ਬੰਦ

ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਘਨਸ਼ਿਆਮ ਥੋਰੀ ਨੇ ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਵਲ ਹਸਪਤਾਲ ਅਤੇ ਪਿਮਸ ਵਿਖੇ ਸਮਰੱਥਾ ਮੁਤਾਬਕ ਬੈਡਜ਼ ਦਾ ਪ੍ਰਬੰਧ ਹੈ। ਜੇਕਰ ਕੋਈ ਜਲੰਧਰ ਦਾ ਨਿਵਾਸੀ ਪ੍ਰਾਈਵੇਟ ਹਸਪਤਾਲ ਜਾਣਾ ਚਾਹੁੰਦਾ ਹੈ, ਤਾਂ ਬੈਡ ਦੀ ਉਪਲੱਬਧਤਾ ਬਾਰੇ ਜਾਣਕਾਰੀ ਲਈ 0181-2224417 ‘ਤੇ ਫੋਨ ਕੀਤਾ ਜਾ ਸਕਦਾ ਹੈ, ਤਾਂ ਜੋ ਇਲਾਜ ਸ਼ੁਰੂ ਕਰਨ ਦੌਰਾਨ ਸਮਾਂ ਖਰਾਬ ਨਾ ਹੋਵੇ।