਆ ਅਤੇ ਸਾਲ ਦੇ ਅੰਤ ਤੱਕ ਵਾਰਸ ਦੇ ਰੂਪ ਵਿਚ ਆਪਣੇ ਪੁੱਤਰ ਨੂੰ ਛੱਡ ਕੇ ਉਸ ਦੀ ਮੌਤ ਹੋ ਗਈ।
1759 ਈ. – ਅਦੀਨਾ ਬੇਗ ਦੀ ਮੌਤ ਤੌਰ ਤੁਰੰਤ ਬਾਅਦ ਇਸ ਸਾਲ ਦੁਆਬ ਵਿਚ ਵਿਦੇਸ਼ੀ ਦਬਦਬੇ ਤੋਂ ਬਾਅਦ ਸਿੱਖ ਮਿਸਲਾਂ ਦਾ ਯੁੱਗ ਆਇਆ। ਇਸ ਸਮੇਂ 12 ਮਿਸਲਾਂ ਸਨ ਭਾਵ (1) ਨਕੱਈ (2) ਨਿਸ਼ਾਨਵਾਲੀਆ (3) ਘਨੱਈਆ (4) ਸੁਕਰਚੱਕੀਆ (5) ਸ਼ਹੀਦ (6) ਭੰਗੀ (7) ਫੁਲਕੀਆ (8) ਆਹਲੂਵਾਲੀਆ (9) ਰਾਮਗੜ੍ਹੀਆ (10) ਫੈਜ਼ਲਪੁਰੀਆਂ ਜਾਂ ਸਿੰਘਪੁਰੀਆ (11) ਕਰੋੜਾ ਸਿੰਘੀਆ ਅਤੇ (12) ਡੱਲੇਵਾਲੀਆ। ਕਾਫੀ ਸਮੇਂ ਤੱਕ ਚੜ੍ਹਦੇ ਦੁਆਬ ਵਿਚ ਘਨੱਈਆ ਕਾਫੀ ਵੱਡੇ ਖੇਤਰ ਤੇ ਕਾਬਜ ਰਹੇ ਜਿੱਥੋਂ ਉਨ੍ਹਾਂ ਨੂੰ ਰਾਮਗੜ੍ਹੀਆਂ ਵੱਲੋਂ ਹਟਾਇਆ ਗਿਆ। ਰਣਜੀਤ ਸਿੰਘ ਦੀ ਅਗਵਾਈ ਅਧੀਨ ਸੁਕਰਚੱਕੀਆ ਪੂਰੇ ਚੜ੍ਹਦੇ ਦੁਆਬ ਦੇ ਮਾਲਕ ਬਣ ਗਏ। ਜਲੰਧਰ ਨਾਲ ਭੰਗੀ ਮਿਸਲ ਦਾ ਤਾਅਲੁਕ ਵੀ ਲਗਭਗ ਇਹੋ ਜਿਹਾ ਸੀ ਇਸ ਮਿਸਲ ਦੀ ਇਕ ਸ਼ਾਖਾ ਦਾ ਪ੍ਰਮੁੱਖ ਆਗੂ ਲਹਿਣਾ ਸਿੰਘ ਮੁਸਤਫਾਪੁਰ ਦਾ ਰਹਿਣ ਵਾਲਾ ਸੀ ਜੋ ਜਲੰਧਰ ਜਿਲ੍ਹੇ ਵਿਚ ਕਰਤਾਰਪੁਰ ਦੇ ਨੇੜੇ ਇਕ ਪਿੰਡ ਹੈ।
1760 ਈ. – ਇਸ ਸਾਲ ਵਿਚ ਤਾਰਾ ਸਿੰਘ ਘੇਬਾ ਨੇ ਜਲੰਧਰ ਦੇ ਇਕ ਅਫਗਾਨ ਸ਼ਰਫਉੱਦੀਨ ਤੋਂ ਦੱਖਣੀ ਨੂੰ ਆਪਣੇ ਕਬਜੇ ਵਿਚ ਲੈ ਲਿਆ। ਇਸ ਉਪਰੰਤ ਉਸ ਨੇ ਜਲੰਧਰ ਦੇ ਪੂਰਬ ਵੱਲ ਕੂਚ ਕੀਤਾ ਅਤੇ ਆਪਣਾ ਠਿਕਾਣਾ ਉਥੇ ਬਣਾ ਲਿਆ।
1761 ਈ. – ਅਹਿਮਦ ਸ਼ਾਹ ਨੇ ਭਾਰਤ ਤੇ ਪੰਜਵੀਂ ਵਾਰ ਹਮਲਾ ਕੀਤਾ, ਮਰਾਠਿਆਂ ਨੂੰ ਭਜਾਇਆ ਅਤੇ ਪਾਣੀਪਤ ਦੇ ਯੁੱਧ ਵਿਚ ਪੰਜਾਬ ਵਿਚ ਉਨ੍ਹਾਂ ਦੀ ਸਲਤਨਤ ਦੇ ਕਿਸੇ ਵੀ ਮੌਕੇ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ। ਬੁਲੰਦ ਖਾਨ ਨੂੰ ਲਾਹੌਰ ਦਾ ਗਵਰਨਰ ਅਤੇ ਜ਼ੈਨ ਖਾਨ ਨੂੰ ਸਰਹਿੰਦ ਦਾ ਗਵਰਨਰ ਬਣਾ ਕੇ ਉਹ ਕਾਬੁਲ ਵਾਪਸ ਚਲਾ ਗਿਆ। ਇਸ ਦੌਰਾਨ ਸਿੱਖ ਏਨੇ ਤਾਕਤਵਰ ਹੋ ਚੁੱਕੇ ਸਨ ਕਿ ਉਨ੍ਹਾਂ ਨੇ ਦੇਸ਼ ਭਰ ਵਿਚ ਕਿਲ੍ਹੇ ਬਨਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਖਵਾਜਾ ਉਬੇਦ ਨੂੰ ਹਰਾਇਆ ਜੋ ਉਸ ਸਮੇਂ ਲਾਹੌਰ ਦਾ ਹੁਕਮਰਾਨ ਸੀ।
1762 ਈ. – ਕਰੋੜਾ ਸਿੰਘੀਆ ਮਿਸਲ ਦਾ ਇਕ ਸੰਸਥਾਪਕ ਕਰੋੜਾ ਸਿੰਘ ਸੀ ਜੋ ਇਕ ਵਿਰਕ ਜੱਟ (ਕੁਝ ਖੱਤਰੀ ਕਹਿੰਦੇ ਹਨ) ਸੀ ਅਤੇ ਮੂਲ ਰੂਪ ਨਾਲ ਫੈਜ਼ਲਪੁਰੀਆਂ ਮਿਸਲ ਨਾਲ ਸਬੰਧ ਰੱਖਦਾ ਸੀ। ਉਸ ਨੇ ਖੁਦ ਨੂੰ ਸਵਾਧੀਨ ਬਣਾ ਲਿਆ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹਰਿਆਣਾ ਅਤੇ ਸ਼ਾਮ ਚੁਰਾਸੀ ਤੇ ਕਬਜਾ ਕਰ ਲਿਆ ਅਤੇ ਉੱਤਰੀ ਜਲੰਧਰ ਵਿਚ ਵੀ ਉਸ ਦੀਆਂ ਜਮੀਨਾਂ ਸਨ ਜਿੱਥੇ ਲਰੋਇਆ ਦੇ ਸਰਦਾਰ ਅਤੇ ਜਲੰਧਰ ਵਿਚ ਨੌਗਜ਼ਾ ਅਤੇ ਨਵਾਂ ਸ਼ਹਿਰ ਵਿਖੇ ਸਰਹਾਲ ਕਾਜ਼ੀਆਂ ਮਿਸਲਾਂ ਦਾ ਪ੍ਰਤੀਨਿਧ ਕਰਦੇ ਰਹੇ। ਉਸ ਨੂੰ ਮਾਰ ਦਿੱਤਾ ਗਿਆ ਅਤੇ ਸਰਦਾਰ ਬਘੇਲ ਸਿੰਘ ਗੱਦੀ ਤੇ ਬੈਠਿਆ ਜੋ ਪੰਜਾਬ ਮੁੜਿਆ ਸੀ ਅਤੇ ਫਿਲੌਰ ਤਹਿਸੀਲ ਦੇ ਦੱਖਣ-ਪੱਛਮ ਵਿਚ ਤਲਵਾਨ ਤੇ ਕਬਜਾ ਕਰ ਲਿਆ। ਅਹਿਮਦ ਸ਼ਾਹ ਅਬਦਾਲੀ ਨੇ ਛੇਵਾਂ ਹਮਲਾ ਕੀਤਾ ਅਤੇ ਪਿੰਡ ਕੁੱਪ (ਜ਼ਿਲ੍ਹਾ ਸੰਗਰੂਰ) ਨੇੜੇ ਸੰਯੁਕਤ ਸਿੱਖ ਫੌਜਾਂ ਨਾਲ ਮੁਕਾਬਲਾ ਹੋਇਆ ਜਿੱਥੇ ਜ਼ਿਆਨ ਖਾਨ ਨਾਲ ਉਨ੍ਹਾਂ ਦੇ ਮਨ ਵਿਚ ਨਫਰਤ ਪੈਦਾ ਹੋ ਗਈ ਅਤੇ ਉਨ੍ਹਾਂ ਨੂੰ ਸਭ ਤੋਂ ਭਿਆਨਕ ਹਾਰ ਦਾ ਤਜਰਬਾ ਹਾਸਲ ਹੋਇਆ। 5 ਫਰਵਰੀ 1762 ਦੀ ਬਰਬਾਦੀ ਜਿਸ ਨੂੰ ਸਿੱਖ ਵੱਡਾ ਘੱਲੂਘਾਰਾ ਵੀ ਕਹਿੰਦੇ ਹਨ। ਐਪਰ ਜਦੋਂ ਅਹਿਮਦ ਸ਼ਾਹ ਸਾਦਤ ਖਾਨ ਕੋਲ ਜਲੰਧਰ ਦੀ ਸਰਕਾਰ ਛੱਡ ਕੇ ਵਾਪਸ ਕਾਬੁਲ ਮੁੜ ਗਿਆ ਸਿੱਖ ਮੁੜ ਸੰਗਠਿਤ ਹੋਏ। ਉਨ੍ਹਾਂ ਨੇ ਦਸੰਬਰ 1763 ਵਿਚ ਸਰਹਿੰਦ ਨੇੜੇ ਜ਼ੈਨ ਖਾਨ ਨੂੰ ਹਰਾਇਆ ਅਤੇ ਢੇਰੀ ਕਰ ਦਿੱਤਾ। ਇਸ ਜਿੱਤ ਨੇ ਸਿੱਖਾਂ ਦੀ ਸੁਤੰਤਰਤਾ ਨੂੰ ਸਥਾਪਿਤ ਕੀਤਾ।
1764-67 ਈ. ਹਾਲਾਂਕਿ 1764 ਵਿਚ ਅਹਿਮਦ ਸ਼ਾਹ ਨੇ ਵਾਪਸੀ ਕੀਤੀ ਅਤੇ ਮੁੜ 1767 ਵਿਚ ਜਦੋਂ ਉਸ ਨੇ ਕਟੋਚ ਰਾਜਪੂਤ ਮੁਖੀ, ਘਮੰਡ ਚੰਦ ਨੂੰ ਜਲੰਧਰ ਦਾ ਗਵਰਨਰ ਬਣਾਇਆ, ਉਸ ਨੂੰ ਕੋਈ ਖਾਸ ਤਾਕਤ ਹਾਸਲ ਨਹੀਂ ਹੋਈ ਅਤੇ ਜਿਥੋਂ ਤੱਕ ਜਲੰਧਰ ਦੋਆਬਾ ਦਾ ਸਬੰਧ ਹੈ, ਆਉਣ ਵਾਲੇ ਸਾਲ ਵਿਚ ਅਫ਼ਗਾਨ ਪ੍ਰਭਤਾ ਦਾ ਅੰਤ ਹੋ ਗਿਆ, ਇਥੋਂ ਤੱਕ ਕਿ ਇਸ ਦਾ ਨਾਮੋਨਿਸ਼ਾਨ ਹੀ ਮਿਟ ਗਿਆ|
1772 ਈ. ਡੱਲੇਵਾਲੀਆ ਸਰਦਾਰ ਦੇ ਪਟਿਆਲਾ ਦੇ ਫ਼ੁਲਕੀਆਂ ਘਰਾਣੇ ਨਾਲ ਨਜ਼ਦੀਕੀ ਸਬੰਧ ਸਨ ਕਿਉਂ ਜੋ ਉਸ ਸੂਬੇ ਦਾ ਰਾਜਾ ਅਮਰ ਸਿੰਘ ਦੀ ਧੀਅ ਬਾਬੀ ਚੰਦ ਕੌਰ ਦਾ ਵਿਆਹ ਉਸ ਦੇ ਪੁੱਤਰ ਦਸੌਂਧਾ ਸਿੰਘ ਨਾਲ ਹੋਇਆ ਸੀ| ਰਾਜਾ ਅਮਰ ਸਿੰਘ ਦੇ ਮਤਏ ਭਰਾ ਹਿੰਮਤ ਸਿੰਘ ਦੇ ਬਗਾਵਤ ਕਰਨ ਤੇ ਹੋਰ ਸਰਦਾਰਾਂ ਨੂੰ ਨਾਲ ਲੈ ਕੇ ਡੱਲੇਵਾਲੀਆ ਸਰਦਾਰ ਰਾਜਾ ਅਮਰ ਸਿੰਘ ਦੀ ਮਦਦ ਲਈ ਆਇਆ|
1776 ਈ. ਆਹਲੂਵਾਲੀਆ, ਘੰਨਈਆ ਅਤੇ ਸ਼ੁਕਰਚਕੀਆਂ ਨੇ ਰਾਮਗੜੀਆਂ ਤੇ ਹਮਲਾ ਕੀਤਾ, ਪੂਰੇ ਇਲਾਕੇ ਤੇ ਕਬਜ਼ਾ ਕਰ ਲਿਆ ਅਤੇ ਜੱਸਾ ਸਿੰਘ ਨੂੰ ਸੁਤਲਜ ਦੇ ਪਾਰ ਖਦੇੜ ਦਿੱਤਾ ਜਿੱਥੇ ਉਹ ਸੱਤ ਸਾਲ ਤੱਕ ਰਿਹਾ|
1778 ਈ. ਜਦੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਹੱਥੋਂ ਰਾਜੇ ਦੀ ਹਾਰ ਹੋਈ, ਉਸ ਸਮੇਂ ਸਰਦਾਰ ਤਾਰਾ ਸਿੰਘ ਨੇ ਉਸ ਦੀ ਮਦਦ ਕੀਤੀ| ਫ਼ਗਵਾੜੇ ਦੀ ਬੀਬੀ ਰਾਜਿੰਦਰ ਵੀ ਜਲੰਧਰ ਦੋਆਬਾ ਤੋਂ ਇਕ ਮਦਦਗਾਰ ਸੀ| ਮੂਲ ਰੂਪ ਨਾਲ ਹਰੀ ਸਿੰਘ ਡੱਲੇਵਾਲੀਆ ਸੰਘ ਨਾਲ ਤਾਅਲੁਕ ਰੱਖਦਾ ਸੀ|
1781 ਈ. ਰਾਜਾ ਅਮਰ ਸਿੰਘ ਦੀ ਮੌਤ ਉਪਰੰਤ ਡੱਲੇਵਾਈਆ ਸਰਦਾਰ ਨੇ ਰਾਜਾ ਸਾਹਿਬ ਸਿੰਘ ਖਿਲਾ ਸਰਦਾਰ ਮਹਾਨ ਸਿੰਘ ਦੀ ਬਗਾਵਤ ਵਿਚ ਉਸ ਦਾ ਸਾਥ ਦਿੱਤਾ ਜੋ ਤਾਰਾ ਸਿੰਘ ਦੀ ਨੂੰਹ ਬੀਬੀ ਚੰਦ ਕੌਰ ਦਾ ਭਰਾ ਸੀ| ਪਰ ਛੇਤੀ ਹੀ ਉਸ ਨੇ ਬਗਾਵਤੀ ਸਰਦਾਰ ਦਾ ਸਾਥ ਛੱਡ ਦਿੱਤਾ ਜੋ ਹਥਿਆਰ ਸੁੱਟਣਾ ਚਾਹੁੰਦਾ ਸੀ|
1783 ਈ. ਸ਼ੁਕਰਚਾਰੀਆਂ ਅਤੇ ਆਪਣੇ ਪੁਰਾਣੇ ਇਲਾਕੇ ਤੇ ਲੜਾਈ ਉਪਰੰਤ ਮੁੜ ਕਾਬਿਜ ਹੋਣ ਵਾਲੇ ਸਾਥੀ ਜੱਸਾ ਸਿੰਘ ਨੂੰ ਖੁਸ਼ ਕਰਦਿਆਂ ਘੰਨਈਆਂ ਦੀ ਤਾਕਤ ਬਹੁਤ ਵੱਧ ਗਈ ਸੀ|
1803 ਈ. 1803 ਵਿਚ ਜੱਸਾ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਗੱਦੀ ਉਸ ਦੇ ਪੁੱਤਰ ਜੋਧ ਸਿੰਘ ਨੇ ਸੰਭਾਲੀ| 1805 ਵਿਚ ਜੋਧ ਸਿੰਘ ਨੇ ਜਸਵੰਤ ਰਾਓ ਹੋਲਕਰ, ਜਿਸ ਨੇ ਪੰਜਾਹ ਰਾਮਗੜੀਆ ਪਿੰਡਾਂ ਨੂੰ ਉਜਾੜਿਆ ਸੀ, ਦੀ ਤਲਾਸ਼ ਵਿਚ ਦੋਆਬ ਆਉਣ ਤੇ ਲਾਰਡ ਲੇਕ ਦੀ ਮਦਦ ਕੀਤੀ|
1807 ਈ. ਰਣਜੀਤ ਸਿੰਘ ਨੇ ਸੁਤਲਜ ਪਾਰ ਕੀਤਾ ਅਤੇ ਜ਼ਿਲ੍ਹਾ ਅੰਬਾਲਾ ਵਿਖੇ ਨਰਾਇਣਗੜ੍ਹ ਦੇ ਰਾਜਪੂਤ ਕਿਲ੍ਹੇ ਤੇ ਹਮਲਾ ਕਰ ਦਿੱਤਾ| ਉਸ ਦਾ ਸਾਥ ਦੇਣ ਵਾਲਾ ਤਾਰਾ ਸਿੰਘ ਘੇਭਾ ਬੀਮਾਰ ਪੈ ਗਿਆ ਅਤੇ ਕਬਜ਼ੇ ਦੌਰਾਨ ਘਰ ਮੁੜਦਿਆਂ ਉਸ ਦੀ ਮੌਤ ਹੋ ਗਈ| ਉਸ ਦੀ ਮੌਤ ਦੀ ਖਬਰ ਨੂੰ ਗੁਪਤ ਰੱਖਿਆ ਗਿਆ ਜਦੋਂ ਕਿ ਉਸ ਦੀ ਮ੍ਰਿਤ ਦੇਹ ਨੂੰ ਉਸ ਦੇ ਸਥਾਨ ਰਾਹੋਂ ਭੇਜ ਦਿੱਤਾ ਗਿਆ| ਜੇ. ਡੀ. ਕਨਨਿੰਘਮ ਦੇ ਅਨੁਸਾਰ, ਤਾਰਾ ਸਿੰਘ ਘੇਭਾ ਦੀ ਵਿਧਵਾ ਰਾਣੀ ਰਤਨ ਕੌਰ ਪਟਿਆਲੇ ਦੇ ਰਾਜੇ ਦੀ ਧਰਮ ਭੈਣ ਸੀ ਅਤੇ ਕਿਹਾ ਜਾਂਦਾ ਹੈ ਕਿ ਉਸ ਨੇ ਯੁੱਧ ਦੀ ਤਿਆਰੀ ਕਰਕੇ ਇਕ ਹੱਥ ਵਚ ਤਲਵਾਰ ਚੁੱਕ ਕੇ ਜਲੰਧਰ ਦੋਆਬਾ ਵਿਖੇ ਮੁਕਾਬਲਾ ਕੀਤਾ ਜਿਸ ਨੂੰ ਰਣਜੀਤ ਸਿੰਘ ਦੇ ਸਾਸ਼ਨ ਅਧੀਨ ਲੈ ਲਿਆ ਗਿਆ ਅਤੇ ਦੀਵਾਨ ਮੋਹਕਮ ਚੰਦ ਨੂੰ ਸੌਂਪ ਦਿੱਤਾ ਗਿਆ| ਸ਼ੇਰਗੜ੍ਹ ਅਤੇ ਹਰਿਆਣਾ ਦੇ ਨਾਲ ਨਾਲ ਤਲਵਾਨ ਨੂੰ ਕਰੋੜਾ ਸਿੰਘੀਆ ਰਣਜੀਤ ਸਿੰਘ ਕੋਲ ਹਾਰ ਬੈਠੇ| ਫ਼ੈਜ਼ਲਪੁਰੀਆ ਮਿਸਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਧੀਨ ਆ ਗਈ| ਸਤੰਬਰ 1811 ਵਿਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਦੀਵਾਨ ਮੋਹਕਮ ਚੰਦ ਨੇ ਰਾਮਗੜੀਆ ਅਤੇ ਆਹਲੂਵਾਲੀਆ ਸਰਦਾਰਾਂ ਦੀ ਮਦਦ ਨਾਲ ਜਲੰਧਰ ਦੇ ਉੱਤਰ ਵੱਲ ਲਗਭੱਗ 5 ਕਿਲੋਮੀਟਰ ਅਤੇ ਜ਼ਿਲ੍ਹਾ ਹੋਸ਼ਿਆਰਪੁਰ ਵਿਖੇ ਪੱਟੀ ਨੇੜੇ ਜਲੰਧਰ ਅਤੇ ਬੁਲੰਦਪੁਰ ਦੇ ਹੋਰ ਕਿਲ੍ਹਿਆਂ ਤੇ ਜਿੱਤ ਪ੍ਰਾਪਤ ਕੀਤੀ ਅਤੇ ਸਰਦਾਰ ਬੁੱਧ ਸਿੰਘ ਨੂੰ ਬਚਾਵ ਲਈ ਲੁਧਿਆਣਾ ਭੱਜ ਜਾਣ ਦਾ ਮੌਕਾ ਦਿੱਤਾ|
1814-1819 ਈ. ਅਕਤੂਬਰ 1814 ਵਿਚ ਦੀਵਾਨ ਮੋਹਕਮ ਚੰਦ ਦੀ ਮੌਤ ਹੋ ਗਈ ਅਤੇ ਮੋਤੀ ਰਾਮ ਉਸ ਦਾ ਉੱਤਰਾਧਿਕਾਰੀ ਬਣਿਆ| 1816 ਵਿਚ ਜੋਧ ਸਿੰਘ ਦੀ ਮੌਤ ਉਪਰੰਤ ਉਸ ਦੇ ਪਰਿਵਾਰ ਵਿਚ ਝਗੜਾ ਅਰੰਭ ਹੋ ਗਿਆ ਅਤੇ ਰਣਜੀਤ ਸਿੰਘ ਨੂੰ ਸਮਝੌਤਾ ਕਰਵਾਉਣ ਲਈ ਕਿਹਾ ਗਿਆ, ਜਿਸ ਨੇ ਰਾਮਗੜੀਆ ਮਿਸਲ ਤੇ ਕਬਜ਼ਾ ਕਰ ਲਿਆ| ਕਸ਼ਮੀਰ ਦਾ ਗਵਰਨਰ ਬਣਨ ਤੱਕ ਮੋਤੀ ਰਾਮ ਆਪਣੇ ਅਹੁਦੇ ਤੇ ਕਾਬਿਜ ਰਿਆ ਅਤੇ ਫ਼ਿਰ ਜਲੰਧਰ ਵਿਚ ਉਸ ਦਾ ਅਹੁਦਾ ਉਸ ਦੇ ਪੁੱਤਰ ਕਿਰਪਾ ਰਾਮ ਨੇ ਸੰਭਾਲ ਲਿਆ|
1839 ਈ. ਮਹਾਰਾਜਾ ਰਣਜੀਤ ਸਿੰਘ ਦੀ ਮ੍ਰਿਤੂ
1845-46 ਈ. ਪਹਿਲੇ ਐਂਗਲੋ ਸਿੱਖ ਯੁੱਧ (1845-46) ਦੌਰਾਨ ਜਲੰਧਰ ਦੋਆਬ ਵਿਖੇ ਫ਼ੌਜ ਦੀ ਕੋਈ ਮਹੱਤਵਪੁਰਣ ਕਾਰਵਾਈ ਨਹੀਂ ਹੋਈ| ਦੋਆਬ ਵਿਚੋਂ ਹੋ ਕੇ ਲੰਘ ਰਹੀ ਸਰਦਾਰ ਰਣਜੋਧ ਸਿੰਘ ਮਜੀਠੀਆ ਦੀ ਫ਼ੌਜ ਨਾਲ ਸਰਦਾਰ ਆਹਲੂਵਾਲੀਆ ਦੇ ਦਸਤੇ ਆ ਰਲੇ| 17 ਜਨਵਰੀ 1846 ਨੂੰ ਉਨ੍ਹਾਂ ਨੇ ਸਤਲੁਜ ਦਰਿਆ ਨੂੰ ਪਾਰ ਕੀਤਾ ਅਤੇ ਬੱਦੋਵਾਲ ਵਿਖੇ ਮਾਮੂਲੀ ਜਿਹੀ ਸਫ਼ਲਤਾ ਉਪਰੰਤ ਗਿਆਰਾਂ ਦਿਨਾਂ ਬਾਅਦ ਅਲੀਵਾਲ ਵਿਖੇ ਸਰ ਹੇਨਰੀ ਸਮਿਥ ਵਲੋਂ ਹਾਰ ਤੋਂ ਬਾਅਦ ਤਲਵਾਨ ਦੇ 3 ਕਿਲੋਮੀਟਰ ਦੱਖਣ ਵਲ ਚੁਗ ਵਿਖੇ ਸਤਲੁਜ ਦਰਿਆ ਤੋਂ ਪਾਰ ਭਜਾ ਦਿੱਤਾ ਗਿਆ| ਸਿੱਖ ਵਾਪਿਸ ਫ਼ਿਲੌਰ ਚਲੇ ਗਏ ਅਤੇ ਲਾਪਤਾ ਹੋ ਗਏ| ਯੁੱਧ ਤੋਂ ਬਾਅਦ, ਅੰਗਰੇਜ਼ੀ ਫ਼ੌਜ ਦੀ ਮੁੱਖ ਟੁਕੜੀ ਸੋਬਰਾਓਂ ਲਈ ਵਧੀ ਜਦੋਂ ਕਿ ਬ੍ਰਿਗੇਡੀਅਰ ਵ੍ਹੀਲਰ ਤਲਵਾਨ ਨੇੜੇ ਮੌਜੂਦ ਸਿੱਖਾਂ ਦਾ ਪਿੱਛਾ ਕਰਦਿਆਂ ਦਰਿਆ ਪਾਰ ਕੀਤਾ ਅਤੇ ਕਿਲੇ ਤੇ ਕਬਜਾ ਕਰ ਲਿਆ ਜਿਸ ਦੀਆਂ ਚਾਬੀਆਂ ਚੌਧਰੀ ਕੁਤਬ-ਉਦ-ਦੀਨ ਵੱਲੋਂ ਤਲਵਾਨ ਨੂੰ ਸੌਂਪ ਦਿੱਤੀਆਂ ਗਈਆਂ ਸਨ, ਜਿਸ ਨੂੰ ਉਸ ਦੀ ਖਿਦਮਤ ਸਦਕਾ ਪੈਂਸ਼ਨ ਅਤੇ ਬਾਅਦ ਵਿਚ ਬੰਜਰ ਭੂਮੀ ਦੀ ਇਕ ਵੱਡੀ ਮਿਲਖੀਅਤ ਮਿਲੀ ਜਿੱਥੇ ਅੱਜ ਪਿੰਡ ਕੁਤਬੀਵਾਲ ਵਸਿਆ ਹੋਇਆ ਹੈ| ਫ਼ਿਲੌਰ ਤੋਂ ਅੰਗਰੇਜ਼ ਜਲੰਧਰ ਵੱਲ ਵਧੇ| ਸੁਤਲਜ ਅਤੇ ਬਿਆਸ ਵਿਚਲਾ ਇਲਾਕਾ ਅੰਗਰੇਜ਼ਾਂ ਦੇ ਸਪੁਰਦ ਕਰ ਦਿੱਤਾ ਗਿਆ|
ਆਧੁਨਿਕ ਕਾਲ
1846 ਈ. ਮੇਲ ਹੋਣ ਤੇ ਜਲੰਧਰ ਦੋਆਬਾ ਦਾ ਕਮਿਸ਼ਨਰ ਜਾੱਨ ਲਾਅਰੈਂਸ ਨੂੰ ਨਿਯੁਕਤ ਕੀਤਾ ਗਿਆ| ਜਲੰਧਰ, ਫ਼ਿਲੌਰ, ਨਕੋਦਰ ਅਤੇ ਕਰਤਾਰਪੁਰ ਵਿਖੇ ਛਾਉਣੀਆਂ ਬਣਾਈਆਂ ਗਈਆਂ|
1857 ਈ. ਜਦੋਂ 1857 ਦਾ ਗਦਰ ਹੋਇਆ ਤਾਂ 6ਵੀਂ ਲਾਈਟ ਕੈਵਲਰੀ, 36ਵੀਂ ਅਤੇ 61ਵੀਂ ਨੇਟਿਵ ਇਨਫ਼ੈਨਟਰੀ ਅਤੇ ਕੁਝ ਦੇਸੀ ਸੇਨਾ ਨੇ ਜਲੰਧਰ ਨੂੰ ਆਪਣੀ ਛਾਉਣੀ ਬਣਾਇਆ| ਚਿਵਲ ਅਫ਼ਸਰ ਕਮਿਸ਼ਨਰ ਸਨ, ਮੇਜਰ ਲੇਕ, ਡਿਪਟੀ ਕਮਿਸ਼ਨਰ ਸੀ, ਕੈਪਟਨ ਫ਼੍ਰਿੰਗਟਨ ਸਹਾਇਕ ਕਮਿਸ਼ਨਰ ਸੀ, ਐਸ. ਐਸ ਹੋਗਾਂਦ ਵਧੀਕ ਕਮਿਸ਼ਨਰ ਜੀ. ਨਾੱਕਸ ਐਮ.ਪੀ.| ਨਾਮਧਾਰੀ, ਜਿਸ ਨੂੰ ਜ਼ਿਆਦਤਰ ਕੂਕਾ ਲਹਿਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੈਣੀ ਸਾਹਿਬ ਦੇ ਬਾਬਾ ਰਾਮ ਸਿੰਘ ਵਲੋਂ ਅਰੰਭ ਕੀਤਾ ਗਿਆ ਸੀ| 1857 ਵਿਚ ਉਨ੍ਹਾਂ ਦੇ ਸ਼ਰਧਾਲੂਆਂ ਦੀ ਇਕ ਸੰਗਤ ਵਿਸਾਖੀ ਦੇ ਦਿਹਾੜੇ ਭੈਣੀ ਸਾਹਿਬ ਵਿਖੇ ਬੁਲਾਈ ਗਈ| ਇਸ ਮੌਕੇ ਚੁਣੇ ਗਏ ਪੰਜ ਸਿੱਖਾਂ ਵਿਚ ਨਵਾਂਸ਼ਹਿਰ ਤਹਿਸੀਲ ਦੇ ਪਿੰਡ ਦੁਰਗਾਪੁਰ ਦਾ ਭਾਈ ਸਾਧੂ ਸਿੰਘ ਸ਼ਾਮਲ ਸੀ| 1857 ਦੇ ਮਹਾ ਗਦਰ ਦੌਰਾਨ 3 ਦੇਸੀ ਬਟਾਲੀਅਨ ਨੇ 12 ਮਈ 1857 ਨੂੰ ਮੇਰਠ ਦੇ ਦੰਗਿਆਂ ਦੀ ਖਬਰ ਸੁਣ ਕੇ ਫ਼ਿਲੌਰ ਤੇ ਕਬਜਾ ਕਰ ਲਿਆ| ਮੇਜਰ ਲੇਕ ਹੈੱਡ ਕੁਆਰਟਰ ਵਿਖੇ ਮੌਜੂਦ ਨਹੀਂ ਸੀ ਪਰ ਬ੍ਰਿਗੇਡੀਅਰ ਹਾਰਟੀ ਵੱਲੋਂ ਕੀਤੀ ਜਾ ਰਹੀ ਕੌਂਸਲ ਵਿਚ ਕੈਪਟਨ ਫ਼੍ਰਿੰਗਟਨ ਪਹੁੰਚਿਆ ਜਿਸ ਵਿਚ ਫ਼ਿਲੌਰ ਨੂੰ ਮਹਿਫ਼ੂਜ਼ ਰੱਖਣ ਅਤੇ ਇੱਥੇ ਰੇਲੇਗ੍ਰਾਫ਼ ਸੰਚਾਰ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ| ਅਗਲੀ ਸਵੇਰ ਹੁੰਦੇ ਤੱਕ 8 ਫ਼ੁੱਟ ਦੇ 150 ਫ਼ੌਜੀਆਂ ਨੇ ਦੇਸੀ ਫ਼ੌਜਾਂ ਦੀ ਥਾਂ ਲੈ ਲਈ| ਕਪੂਰਥਲਾ ਦਾ ਰਾਜਾ ਰਣਧੀਰ ਸਿੰਘ ਆਪਣੇ ਭਰਾ ਬਿਕਰਮ ਸਿੰਘ ਦੇ ਨਾਲ ਜਿੰਨੀ ਫ਼ੌਜ ਇੱਕਠੀ ਹੋ ਸਕਦੀ ਸੀ, ਲੈ ਕੇ ਜਲੰਧਰ ਵੱਲ ਰਵਾਨਾ ਹੋਇਆ ਅਤੇ ਗਰਮੀਆਂ ਦੀ ਪੂਰੀ ਰੁੱਤ ਉੱਥੇ ਹੀ ਰਿਹਾ| 7 ਜੂਨ 1857 ਨੂੰ ਛਾਉਣੀਆਂ ਅੱਗ ਦੀ ਲਪੇਟ ਵਿਚ ਆ ਗਈਆਂ| ਜਦੋਂ ਅਫ਼ਸਰ ਅੱਗ ਬੁਝਾਉਣ ਹਿੱਤ ਗਏ ਤਾਂ ਦੇਸੀ ਫ਼ੌਜਾਂ ਨੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ| ਉਨ੍ਹਾਂ ਵਿਚੋਂ ਕਈ ਫ਼ੱਟੜ ਹੋ ਗਏ| ਅਗਲੀ ਸਵੇਰ ਬਗਾਵਤੀ ਫ਼ੌਜਾਂ ਦੋ ਟੁਕੜੀਆਂ ਬਣਾ ਕੇ ਜਲੰਧਰ ਤੋਂ ਰਵਾਨਾ ਹੋ ਗਈਆਂ| ਇਕ ਟੁਕੜੀ ਵਿਉਂਤਬੱਧ ਢੰਗ ਨਾਲ ਹੁਸ਼ਿਆਰਪੁਰ ਵੱਲ 54 ਘੰਟੇ ਵਿਚ 208 ਕਿਲੋਮੀਟਰ ਦਾ ਫ਼ਾਸਲਾ ਤੈਅ ਕਰਕੇ ਪਹਾੜੀਆਂ ਦੀ ਸ਼ਰਣ ਵਿਚ ਪਹੁੰਚ ਗਈ| ਦੂਜੀ ਅਤੇ ਵੱਡੀ ਟੁਕੜੀ ਫ਼ਿਲੌਰ ਵੱਲ ਚੱਲੀ ਜਿੱਥੇ ਉਹ ਉਸੇ ਦਿਨ ਸਵੇਰੇ ਪਹੁੰਚ ਗਈ| ਇਥੇ ਉਸ ਨਾਲ ਤੀਜੀ ਇਨਫ਼ੈਨਟਰੀ ਆ ਰਲੀ ਅਤੇ ਉਨ੍ਹਾਂ ਦੇ ਪਿੱਛਾ ਹੁੰਦਿਆਂ ਦਰਿਆ ਪਾਰ ਕੀਤਾ| 10 ਜੂਨ ਨੂੰ ਡੇਹਲੋਂ ਵਿਖੇ ਪਿੱਚਾ ਕਰਨਾ ਰੋਕ ਦਿੱਤਾ ਗਿਆ ਅਤੇ 8ਵੀਂ ਫ਼ੁੱਟ ਸ਼ਾਮ ਹੁੰਦੇ ਤੱਕ ਲੁਧਿਆਣਾ ਪਹੁੰਚ ਗਈਅਤੇ ਫ਼ਿਰ ਜਲੰਧਰ ਪਹੁੰਚੀ, ਜਿੱਥੇ ਇਸ ਨੇ ਬਾਅਦ ਵਿਚ ਜਨਰਲ ਨਿਕੋਲਸਨ ਦੇ ਚਲੰਤ ਦਸਤਿਆਂ ਨਾਲ ਮਿਲ ਕੇ ਜੂਨ 25 ਨੂੰ ਫ਼ਿਲੌਰ ਵਿਖੇ 33ਵੀਂ ਅਤੇ 35ਵੀਂ ਦੇਸੀ ਇਨਫ਼ੈਨਟਰੀ ਨੂੰ ਨਿਹੱਥਾ ਕੀਤਾ| ਜਲੰਧਰ ਵਿਖੇ ਫ਼ੌਜਾਂ ਨੂੰ ਸ਼ੇਰ ਮੁਹੰਮਦ ਖਾਨ ਦੀ ਕਮਾਂਡ ਅਧੀਣ 300 ਟਿਵਾਣਾ ਹਾਰਸ ਨਾਲ ਮਜ਼ਬੂਤ ਬਣਾਇਆ ਗਿਆ|
1869 ਈ. 1869 ਵਿਚ ਬਿਆਸ ਤੋਂ ਜਲੰਧਰ ਤੱਕ ਰੇਲਵੇ ਲਾਈਨ ਖੋਲ ਦਿੱਤੀ ਗਈ ਅਤੇ ਅਗਲੇ ਸਾਲ ਦੌਰਾਨ ਇਸ ਨੂੰ ਫ਼ਿਲੌਰ ਤੱਕ ਮੁਕੰਮਲ ਕਰ ਦਿੱਤਾ ਗਿਆ| 1869 ਵਿਚ ਬਿਆਸ ਉੱਤੇ ਅਤੇ 1870 ਵਿਚ ਸੁਤਲਜ ਉੱਤੇ ਉਸਾਰੇ ਗਏ ਰੇਲਵੇ ਪੁਲਾਂ ਰਾਹੀਂ ਦੋਆਬ ਨੂੰ ਬਾਕੀ ਦੇ ਪੰਜਾਬ ਨਾਲ ਜੋੜ ਦਿੱਤਾ ਗਿਆ|
1900 ਈ. ਦਸੰਬਰ 1900 ਵਿਚ ਲਾਹੌਰ ਵਿਖੇ ਇੰਡਿਅਨ ਨੈਸ਼ਨਲ ਕਾਂਗਰਸ ਦਾ ਸੋਲਵਾਂ ਇਜਲਾਸ ਹੋਇਆ| ਇਸ ਇਜਲਾਸ ਵਿਚ ਜਲੰਧਰ ਤੋਂ ਆਏ ਪ੍ਰਤੀਨਿਧੀਆਂ ਨੇ ਵੀ ਸ਼ਿਰਕਤ ਕੀਤੀ| ਪੰਜਾਬ ਐਲੀਨੇਸ਼ਨ ਲੈਂਡ ਐਕਟ, 1900 ਨੇ ਕਾਸ਼ਤ ਯੋਗ ਭੂਮੀ ਨੂੰ ਸਾਹੂਕਾਰੋਂ ਦੇ ਹੱਥਾਂ ਵਿਚ ਪੈਣ ਤੋਂ ਬਚਾ ਲਿਆ ਪਰ ਇਸ ਨਾਲ ਦਿਹਾਤੀ ਇਲਾਕਿਆਂ ਉਤੇ ਚੜ੍ਹੇ ਕਰਜ਼ਿਆਂ ਦੀ ਸਮੱਸਿਆ ਹਲ ਨਾ ਹੋਈ|
1913-15 ਈ. ਸਾਨ ਫ਼੍ਰੈਂਸਿਸਕੋ (ਯੂਐਸਏ) ਵਿਖੇ ਸਥਿਤ ਹੈੱਡ ਕੁਆਰਟਰ ਤੋਂ ਭਾਰਤ ਨੂੰ ਤਾਕਤ ਦੇ ਜ਼ੋਰ ਤੇ ਅਜ਼ਾਦ ਕਰਵਾਉਣ ਹਿੱਤ ਗਦਰ ਪਾਰਟੀ ਦਾ ਗਠਨ ਕੀਤਾ ਗਿਆ| ਕਾਮਾਗਾਟਾ ਮਾਰੂ ਜਹਾਜ਼ ਤੋਂ ਉਤਰੇ ਗਦਰੀਆਂ ਵਿਚੋਂ (ਜੋ 21 ਸਤੰਬਰ, 1914 ਨੂੰ ਬਜ ਬਜ ਪਹੁੰਚੇ) 32 ਜ਼ਿਲ੍ਹਾ ਜਲੰਧਰ ਦੇ ਸਨ| ਇਨ੍ਹਾਂ ਵਿਚੋਂ 14 ਨੂੰ ਬੰਦੀ ਬਣਾ ਲਿਆ ਗਿਆ ਅਤੇ 3 ਨੂੰ ਪੁਲਿਸ ਫ਼ਾਇਰਿੰਗ ਵਿਚ ਮਾਰ ਦਿੱਤਾ ਗਿਆ| ਇਨ੍ਹਾਂ ਵਿਚ ਪਿੰਡ ਸਿੱਧੂ ਜਾਂ ਸਿੱਧੂਪੁਰ ਦਾ ਇੰਦਰ ਸਿੰਘ, ਪਿੰਡ ਢਾਡਾ (ਤਹਿਸੀਲ ਜਲੰਧਰ) ਦਾ ਅਰਜਨ ਸਿੰਘ ਅਤੇ ਲਛਮਣ ਸਿੰਘ (ਪਿੰਡ ਪਤਾ ਨਹੀਂ) ਸ਼ਾਮਲ ਸਨ| 19 ਅਕਤੂਬਰ, 1914 ਨੂੰ ਤੋਸਾ ਮਾਰੂ ਜਹਾਜ਼ ਰਾਹੀਂ ਕਲਕੱਤਾ ਪਹੁੰਚਣ ਵਾਲੇ ਯਾਤਰੀਆਂ ਵਿਚ ਸ਼ਾਮਲ ਨਕੋਦਰ ਦੇ ਦੀਵਾਨ ਚੰਦ ਨੂੰ ਨਜ਼ਰਬੰਦ ਕਰ ਲਿਆ ਗਿਆ| ਪਿੰਡ ਅਪਰਾ, ਤਹਿਸੀਲ ਫ਼ਿਲੌਰ ਦੇ ਬਰਕਤ ਅਲੀ ਅਤੇ ਜਲਾਲ ਖਾਨ ਅਤੇ ਜਲੰਧਰ ਦੇ ਰਹਿਮਤ ਅਲੀ ਨੂੰ ਵੀ ਨਜ਼ਰਬੰਦ ਕਰ ਲਿਆ ਗਿਆ| 7 ਮਾਰਚ, 1915 ਨੂੰ ਐਜਵੇਅਰ ਜਹਾਜ਼ ਰਾਹੀਂ ਪਹੁੰਚਣ ਵਾਲੇ ਪਿੰਡ ਚਮਿਆਰਾ (ਤਹਿਸੀਲ ਜਲੰਧਰ) ਦੇ ਭਾਗ ਸਿੰਘ ਨੂੰ ਨਜ਼ਰਬੰਦ ਕਰ ਲਿਆ ਗਿਆ| 9 ਮਾਰਚ, 1915 ਨੂੰ ਆੱਸਟ੍ਰਲੇ ਜਹਾਜ਼ ਰਾਹੀਂ ਪਹੁੰਚਣ ਵਾਲੇ ਸੱਤ ਯਾਤਰੀਆਂ ਵਿਚੋਂ ਪਿੰਡ ਫ਼ਲਪੋਟਾ (ਤਹਿਸੀਲ ਫ਼ਿਲੌਰ) ਦੇ ਭਗਵਾਨ ਸਿੰਘ, ਪਿੰਡ ਜਮਸ਼ੇਰ (ਤਹਿਸੀਲ ਜਲੰਧਰ) ਦੇ ਦਲੀਪਾ, ਪਿੰਡ ਰਾਏਪੁਰ ਦੇ ਜਗਤਾ, ਪਿੰਡ ਬਰਵਾ (ਤਹਿਸੀਲ ਨਵਾਂਸ਼ਹਿਰ) ਦੇ ਲੱਭੂ ਅਤੇ ਪਿੰਡ ਸ਼ਰਕਪੁਰ ਦੋਆਬਾ (ਤਹਿਸੀਲ ਨਕੋਦਰ) ਦੇ ਮੀਰਾਂ ਬਖਸ਼ ਨੂੰ ਤੁਰੰਤ ਗਿਰਫ਼ਤਾਰ ਕਰ ਲਿਆ ਗਿਆ| ਸਰਕਾਰ ਦੀਆਂ ਸਾਵਧਾਨੀਆਂ ਅਤੇ ਨਜ਼ਰਬੰਦੀਆਂ ਦੇ ਬਾਵਜੂਦ ਕਈ ਗਦਰੀ ਪੰਜਾਬ ਪਹੁੰਚਣ ਵਿਚ ਸਫ਼ਲ ਰਹੇ| ਉਨ੍ਹਾਂ ਨੇ ਲੋਕਾਂ ਨੂੰ ਅਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕੀਤਾ ਪਰ ਬਹੁਤੀ ਸਫ਼ਲਤਾ ਨਾ ਮਿਲੀ| ਗਦਰੀਆਂ ਨੂੰ ਬੜੀ ਸਖਤੀ ਨਾਲ ਦਬਾ ਦਿੱਤਾ ਗਿਆ| ਵੱਡੀ ਗਿਣਤੀ ਵਿਚ ਉਨ੍ਹਾਂ ਦੀਆਂ ਗਿਰਫ਼ਤਾਰੀਆਂ ਹੋਈਆਂ ਅਤੇ ਡਿਫ਼ੈਂਸ ਆੱਫ਼ ਇੰਡੀਆ ਐਕਟ, 1915 ਅਧੀਨ ਗਠਿਤ ਅਦਾਲਤਾਂ ਵਿਚ ਉਨ੍ਹਾਂ ਤੇ ਮੁਕੱਦਮੇ ਚਲਾਏ ਗਏ|
1917 -19 ਈ. -ਸਿਆਸੀ ਗਤੀਵਿਧੀ ਨੂੰ ਉਤਸ਼ਾਹਿਤ ਕਰਨ ਲਈ 1917 ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਗਠਨ ਕੀਤਾ ਗਿਆ। ਇਹ ਪੰਜਾਬ ਪ੍ਰੋਵਿਨਸ਼ੀਅਲ ਕਾਂਗਰਸ ਕਮੇਟੀ ਨਾਲ ਸੰਬੱਧ ਸੀ। ਜਿਲ੍ਹਾ ਕਾਂਗਰਸ ਕਮੇਟੀ ਜਲੰਧਰ ਦੇ ਪ੍ਰਤੀਨਿਧੀਆਂ ਨੇ 1917 ਵਿਚ ਲਾਹੌਰ ਵਿਖੇ ਹੋਈ ਪ੍ਰੋਵਿਨਸ਼ੀਅਲ ਸਿਆਸੀ ਕਾਨਫਰੰਸ ਵਿਚ ਸ਼ਿਰਕਤ ਕੀਤੀ। ਮਾਰਚ 1919 ਵਿਚ ਰੂਲੇਟ ਐਕਟ ਪਾਸ ਕੀਤਾ ਗਿਆ ਪਰ ਪਬਲਿਕ ਨੇ ਐਕਟ ਦੀ ਖਿਲਾਫਤ ਕੀਤੀ। ਇਸ ਦੀ ਖਿਲਾਫਤ ਵਜੋਂ ਗਾਂਧੀ ਜੀ ਨੇ 30 ਮਾਰਚ ਨੂੰ ਆਮ ਹੜਤਾਲ ਦਾ ਐਲਾਨ ਕੀਤਾ ਜਿਸ ਦੀ ਮਿਤੀ ਬਾਅਦ ਵਿਚ ਬਦਲ ਕੇ 6 ਅਪ੍ਰੈਲ ਕਰ ਦਿੱਤੀ ਗਈ। ਗਾਂਧੀ ਜੀ ਵੱਲੋਂ ਸੱਤਿਆਗ੍ਰਹਿ ਦੀ ਅਪੀਲ ਨੂੰ ਪੂਰੇ ਪੰਜਾਬ ਵਿਚ ਭਰਵਾਂ ਹੁੰਗਾਰਾ ਮਿਲਿਆ ਅਤੇ ਖਿਲਾਫਤ ਬੈਠਕਾਂ ਜਲੰਧਰ ਅਤੇ ਹੋਰ ਜਿਲ੍ਹਿਆਂ ਵਿਚ ਹੋਈਆਂ ਜਿੱਥੇ ਇਸ ਦਮਨਕਾਰੀ ਐਕਟ ਖਿਲਾਫ ਪ੍ਰਸਤਾਵ ਪਾਸ ਕੀਤੇ ਗਏ। 2 ਅਪ੍ਰੈਲ, 1919 ਨੂੰ ਪੰਜਾਬ ਪ੍ਰੋਵਿਨਸ਼ੀਅਲ ਕਾਨਫਰੰਸ ਦੇ ਸਾਲਾਨਾ ਇਜਲਾਸ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੰਦੇਸ਼ ਸੂਬੇ ਦੇ ਹਰ ਕੋਨੇ ਵਿਚ ਪਹੁੰਚ ਗਿਆ।
1920-22 ਈ. – ਤੁਰਕੀਸਤਾਨ ਪ੍ਰਤੀ ਆਪਣੀਆਂ ਨੀਤੀਆਂ ਨੂੰ ਬਦਲਣ ਹਿਤ ਅੰਗਰੇਜ਼ਾਂ ਤੇ ਦਬਾਅ ਪਾਉਣ ਲਈ 1920 ਦੇ ਆਰੰਭ ਵਿਚ ਖਿਲਾਫਤ ਲਹਿਰ ਆਰੰਭ ਕੀਤੀ ਗਈ। ਇਸ ਲਹਿਰ ਨੂੰ ਗਾਂਧੀ ਜੀ ਦੀ ਹਮਦਰਦੀ ਅਤੇ ਸਹਾਇਤਾ ਪ੍ਰਾਪਤ ਸੀ। ਭਾਰਤੀ ਸਿਆਸਤ ਵਿਚ ਕਦਮ ਰੱਖਣ ਤੋਂ ਬਾਅਦ ਗਾਂਧੀ ਜੀ ਨੂੰ ਅੰਗਰੇਜ਼ ਸਰਕਾਰ ਦੀ ਸਵੈ ਘੋਸ਼ਿਤ ਸਦਭਾਵਨਾ ਉਤੇ ਯਕੀਨ ਸੀ। ਪਰ ਰੂਲਟ ਐਕਟ ਅਤੇ ਜਲ੍ਹਿਆ ਵਾਲੇ ਬਾਗ ਦੇ ਸਾਕੇ ਨੇ ਉਨ੍ਹਾਂ ਦਾ ਭਰੋਸਾ ਤੋੜ ਕੇ ਰੱਖ ਦਿੱਤਾ। ਖਿਲਾਫਤ ਆਗੂਆਂ ਨਾਲ ਮਿਲ ਕੇ ਉਨ੍ਹਾਂ ਨੇ ਅਸਹਿਯੋਗ ਅੰਦੋਲਨ ਆਰੰਭ ਕੀਤਾ। ਨਵੰਬਰ 1920 ਵਿਚ ਸਮੂਹ ਗੁਰਦੁਆਰਿਆਂ ਅਤੇ ਸਿੱਖਾਂ ਦੇ ਹੋਰ ਧਾਰਮਿਕ ਅਦਾਰਿਆਂ ਤੇ ਪ੍ਰਬੰਧਨ ਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ। 23 ਫਰਵਰੀ 1921 ਨੂੰ ਨਨਕਾਣਾ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੇ ਸਬੰਧ ਵਿਚ ਇਕ ਆਮ ਜਲਸਾ ਕੀਤਾ ਗਿਆ ਜਿਸ ਵਿਚ 20 ਫਰਵਰੀ ਨੂੰ ਇਸ ਘਟਨਾ ਦੀ ਨਿਖੇਧੀ ਕੀਤੀ ਗਈ। ਫਰਵਰੀ 1921 ਵਿਚ ਕਰਨਲ ਸੀ ਐਚ ਬੱਖ ਦੇ ਜਿਲ੍ਹਾ ਜਲੰਧਰ ਦੇ ਡਿਪਟੀ ਕਮਿਸ਼ਨਰ ਨਿਯੁਕਤ ਹੋਣ ਤੋਂ ਕੁਝ ਦੇਰ ਬਾਅਦ ਹੀ ਬਗਾਵਤੀ ਮੀਟਿੰਗ ਐਕਟ ਲਾਗੂ ਕਰ ਦਿੱਤਾ ਗਿਆ। ਮਿਊਂਸਪਲ ਕਮੇਟੀ ਜਲੰਧਰ ਵੱਲੋਂ ਇਸ ਐਕਟ ਨੂੰ ਲਾਗੂ ਕਰਨ ਦੇ ਖਿਲਾਫ ਇਕ ਪ੍ਰਸਤਾਵ ਪਾਸ ਕੀਤਾ ਗਿਆ। ਬਗਾਵਤੀ ਮੀਟਿੰਗ ਐਕਟ ਦੇ ਤਹਿਤ ਜਲੰਧਰ ਨੂੰ ‘ਘੋਸ਼ਿਤ ਖੇਤਰ` ਐਲਾਨ ਕਰ ਦਿੱਤਾ ਗਿਆ। ਇਹ ਕਾਰਵਾਈ ਸਰਕਾਰ ਵੱਲੋਂ ਭਾਰਤ ਸਰਕਾਰ ਐਕਟ, 1921 ਅਧੀਨ ਨਿਯੁਕਤ ਕੀਤੇ ਗਏ ਪਤਵੰਤੇ ਮੰਤਰੀਆਂ ਨਾਲ ਬਿਨਾ ਸਲਾਹ ਕੀਤਿਆਂ ਕੀਤੀ ਗਈ।
6 ਫਰਵਰੀ ਨੂੰ ਜਲੰਧਰ ਵਿਖੇ ਇਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਜਲੰਧਰ ਵਿਖੇ ਨੈਸ਼ਨਲ ਯੂਨੀਵਰਸਿਟੀ ਫਾਰ ਵੁਮੈਨ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ। ਇਸ ਫੈਸਲੇ ਅਧੀਨ ਮਾਰਚ 1921 ਵਿਚ ਇਸਤਰੀਆਂ ਵਾਸਤੇ ਇਕ ਕਾਲਜ ਕੰਨਿਆ ਮਹਾਂਵਿਦਿਆਲਾ ਸਥਾਪਿਤ ਕੀਤਾ ਗਿਆ। 1921 ਵਿਚ ਜਲੰਧਰ ਵਿਖੇ ਟਮਟਮ ਇੱਕਾ ਸੰਸਥਾ ਬਣਾਈ ਗਈ ਅਤੇ ਇਸ ਦੇ ਮੈਂਬਰਾਂ ਨੇ ਇੱਕਾ ਸਟੈਂਡ ਤੋਂ ਰਵਾਨਾ ਹੁੰਦੇ ਸਮੇਂ ਪੁਲਿਸ ਵਾਲਿਆਂ ਨੂੰ 2 ਪੈਸੇ ਦੇ ਭੁਗਤਾਨ ਦੀ ਪ੍ਰਥਾ ਨੂੰ ਖਤਮ ਕਰ ਦਿੱਤਾ ਅਤੇ ਕਿਸੇ ਵੀ ਪੁਲਿਸ ਵਾਲੇ ਨੂੰ ਮੁਫਤ ਸਵਾਰੀ ਨਾ ਦੇਣ ਦੀ ਕਸਮ ਖਾਧੀ।
8 ਮਾਰਚ, 1921 ਨੂੰ ਗਾਂਧੀ ਜੀ ਜਲੰਧਰ ਦੇ ਦੌਰੇ ਤੇ ਆਏ। ਅਪ੍ਰੈਲ 1921 ਦੇ ਮੱਧ ਵਿਚ ਜਲੰਧਰ ਵਿਖੇ ਇਕ ਚਰਖਾ ਕਲੱਬ ਸਥਾਪਿਤ ਕੀਤਾ ਗਿਆ ਜਿਸ ਵਿਚ ਮੈਂਬਰ ਵਜੋਂ 25 ਕੁੜੀਆਂ ਅਤੇ ਇਸਤਰੀਆਂ ਸਨ। 17 ਅਗਸਤ, 1921 ਨੂੰ ਲਾਲਾ ਲਾਜਪਤ ਰਾਏ ਜਲੰਧਰ ਆਏ ਅਤੇ ਇਸੇ ਸਾਲ 17 ਨਵੰਬਰ ਨੂੰ ਉਨ੍ਹਾਂ ਨੇ ਜਲੰਧਰ ਦਾ ਦੌਰਾ ਕੀਤਾ। ਖਿਲਾਫਤ ਕਮੇਟੀ ਜਲੰਧਰ ਕੀ ਅਗਵਾਈ ਅਧੀਨ 18 ਸਤੰਬਰ, 1921 ਨੂੰ ਜਲੰਧਰ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਲੋਕਾਂ ਨੂੰ ਅਸਹਿਯੋਗ ਅੰਦੋਲਨ ਵਿਚ ਤੀਬਰਤਾ ਲਿਆਉਣ ਲਈ ਉਤਸ਼ਾਹਿਤ ਕੀਤਾ ਗਿਆ।
1929 ਈ. – ਪਿੰਡ ਖਟਕੜ ਕਲਾਂ (ਜਲੰਧਰ) ਦੇ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਬਟੁਕੇਸ਼ਵਰ ਦੱਤ ਨੇ ਅਪ੍ਰੈਲ 1929 ਵਿਚ ਦਿੱਲੀ ਵਿਖੇ ਅਸੈਂਬਲੀ ਹਾਲ ਵਿਚ ਬੰਬ ਸੁੱਟਿਆ ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਸੈਂਟਰਲ ਜੇਲ੍ਹ, ਲਾਹੌਰ ਲਿਆਂਦਾ ਗਿਆ।
1930-31 ਈ.- ਦਸੰਬਰ 1929 ਵਿਚ ਲਾਹੌਰ ਇਜਲਾਸ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸੰਪੂਰਨ ਅਜਾਦੀ ਨੂੰ ਆਪਣਾ ਟੀਚਾ ਐਲਾਨੇ ਜਾਣ ਉਤੇ ਦੇਸ਼ ਵਿਚ ਸਿਵਲ ਉਲੰਘਣਾ ਅੰਦੋਲਨ ਆਰੰਭ ਹੋਇਆ।
ਨਮਕ ਦਾ ਕਾਨੂੰਨ ਤੋੜਨ ਲਈ ਗਾਂਧੀ ਜੀ ਨੇ 12 ਮਾਰਚ, 1930 ਨੂੰ ਡਾਂਡੀ ਮਾਰਚ ਆਰੰਭ ਕੀਤਾ। ਸਰਕਾਰ ਵੱਲੋਂ ਇਸ ਅੰਦੋਲਨ ਨੂੰ ਦਬਾਉਣ ਲਈ ਕਈ ਯਤਨ ਕੀਤੇ ਗਏ। ਕਾਂਗਰਸ ਨੂੰ ਇਕ ਗੈਰ ਕਾਨੂੰਨੀ ਸੰਸਥਾ ਕਰਾਰ ਦਿੱਤਾ ਗਿਆ ਅਤੇ ਜਿਲ੍ਹਾ ਜਲੰਧਰ ਦੇ ਕਈ ਵਿਅਕਤੀਆਂ ਨੂੰ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ।
ਗਾਂਧੀ ਜੀ ਨੇ ਮਿਤੀ 5 ਮਾਰਚ, 1931 ਦੇ ਇਰਵਿਨ ਸਮਝੌਤੇ ਅਧੀਨ ਗਾਂਧੀ ਜੀ ਨੂੰ ਹੋਰ ਸਾਰੇ ਸਿਆਸੀ ਕੈਦੀਆਂ ਦੇ ਨਾਲ ਰਿਹਾਅ ਕਰ ਦਿੱਤਾ ਗਿਆ ਅਤੇ ਸਿਵਲ ਉਲੰਘਣਾ ਅੰਦੋਲਨ ਵਾਪਸ ਲੈ ਲਿਆ ਗਿਆ। ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਕਾਮਰੇਡ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਸਾਜਿਸ਼ ਕੇਸ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਅਤੇ 23 ਮਾਰਚ, 1931 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਉਨ੍ਹਾਂ ਦੇ ਮ੍ਰਿਤ ਸਰੀਰਾਂ ਦਾ ਅੰਤਿਮ ਸੰਸਕਾਰ ਸਤਲੁਜ ਦਰਿਆ ਦੇ ਸੱਜੇ ਕੰਢੇ ਹੁਸੈਨੀ ਵਾਲਾ ਦੇ ਨੇੜੇ (ਨੇੜੇ ਫਿਰੋਜ਼ਪੁਰ) ਪੁਲਿਸ ਵੱਲੋਂ ਗੁਪਤ ਢੰਗ ਨਾਲ ਕੀਤਾ ਗਿਆ।
1942 ਈ. – ਕਾਂਗਰਸ ਕਾਰਜਕਾਰੀ ਕਮੇਟੀ ਵੱਲੋਂ ਇਕ ਪ੍ਰਸਤਾਵ ਪਾਸ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੇ ਅੰਗਰੇਜ਼ਾਂ ਤੋਂ ਤੁਰੰਤ, ਪੂਰੀ ਤਰ੍ਹਾਂ ਅਤੇ ਬਿਨਾ ਕਿਸੇ ਸ਼ਰਤ ਦੇ ਭਾਰਤ ਛੱਡਣ ਲਈ ਮੰਗ ਕੀਤੀ। ਇਸੇ ਸਾਲ ਕਾਂਗਰਸ ਵੱਲੋਂ ਭਾਰਤ ਛੱਡੋ ਅੰਦੋਲਨ ਆਰੰਭ ਕੀਤਾ ਗਿਆ। 9 ਅਗਸਤ, 1942 ਨੂੰ ਗਾਂਧੀ ਜੀ ਅਤੇ ਕਾਂਗਰਸ ਕਾਰਜਕਾਰੀ ਦੇ ਸਮੂਹ ਮੈਂਬਰਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
1947 ਈ.- ਜੁਲਾਈ 1947 ਵਿਚ ਬ੍ਰਿਟਿਸ਼ ਪਾਰਲੀਮੈਂਟ ਨੇ ਇੰਡੀਅਨ ਇਨਡੀਪੈਡੈਂਸ ਐਕਟ ਪਾਸ ਕੀਤਾ ਅਤੇ 15 ਅਗਸਤ 1947 ਨੂੰ ਭਾਰਤ ਸੁਤੰਤਰ ਹੋ ਗਿਆ। ਬਾਕੀ ਦੇ ਦੇਸ਼ ਵਾਂਗ ਹੀ ਜਿਲ੍ਹੇ ਵਿਚ ਵੀ ਸੁਤੰਤਰਤਾ ਪ੍ਰਾਪਤੀ ਦੀ ਖੁਸ਼ੀ ਬੜੇ ਉਤਸ਼ਾਹ ਨਾਲ ਮਨਾਈ ਗਈ ਪਰ ਇਸ ਵਿਚ ਘੱਟ ਗਿਣਤੀ ਸਮੁਦਾਇਆਂ ਅਤੇ ਸੰਪ੍ਰਦਾਇਕ ਦੰਗਿਆਂ ਦੇ ਦਾਗ ਵੀ ਸਨ।