ਬੰਦ

ਆਫ਼ਤ ਪ੍ਰਬੰਧਨ

ਪੰਜਾਬ ਵਿਚ ਹਥਿਆਰਾਂਖ ਦਾ ਇਤਿਹਾਸ ਕੋਈ ਜ਼ਿਆਦਾ ਨਹੀਂ ਹੈ, ਐਪਰ ਇਸ ਇਲਾਕੇ ਵਿਚ ਜ਼ਿਆਦਾਤਰ ਨੁਕਸਾਨ ਹਿਮਾਲਿਆ ਵਿਚ ਆਏ ਵੱਡੇ ਭੂਚਾਲਾਂ ਕਾਰਨ ਹੋਇਆ ਹੈ| ਪੰਜਾਬ ਨੂੰ ਸਿੱਧੇ ਤੌਰ ਤੇ ਨੁਕਸਾਨ ਪਹੁੰਚਾਉਣ ਵਾਲਾ ਆਖਰੀ ਭੂਚਾਲ 1905 ਵਿਚ ਆਇਆ ਸੀ| ਕਾਂਗੜਾ ਵਿਚ ਆਏ ਭੂਚਾਲ ਨਾਲ ਅੰਮ੍ਰਿਤਸਰ, ਜਲੰਧਰ, ਤਰਨਤਾਰਨ ਆਦਿ ਸ਼ਹਿਰਾਂ ਨੂੰ ਨੁਕਸਾਨ ਪਹੁੰਚਿਆ ਸੀ| ਜਲੰਧਰ ਵਿਚ ਭੂਚਾਲ ਇੰਨਾ ਤੀਬਰ ਸੀ ਕਿ ਇਸ ਨਾਲ ਚਿਮਨੀਆਂ, ਬਨ੍ਹੇਰੇ ਅਤੇ ਇਥੋਂ ਤਕ ਕਿ ਚਿਣੀਆਂ ਹੋਈਆਂ ਕੁਝ ਕੰਧਾਂ ਵੀ ਢੇਰੀ ਹੋ ਗਈਆਂ ਸਨ| ਇਕ ਬਜ਼ਾਰ ਵਿਚ ਪੰਜ ਕੰਧਾਂ ਢਹਿ ਗਈਆਂ ਅਤੇ ਇਕ ਮਸਜਿਦ ਦੀ ਮੀਨਾਰ ਵੀ ਡਿੱਗ ਗਈ| ਅੰਮ੍ਰਇਤਸਰ ਵਿਖੇ ਵੀ ਅਜਿਹਾ ਹੀ ਨੁਕਸਾਨ ਹੋਇਆ, ਬਹੁਤ ਸਾਰੀਆਂ ਪ੍ਰਸਿੱਧ ਇਮਾਰਤਾਂ ਨੂੰ (ਉਸ ਸਮੇਂ) ਕਿਸੇ ਨਾ ਕਿਸੇ ਰੂਪ ਵਿਚ ਨੁਕਸਾਨ ਪਹੁੰਚਿਆ| ਕਾਫ਼ੀ ਸਾਰਾ ਨੁਕਸਾਨ ਗੈਰ-ਢਾਂਚਾ ਤੱਤਾਂ ਦੇ ਡਿੱਗਣ ਕਾਰਨ ਹੋਇਆ ਸੀ| ਅੰਮ੍ਰਿਤਸਰ ਵਿਚ ਉੱਚੀਆਂ ਇਮਾਰਤਾਂ ਜਿਵੇਂ ਕਿ ਦੋ ਗਿਰਜਾਘਰਾਂ ਦੇ ਘੰਟਾਘਰ, ਕਲਾੱਕ ਟਾਵਰ ਅਤੇ ਸ਼ੇਖ ਦੀਨ ਮਕਬਰੇ ਦੀਆਂ ਮੀਨਾਰਾਂ ਨੂੰ ਬਹੁਤ ਨੁਕਸਾਨ ਪਹੁੰਚਿਆ, ਬਾਅਦ ਵਾਲੀਆਂ ਦੋ ਤਾਂ ਢਹਿ ਗਈਆਂ| ਸ੍ਰੀ ਹਰਿਮੰਦਰ ਸਾਹਿਬ ਨੂੰ ਕੋਈ ਨੁਕਸਾਨ ਨਾ ਪਹੁੰਚਿਆ| ਅੰਮ੍ਰਿਤਸਰ ਨੇੜੇ ਤਰਨਤਾਰਨ ਕਸਬੇ ਵਿਖੇ ਵੀ ਅਜਿਹਾ ਹੀ ਨੁਕਸਾਨ ਹੋਇਆ ਅਤੇ ਇੱਥੇ 9 ਵਿਅਕਤੀਆਂ ਦੀ ਮੌਤ ਹੋ ਗਈ| ਇਥੋਂ ਦੇ ਗੋਲਡਨ ਟੈਂਪਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਇਸ ਦੀ ਛੱਤ ਡਿੱਗ ਗਈ| ਪਵਿੱਤਰ ਅਸਥਾਨ ਦੀ ਛੱਤ ਬਚ ਗਈ ਅਤੇ ਇਹ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਸੀ ਕਿਓਂ ਜੋ ਉਸ ਸਮੇਂ ਉਥੇ ਸ਼ਰਧਾਲੂਆਂ ਦੀ ਭਾਰੀ ਭੀੜ ਸੀ| ਲੁਧਿਆਣਾ, ਫ਼ਿਰੋਜ਼ਪੁਰ ਅਤੇ ਪੰਜਾਬ ਦੇ ਹੋਰ ਕਸਬਿਆਂ ਅਤੇ ਸਰਹੱਦ ਪਾਰ ਲਾਹੌਰ (25 ਮੌਤਾਂ), ਗੁਜਰਾਂਵਾਲਾ, ਮੁਲਤਾਨ, ਸਿਆਲਕੋਟ ਅਤੇ ਵਜ਼ੀਰਾਬਾਦ ਵਿਖੇ ਅਲੱਗ ਅਲੱਗ ਤਰ੍ਹਾਂ ਦੇ ਨੁਕਸਾਨ ਹੋਏ| ਜੇਕਰ ਅਹਿਮਦਾਬਾਦ ਵਿਖੇ ਬਹੁ ਮੰਜ਼ਲਾ ਇਮਾਰਤਾਂ ਦੇ ਡਿੱਗਣ ਨੂੰ ਇਕ ਪਾਸੇ ਰੱਖ ਕੇ ਦੇਖੀਏ ਤਾਂ ਇਸ ਭੂਚਾਲ ਵਿਚ ਹੋਏ ਨੁਕਸਾਨ ਦੀ ਤੁਲਨਾ ਭੁਜ ਵਿਚ ਆਏ ਭੂਚਾਲ ਨਾਲ ਕੀਤੀ ਜਾ ਸਕਦੀ ਹੈ| 1999 ਵਿਚ ਚਮੋਲੀ ਭੂਚਾਲ ਕਾਰਨ ਨਕੋਦਰ (ਜਲੰਧਰ ਦੇ ਦੱਖਣ ਪੱਛਮ ਵੱਲ) ਇਕ ਮੌਤ ਹੋਈ ਸੀ|

ਕਿਹਾ ਜਾਂਦਾ ਹੈ ਕਿ 1827 ਵਿਚ ਲਾਹੌਰ ਨੇੜੇ ਆਏ ਇਕ ਭੂਚਾਲ ਵਿਚ 1000 ਵਿਅਕਤੀਆਂ ਦੀ ਮੌਤ ਹੋਈ ਅਤੇ ਕਿਲ੍ਹਾ ਨਸ਼ਟ ਹੋ ਗਿਆ| 1970 ਤੋਂ ਬਾਅਦ ਕਿਝ ਛੋਟੇ ਮੋਟੇ ਹਾਦਸੇ ਹੋਏ ਜਿਨ੍ਹਾਂ ਵਿਚੋਂ 1970 ਵਿਚ (ਨੇੜੇ ਕਸੂਰ, ਪਾਕਿਸਤਾਨ, ਭਾਰਦ ਪਾਕਿਸਤਾਨ ਸਰਹੱਦ, ਅੰਮ੍ਰਿਤਸਰ ਦੇ ਦੱਖਣ ਪੱਛਮ) ਅਤੇ 1996 ਵਿਚ (ਹੁਸ਼ਿਆਰਪੁਰ ਦੇ ਉੱਤਰ ਪੱਛਮ, ਪੰਜਾਬ) ਜ਼ਿਕਰ ਯੋਗ ਹਨ| ਇਸ ਇਲਾਕੇ ਵਿਚ ਹਲਕੇ ਝਟਕੇ ਮਹਿਸੂਸ ਕੀਤੇ ਜਾਂਦੇ ਰਹੇ ਹਨ ਅਤੇ ਆਖਰੀ 27 ਸਤੰਬਰ, 2003 ਵਾਲਾ ਜ਼ਿਕਰ ਯੋਗ ਹੈ| ਇਸ ਦੀ ਤੀਬਰਤਾ 3.7 ਸੀ ਅਤੇ ਇਸ ਦਾ ਕੇਂਦਰ ਹੁਸ਼ਿਆਰਪੁਰ ਅਤੇ ਜਲੰਧਰ ਵਿਚਕਾਰ ਸੀ, ਦੋਵੇਂ ਸ਼ਹਿਰਾਂ ਵਿਚ ਇਸ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ|